ਆਈ ਐਚ ਐੱਮ ਬਠਿੰਡਾ ਵਿਖੇ ਕ੍ਰਾਫਟਸਮਾਨਸ਼ਿਪ ਦੇ ਸਰਟੀਫ਼ਿਕੇਟ ਲਈ ਦਾਖਲੇ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2026 : ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਏ ਜਾਂਦੇ ਇੰਸਟੀਟਿਊਟ ਆਫ ਹਾਸਪੀਟੈਲਿਟੀ ਮੈਨਜਮੈਂਟ (ਆਈ. ਐਚ. ਐੱਮ.) ਦੇ ਹੋਟਲ ਮੈਨਜਮੈਂਟ ਕੋਰਸਾਂ ਲਈ ਦਾਖਲਾ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਆਈ.ਏ.ਐੱਸ ਨੇ ਦੱਸਿਆ ਕਿ ਡਿਗਰੀ ਕੋਰਸ, ਡਿਪਲੋਮਾ ਕੋਰਸ ਅਤੇ ਕ੍ਰਾਫਟਸਮਾਨਸ਼ਿਪ ਸਰਟੀਫਿਕੇਟ ਕੋਰਸ ਲਈ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਸਫਲ ਨੌਕਰੀ ਦੀ ਪਲੇਸਮੇਂਟ ਲਈ ਮੌਕਿਆਂ ਦਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਡਿਗਰੀ ਕੋਰਸ ਚ ਅਪਲਾਈ ਕਰਨ ਲਈ ਘੱਟੋਂ-ਘੱਟ ਵਿਦਿਅਕ ਯੋਗਤਾ +2 (ਕਿਸੇ ਵੀ ਵਿਸ਼ੇ ਚ) ਨਾਲ ਰਾਸ਼ਟਰੀ ਹੋਟਲ ਪ੍ਰਬੰਧਨ ਅਤੇ ਕੈਟਰਿੰਗ ਤਕਨੀਕੀ ਕੌਂਸਲ ਵੱਲੋਂ ਲਈ ਗਈ ਪ੍ਰਵੇਸ਼ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ । ਇਸੇ ਤਰ੍ਹਾਂ ਡਿਪਲੋਮਾ ਕੋਰਸ ਲਈ ਕਿਸੇ ਵੀ ਵਿਸ਼ੇ ਚ +2 ਪਾਸ ਹੋਣਾ ਚਾਹੀਦਾ ਹੈ। ਆਈ.ਐਚ.ਐੱਮ ਵੱਲੋਂ ਫ਼ੂਡ ਪ੍ਰੋਡਕਸ਼ਨ, ਫ਼ਰੰਟ ਆਫ਼ਿਸ, ਹਾਊਸ ਕੀਪਿੰਗ, ਫ਼ੂਡ ਐਂਡ ਬੇਵਰੇਜ ਸਰਵਿਸ ਅਤੇ ਬੇਕਰੀ ਅਤੇ ਕੰਫ਼ੇਕਸ਼ਨੇਰੀ ਚ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ ।
ਕ੍ਰਾਫਟਸਮਾਨਸ਼ਿਪ ਸਰਟੀਫ਼ਿਕੇਟ ਕੋਰਸ ਚ ਦਸਵੀਂ ਪਾਸ ਵਿਦਿਆਰਥੀਆਂ ਲਈ ਹੋਟਲ ਇੰਡਸਟਰੀ ਵਿਚ ਜਾਣ ਦਾ ਸੁਨਹਿਰੀ ਮੌਕਾ ਹੈ । ਇਸ ਤਹਿਤ 6 ਮਹੀਨੇ ਦਾ ਡਿਪਲੋਮਾ ਫ਼ੂਡ ਅਤੇ ਬੇਵਰੇਜ ਸਰਵਿਸ ਅਤੇ ਡੇਢ ਸਾਲ ਦਾ ਸਰਟੀਫ਼ਿਕੇਟ ਕੋਰਸ ਫ਼ੂਡ ਪ੍ਰੋਡਕਸ਼ਨ ਅਤੇ ਪੇਸਟਰੀ ਚ ਕਰਵਾਇਆ ਜਾਂਦਾ ਹੈ ।
ਉਨ੍ਹਾਂ ਦੱਸਿਆ ਕੇ ਵਧੇਰੇ ਜਾਣਕਾਰੀ ਲਈ ਵਿਦਿਆਰਥੀ https://www.ihmbti.com ਤੇ ਜਾ ਕੇ ਵੇਰਵੇ ਵੇਖ ਸਕਦੇ ਹਨ। ਇਸ ਤੋਂ ਇਲਾਵਾ 97800-02223, 98156-49642 ਅਤੇ 97800-08610 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।