ਛੋਟੀ-ਛੋਟੀ ਉਮਰ ਦੇ ਨੌਜਵਾਨਾਂ ਨੂੰ ਫਸਾ ਰਹੇ ਗੈਂਗਸਟਰ! ਫਾਇਰਿੰਗ ਦਾ ਮਾਮਲਾ ਪੁਲਿਸ ਨੇ ਸੁਲਝਾਇਆ
ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਇਸ਼ਾਰੇ ਤੇ ਫਿਰੋਤੀ ਲਈ ਚਲਾਈ ਗਈ ਸੀ ਗੋਲੀ
ਰੋਹਿਤ ਗੁਪਤਾ
ਗੁਰਦਾਸਪੁਰ 29 ਦਸੰਬਰ 2025- ਬੀਤੀ ਵੀਰਵਾਰ ਦੀ ਸ਼ਾਮ ਜੇ ਰੋਡ ਦੀ ਪੁਡਾ ਮਾਰਕੀਟ ਵਿਖੇ ਇਮੀਗ੍ਰੇਸ਼ਨ ਸੈਂਟਰ ਅੋਸੀ ਹੱਬ ਜੇਲ ਰੋਡ ਗੁਰਦਾਸਪੁਰ ਵਿਖੇ ਫਾਇਰਿੰਗ ਹੋਈ ਸੀ। ਪੁਲਿਸ ਵੱਲੋਂ ਵੱਖ ਵੱਖ ਟੀਮਾ ਬਣਾ ਕੇ ਦੋਸੀਆ ਨੂੰ ਟਰੇਸ ਕਰਨ ਦਾ ਕੰਮ ਸੁਰੂ ਕੀਤਾ ਗਿਆ ਸੀ। CCTV ਫੁਟੇਜ, ਟੈਕਨੀਕਲ ਅਤੇ ਫਰਾਸ਼ਿਕ ਅਤੇ ਹਿਊਮਨ ਇਨਟੈਲੀਜੈਸ ਰਾਹੀ ਮੁਕੱਦਮਾ ਨੂੰ ਟਰੇਸ ਕਰਨ ਦੀ ਕੋਸਿਸ ਕੀਤੀ ਗਈ। ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਜਦੋਂ ਕਰਮਜੀਤ ਸਿੰਘ ਉਰਫ ਕਰਮ ਪੁੱਤਰ ਲਖਬੀਰ ਸਿੰਘ ਵਾਸੀ ਸੁਕਰਪੁਰਾ ਬਟਾਲਾ ਅਤੇ ਰੋਹਿਤ ਕੁਮਾਰ ਉਰਫ ਆਸੂ ਪੁੱਤਰ ਰਕੇਸ ਕੁਮਾਰ ਵਾਸੀ ਬਟਾਲਾ ਨੂੰ ਗ੍ਰਿਫਤਾਰ ਕੀਤਾ ਹੈ।
ਜਿਨਾਂ ਪਾਸੋ ਵਾਰਦਾਤ ਵਿਚ ਵਰਤਿਆ ਇਕ ਪਿਸਤੋਲ 30 ਬੋਰ ਸਮੇਤ 8 ਰੋਦ ਜਿੰਦਾ, ਇਕ ਏਅਰ ਪਿਸਟਲ ਅਤੇ ਮੋਟਰ ਸਾਇਕਲ ਸਪਲੈਡਰ ਬਰਾਮਦ ਕੀਤਾ ਗਿਆ ਹੈ। ਪੁੱਛ ਗਿੱਛ ਦੋਰਾਨ ਦੋਸੀਆ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਹਨਾ ਨੇ ਇਹ ਵਾਰਦਾਤ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆ ਪੁੱਤਰ ਅਵਤਾਰ ਸਿੰਘ ਵਾਸੀ ਜੋੜੀਆ ਕਲਾ ਥਾਣਾ ਡੇਰਾ ਬਾਬਾ ਨਾਨਕ ਹਾਲ ਯੂ.ਕੇ ਦੇ ਕਹਿਣ ਤੇ ਅੋਸੀ ਹੱਬ ਦੇ ਮਾਲਕ ਤੋਂ ਫਿਰੋਤੀ ਲੈਣ ਲਈ ਕੀਤੀ ਸੀ ਅਤੇ ਦੋਸੀ ਨਿਸ਼ਾਨ ਜੋੜੀਆ ਨਾਲ ਸਨੇਪ ਚੈਟ ਤੇ ਗੱਲ ਕਰਦੇ ਸਨ।
ਗ੍ਰਿਫਤਾਰ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਅਤੇ ਪੈਸੇ ਦੇ ਲਾਲਚ ਵਿੱਚ ਨਿਸ਼ਾਨ ਜੋੜੀ ਦੇ ਸੰਪਰਕ ਵਿੱਚ ਆਏ ਸਨ। ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਦੀ ਕੀ ਡੀਲ ਨਿਸ਼ਾਨ ਜੋੜੀਆ ਗਿਰੋਹ ਨਾਲ ਹੋਈ ਸੀ ਪਰ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੈਂਗਸਟਰ ਹੁਣ ਛੋਟੇ ਛੋਟੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧੀ ਬਣਾ ਰਹੇ ਹਨ।