ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ 'ਚ ਜ਼ੀਰਕਪੁਰ ਫ਼ਤਿਹ ਕਰਨ ਲਈ ਭਾਜਪਾ ਨੇ ਕੀਤਾ ਕਮਰ ਕੱਸਾ
ਜ਼ੀਰਕਪੁਰ/ 23 ਅਪ੍ਰੈਲ (2026):
ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਲਕਾ ਡੇਰਾਬਸੀ 'ਚ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਲਕੇ ਦੇ ਸੀਨੀਅਰ ਭਾਜਪਾ ਆਗੂ ਸ. ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਜ਼ੀਰਕਪੁਰ ਨੂੰ ਫਤਿਹ ਕਰਨ ਲਈ ਰਣਨੀਤਕ ਤਿਆਰੀਆਂ ਕਰਦਿਆਂ ਚੰਡੀਗੜ੍ਹ-ਅੰਬਾਲਾ ਰੋਡ 'ਤੇ ਇੱਕ ਵਿਸ਼ੇਸ਼ ਸਿਟਿੰਗ ਦਫ਼ਤਰ ਖੋਲਿਆ ਗਿਆ।
.jpeg)
ਚੋਣ ਮੁਹਿੰਮ ਦਾ ਆਗਾਜ਼ ਧਾਰਮਿਕ ਮਰਿਆਦਾ ਅਨੁਸਾਰ ਕੀਤਾ ਗਿਆ। ਸਮੂਹ ਆਗੂਆਂ ਦੀ ਹਾਜ਼ਰੀ 'ਚ ਪਹਿਲਾਂ ਅਰਦਾਸ ਅਤੇ ਪੂਜਾ ਅਰਚਨਾ ਕੀਤੀ ਗਈ, ਜਿਸ ਉਪਰੰਤ ਦਫ਼ਤਰ ਨੂੰ ਜਨਤਾ ਦੇ ਰੂਬਰੂ ਕੀਤਾ ਗਿਆ। ਸ. ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਦਫ਼ਤਰ ਸਿਰਫ਼ ਚੋਣ ਪ੍ਰਚਾਰ ਦਾ ਕੇਂਦਰ ਨਹੀਂ, ਸਗੋਂ ਸ਼ਹਿਰ ਵਾਸੀਆਂ ਨਾਲ ਸਿੱਧਾ ਰਾਬਤਾ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਸਾਂਝਾ ਮੰਚ ਹੋਵੇਗਾ।
ਇਸ ਮੌਕੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਧਾਨ ਸੰਜੀਵ ਵਾਸਿਸਟ ਅਤੇ ਸੰਜੀਵ ਖੰਨਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਦੇ ਨਾਲ ਮੁਕੇਸ਼ ਗਾਂਧੀ, ਸੁਸ਼ੀਲ ਰਾਣਾ, ਹਰਜੀਤ ਮਿੰਟਾ, ਅਨੁਜ ਅਗਰਵਾਲ ਅਤੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕਰਕੇ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ।

ਸ੍ਰੀ ਸੈਣੀ ਨੇ ਕਿਹਾ ਕਿ ਭਾਜਪਾ ਤਿੰਨੋ ਕੌਂਸਲਾਂ 'ਤੇ ਜਿੱਤ ਦਰਜ ਕਰਕੇ ਆਪਣੇ ਪ੍ਰਧਾਨ ਬਣਾਏਗੀ ਅਤੇ ਤਿੰਨੋ ਸ਼ਹਿਰਾਂ ਦਾ ਸਮੁਚਾ ਵਿਕਾਸ ਕਰਵਾਉਣਾ ਹੀ ਪਾਰਟੀ ਦਾ ਮੁੱਖ ਮਕਸਦ ਰਹੇਗਾ।
ਇਸ ਮੌਕੇ ਮੰਡਲ ਪ੍ਰਧਾਨ ਸਤਪਾਲ ਬਾਂਸਲ, ਦੇਵ ਰਾਣਾ, ਰਾਣਾ ਰਣਬੀਰ, ਖਟਕੜ, ਸੰਜੂ ਰਾਣਾ, ਏਕਤਾ ਨਾਗਪਾਲ, ਪ੍ਰਦੀਪ ਸ਼ਰਮਾ, ਹਰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਟਿੰਕੂ, ਰਾਜਪਾਲ ਰਾਣਾ , ਟੋਨੀ ਸੈਣੀ , ਗੁਲਜ਼ਾਰ ਟਿਵਾਣਾ, ਗੁਰਮੀਤ ਟਿਵਾਣਾ, ਮੋਨੂੰ ਸ਼ਰਮਾ ਤੇ ਰਾਮਪਾਲ ਸੈਣੀ , ਰਿੰਕੂ ਜਨੇਤਪੁਰ ,ਮੇਜਰ ਪਰਾਗਪੁਰ , ਸਨਅਤ ਭਾਰਤਵਾਜ, ਪੁਸ਼ਪਿੰਦਰ ਮਹਿਤਾ,ਦਵਿੰਦਰ ਧਨੌਨੀ , ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ।

Click to Follow Babushahi Facebook page →