ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਉਦਘਾਟਨ ਤੇ ਗ੍ਰਾਂਟਾਂ ਦੇ ਚੈੱਕ ਤਕਸੀਮ
ਲੌਂਗੋਵਾਲ/ ਸੁਨਾਮ, 10 ਅਪ੍ਰੈਲ
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਹਲਕਾ ਸੁਨਾਮ ਦੇ ਅਧੀਨ ਆਉਂਦੇ ਲੌਂਗੋਵਾਲ ਅਤੇ ਨੇੜਲੇ ਪਿੰਡਾਂ ਵਿੱਚ ਲਗਭਗ 13 ਕਰੋੜ 26 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ, ਉਦਘਾਟਨ ਕੀਤੇ ਅਤੇ ਵੱਖ-ਵੱਖ ਸੰਸਥਾਵਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ।
ਇਸ ਮੌਕੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਲੌਂਗੋਵਾਲ ਖੇਤਰ ਵਿੱਚ ਸੜਕਾਂ ਦੇ ਜਾਲ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਮਨਜ਼ੂਰ ਕਰਕੇ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ਲੌਂਗੋਵਾਲ-ਪਿੰਡੀ ਕੈਂਬੋਵਾਲ ਰੋਡ 'ਤੇ ਹਰਚੰਦ ਸਿੰਘ ਲੌਂਗੋਵਾਲ ਮਾਰਗ ਤੋਂ ਸਲਾਇਟ ਰੋਡ ਮਾਇਨਰ ਦੇ ਨਾਲ ਸੜਕ ਦਾ ਨੀਂਹ ਪੱਥਰ (68.12 ਲੱਖ), ਸ਼ੇਰੋਂ -ਕਿਲ੍ਹਾ ਭਰੀਆਂ ਰੋਡ ਤੋਂ ਬਟੂਹਾ ਖੁਰਦ ਬੱਸ ਅੱਡੇ ਤਕ ਸੜਕ (81.74 ਲੱਖ), ਬਟੂਹਾ ਖੁਰਦ ਸੜਕ ਤੋਂ ਡੇਰੇ ਤਕ ਸੜਕ (56.76 ਲੱਖ) ਅਤੇ ਗਰਿੱਡ ਤੋਂ ਬਟੂਹਾ ਖੁਰਦ ਲਿੰਕ ਰੋਡ ਤਕ ਸੜਕ (48.13 ਲੱਖ) ਸ਼ਾਮਲ ਹਨ।
ਇਸ ਤੋਂ ਇਲਾਵਾ ਪਿੰਡੀ ਢਿਲਵਾਂ ਅਤੇ ਹੋਰ ਪਿੰਡਾਂ ਵਿੱਚ ਵੀ ਸੜਕਾਂ ਦੇ ਨਿਰਮਾਣ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੌਂਗੋਵਾਲ-ਪਿੰਡੀ ਢਿਲਵਾਂ ਰੋਡ ਤੋਂ ਬਡਬਰ ਲੌਂਗੋਵਾਲ ਰੋਡ ਤਕ (77.20 ਲੱਖ), ਲੌਂਗੋਵਾਲ ਤੋਂ ਪਿੰਡੀ ਕੇਹਰ ਸਿੰਘ ਵਾਲਾ ਵਾਇਆ ਪਿੰਡੀ ਢਿਲਵਾਂ (4 ਕਰੋੜ 22 ਲੱਖ), ਲੌਂਗੋਵਾਲ ਮੰਡੇਰ ਕਲਾਂ ਰੋਡ ਤੋਂ ਦੇਸੂਪੁਰਾ ਰੋਡ ਤਕ ਮਾਇਨਰ ਦੇ ਨਾਲ ਸੜਕ (2 ਕਰੋੜ 61 ਲੱਖ), ਲੌਂਗੋਵਾਲ ਝਾੜੋ ਰੋਡ ਤੋਂ ਕੋਠੇ ਦੇਸੂਪੁਰਾ ਅਤੇ ਝਿੜੀ ਵਾਲੇ ਡੇਰੇ ਤਕ (01 ਕਰੋੜ 42 ਲੱਖ) ਅਤੇ ਪਿੰਡੀ ਦੇਸੂਪੁਰਾ ਲੌਂਗੋਵਾਲ ਰੋਡ ਤੋਂ ਮੰਡੇਰ ਕਲਾਂ ਝਾੜੋ ਰੋਡ ਤੋਂ ਸ਼ਹੀਦ ਬਾਬਾ ਨਿੱਕਾ ਸਿੰਘ ਜੀ ਤਕ ਸੜਕ (01 ਕਰੋੜ 18 ਲੱਖ) ਦੇ ਪ੍ਰੋਜੈਕਟ ਵੀ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕਈ ਗ੍ਰਾਂਟਾਂ ਦਾ ਐਲਾਨ ਕੀਤਾ। ਮੰਡੇਰ ਕਲਾਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਵੇਂ ਕਮਰੇ ਦਾ ਉਦਘਾਟਨ (30 ਲੱਖ) ਕੀਤਾ ਗਿਆ ਅਤੇ ਐਸ.ਸੀ ਧਰਮਸ਼ਾਲਾ ਲਈ 4 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਤੱਕੀਪੁਰ ਵਿੱਚ ਐਸ.ਸੀ ਧਰਮਸ਼ਾਲਾ ਲਈ ਕਮਰਾ ਬਣਾਉਣ ਵਾਸਤੇ 4 ਲੱਖ ਰੁਪਏ ਦਿੱਤੇ ਗਏ।
ਇਸ ਤੋਂ ਇਲਾਵਾ ਸਾਹੋਕੇ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਟੂਰਨਾਮੈਂਟ ਲਈ 51 ਹਜ਼ਾਰ ਰੁਪਏ ਦਾ ਚੈਕ ਦਿੱਤਾ ਗਿਆ। ਝਾੜੋਂ ਰਵਿਦਾਸ ਧਰਮਸ਼ਾਲਾ ਲਈ ਫਰਸ਼ ਅਤੇ ਦਰਵਾਜਿਆਂ ਵਾਸਤੇ 3 ਲੱਖ, ਤੋਲਾਵਾਲ ਵਾਲਮੀਕ ਧਰਮਸ਼ਾਲਾ ਲਈ 3.93 ਲੱਖ ਰੁਪਏ ਅਤੇ ਸ਼ਾਹਪੁਰ ਕਲਾਂ ਰਵਿਦਾਸ ਧਰਮਸ਼ਾਲਾ ਲਈ ਸ਼ੈੱਡ ਅਤੇ ਚਾਰਦੀਵਾਰੀ ਵਾਸਤੇ 3.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।
ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ, ਸਿੱਖਿਆ ਅਤੇ ਸਮਾਜਿਕ ਢਾਂਚਾ ਪ੍ਰਦਾਨ ਕਰਨਾ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਦੀ ਆਰਥਿਕ ਤਰੱਕੀ ਅਤੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਆਪ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
Click to Follow Babushahi Facebook page →