ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਕਪੂਰਥਲਾ ਦੇ ਲੋਕਾਂ 99ਵੇਂ ਇਤਿਹਾਸਕ ਬਸੰਤ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ*
ਕਪੂਰਥਲਾ 28 ਜਨਵਰੀ, 2026
ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਕ ਅਪੀਲ ਜਾਰੀ ਕਰਦੇ ਹੋਏ ਸ਼ਹਿਰ ਵਾਸੀਆਂ ਅਤੇ ਇਲਾਕੇ ਦੀ ਸਮੂਹ ਜਨਤਾ ਨੂੰ 99ਵੇਂ ਇਤਿਹਾਸਕ ਬਸੰਤ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਰੌਣਕਾਂ ਭਰਿਆ ਤੇ ਰੰਗਾਂ ਨਾਲ ਸਜਿਆ ਸੱਭਿਆਚਾਰਕ ਮੇਲਾ 29 ਜਨਵਰੀ (ਵੀਰਵਾਰ) ਨੂੰ ਸ਼ਾਲਾਮਾਰ ਬਾਗ ਵਿਖੇ ਪੂਰੇ ਜੋਸ਼-ਉਤਸ਼ਾਹ ਨਾਲ ਮਨਾਇਆ ਜਾਵੇਗਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਸੰਤ ਮੇਲਾ ਕਪੂਰਥਲਾ ਦੀ ਵਿਰਾਸਤ, ਸਾਂਝੀ ਸੰਸਕ੍ਰਿਤੀ ਅਤੇ ਲੋਕ ਰਿਵਾਇਤਾਂ ਦਾ ਪ੍ਰਤੀਕ ਹੈ, ਜੋ ਪੀੜ੍ਹੀ ਦਰ ਪੀੜ੍ਹੀ ਸਾਡੀ ਪਹਿਚਾਣ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 99ਵਾਂ ਬਸੰਤ ਮੇਲਾ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਪੰਜਾਬੀ ਸਭਿਆਚਾਰ ਦੀ ਰੰਗਦਾਰ ਝਲਕ ਹੈ, ਜੋ ਸਾਨੂੰ ਆਪਸੀ ਭਾਈਚਾਰੇ, ਖੁਸ਼ਹਾਲੀ ਅਤੇ ਏਕਤਾ ਦੇ ਸੂਤਰ ਹੋਰ ਵੀ ਮਜ਼ਬੂਤ ਕਰਦਾ ਹੈ।
ਉਨ੍ਹਾਂ ਨੇ ਸ਼ਹਿਰ ਦੇ ਨੌਜਵਾਨਾਂ, ਬਜ਼ੁਰਗਾਂ, ਪਰਿਵਾਰਾਂ ਅਤੇ ਸੱਭਿਆਚਾਰਕ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਸ਼ਾਲਾਮਾਰ ਬਾਗ ਪਹੁੰਚ ਕੇ ਇਸ ਇਤਿਹਾਸਕ ਮੇਲੇ ਨੂੰ ਯਾਦਗਾਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ “ਆਓ, ਸਾਰੇ ਮਿਲ ਕੇ ਇਸ ਬਸੰਤੀ ਰੌਣਕ ਨੂੰ ਚਰਮ ਸੀਮਾ ਤੱਕ ਪਹੁੰਚਾਈਏ ਅਤੇ ਕਪੂਰਥਲਾ ਦੀ ਸੱਭਿਆਚਾਰਕ ਸ਼ਾਨ ਨੂੰ ਹੋਰ ਉਚਾਈਆਂ ਬਖ਼ਸ਼ੀਏ,” ।
ਰਾਣਾ ਗੁਰਜੀਤ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਲੋਕਾਂ ਦੀ ਭਰਪੂਰ ਹਾਜ਼ਰੀ ਨਾਲ 99ਵਾਂ ਇਤਿਹਾਸਕ ਬਸੰਤ ਮੇਲਾ ਕਪੂਰਥਲਾ ਦੇ ਸੁਨਹਿਰੀ ਇਤਿਹਾਸ ਵਿੱਚ ਹੋਰ ਸ਼ਾਨਦਾਰ ਯਾਦਾਂ ਜੋੜੇਗਾ। ਉਨ੍ਹਾਂ ਕਿਹਾ ਕਿ ਗਾਇਕ ਕਲਾਕਾਰ ਰਣਜੀਤ ਬਾਵਾ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਵਿੱਚ ਵਡਮੁੱਲਾ ਯੋਗਦਾਨ ਪਾਉਣਗੇ।