ਕਿਹੋ ਜਿਹਾ ਆ ਗਿਆ ਸਮਾਂ : ਚੰਗਾ ਭਲਾ ਦਿਸਦਾ ਆਦਮੀ ਗੁਰਦੁਆਰਾ ਸਾਹਿਬ ਵਿੱਚੋਂ ਗਰੀਬ ਦਾ ਮੋਬਾਈਲ ਲੈ ਕੇ ਹੋਇਆ ਫਰਾਰ
ਤਸਵੀਰਾਂ ਸੀਸੀਟੀਵੀ ਵਿੱਚ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦੁਆਰਾ ਸਾਹਿਬ ਵਿੱਚੋਂ ਨਾਟਕੀ ਢੰਗ ਨਾਲ ਇੱਕ ਚੰਗਾ ਭਲਾ ਦਿਸਣ ਵਾਲਾ ਆਦਮੀ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਨੌਜਵਾਨ ਦਾ ਮਹਿੰਗਾ ਮੋਬਾਇਲ ਲੈ ਕੇ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਵਿਅਕਤੀ ਜੇ ਰੋਡ ਤੇ ਸਥਿਤ ਅਨੀਸ਼ ਕਰਿਆਨਾ ਸਟੋਰ ਤੇ ਆਇਆ ਤੇ ਉਸ ਦੇ ਮਾਲਕ ਮਨੀਸ਼ ਮਹਾਰਾਜਨ ਨੂੰ ਕਿਹਾ ਕਿ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਰਖਵਾਣਾ ਹੈ ਜਿਸ ਦੇ ਲਈ ਦੁਕਾਨ ਤੋਂ ਸਮਾਨ ਚਾਹੀਦਾ ਹੈ । ਉਹ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੂੰ ਉਸ ਦੇ ਨਾਲ ਭੇਜ ਦੇਵੇ ਤਾਂ ਉਹ ਗੁਰਦੁਆਰਾ ਸਾਹਿਬ ਤੋਂ ਲਿਸਟ ਲੈ ਕੇ ਕੁਝ ਪੈਸੇ ਵੀ ਲੜਕੇ ਨੂੰ ਦੇਵੇਗਾ । ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਅੰਕੁਸ਼ ਨੂੰ ਦੁਕਾਨ ਮਾਲਕ ਮਨੀਸ਼ ਨੇ ਛਾਤਰ ਵਿਅਕਤੀ ਨਾਲ ਭੇਜ ਦਿੱਤਾ ।
ਸਾ਼ਤਰ ਵਿਅਕਤੀ ਨੌਜਵਾਨ ਅੰਕੁਸ਼ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਅਤੇ ਕੁਝ ਸਮੇਂ ਬਾਅਦ ਬਾਹਰ ਆ ਕੇ ਕਿਹਾ ਕਿ ਦੁਕਾਨ ਦੇ ਮਾਲਕ ਨਾਲ ਆਪਣੇ ਫੋਨ ਤੇ ਗੱਲ ਕਰਾਵੇ । ਜਦੋਂ ਉਸਨੇ ਫੋਨ ਮਿਲਾ ਕੇ ਉਕਤ ਵਿਕਤੀ ਨੂੰ ਦੇ ਦਿੱਤਾ ਤਾਂ ਵਿਅਕਤੀ ਉਸ ਦਾ ਫੋਨ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ ਅਤੇ ਫੋਨ ਤੇ ਗੱਲ ਕਰਨ ਦਾ ਨਾਟਕ ਕਰਦੇ ਕਰਦੇ ਇਧਰ ਉਧਰ ਚੱਕਰ ਲਗਾਉਣ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਹੀ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਕੁਸ਼ਤਾ ਫੋਨ ਲੈ ਕੇ ਉਥੋਂ ਫਰਾਰ ਹੋ ਗਿਆ ।
ਅੰਕੁਸ਼ ਦਾ ਕਹਿਣਾ ਹੈ ਕਿ ਉਸਨੇ ਜਦੋਂ ਉਕਤ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਤੇਜੀ ਨਾਲ ਜਾਂਦੇ ਦੇਖਿਆ ਤਾਂ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀਂ ਆਇਆ । ਫੋਨ ਉਸ ਨੇ 21000 ਦਾ ਲਿਆ ਸੀ। ਫੋਨ ਲੈ ਕੇ ਗਾਇਬ ਹੋਣ ਵਾਲੇ ਵਿਅਕਤੀ ਦੀ ਗੁਰਦੁਆਰਾ ਸਾਹਿਬ ਵਿੱਚ ਇੱਧਰ ਉੱਧਰ ਘੁੰਮਦੇ ਸੀਸੀਟੀਵੀ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਹਨ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਉਹਨਾਂ ਕੋਲ ਫੋਨ ਤੇ ਗੱਲ ਕਰਨ ਦਾ ਨਾਟਕ ਕਰਦੇ ਕਰਦੇ ਉਹਨਾਂ ਕੋਲ ਆਇਆ ਸੀ ਅਤੇ ਕਿਹਾ ਸੀ ਕਿ ਅਖੰਡ ਪਾਠ ਰਖਵਾਉਣਾ ਹੈ ਤੇ ਫਿਰ ਇੱਕਦਮ ਬਾਹਰ ਨੂੰ ਨਿਕਲ ਗਿਆ ।
ਉਕਤ ਵਿਅਕਤੀ ਦਾ ਫੋਨ ਲੈ ਕੇ ਇਧਰ ਉਧਰ ਗੁਰਦੁਆਰਾ ਸਾਹਿਬ ਵਿੱਚ ਘੁੰਮਦਾ ਸੀਸੀਟੀਵੀ ਤਸਵੀਰਾਂ ਵਿੱਚ ਵੀ ਕੈਦ ਹੋਇਆ ਹੈ।ਫਿਲਹਾਲ ਪੀੜਿਤ ਅੰਕੁਸ਼ ਵੱਲੋਂ ਇਸ ਦੀ ਸ਼ਿਕਾਇਤ ਥਾਨਾ ਸਿਟੀ ਗੁਰਦਾਸਪੁਰ ਵਿੱਚ ਕਰ ਦਿੱਤੀ ਗਈ ਹੈ।