ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨਦਾਰ ਨੂੰ ਲੁੱਟਿਆ, ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ, ਨਕਦੀ ਕੀਤੀ ਬਰਾਮਦ
ਰੋਹਿਤ ਗੁਪਤਾ, ਗੁਰਦਾਸਪੁਰ
ਐਂਕਰ: ਗੁਰਦਾਸਪੁਰ ਸ਼ਹਿਰ 'ਚ ਬੀਤੇ ਦੋ ਦਿਨ ਪਹਿਲਾਂ ਕੱਦਾਂ ਵਾਲੀ ਮੰਡੀ ਵਿੱਚ ਦੁਕਾਨ 'ਤੇ ਬੈਠੇ ਕਰਿਆਨੇ ਦੇ ਹੋਲਸੇਲ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਗੱਲੇ ਵਿੱਚ ਪਈ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਸਰੇਆਮ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ ਸਨ। ਹਾਲਾਂਕਿ ਦੁਕਾਨਦਾਰ ਦੇ ਰੌਲਾ ਪਾਉਣ 'ਤੇ ਨਜ਼ਦੀਕ ਦੇ ਦੁਕਾਨਦਾਰ ਉਸਦੇ ਪਿੱਛੇ ਦੌੜੇ ਪਰ ਲੁਟੇਰਾ ਕਾਬੂ ਨਹੀਂ ਆਇਆ ਜਦਕਿ ਉਸ ਦਾ ਮੋਬਾਈਲ ਫੋਨ ਉੱਥੇ ਡਿੱਗ ਗਿਆ ਜਿਸ ਤੋਂ ਉਸਦੀ ਪਹਿਚਾਨ ਪੁਲਿਸ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਉੱਥੇ ਹੀ ਅੱਜ ਗੁਰਦਾਸਪੁਰ ਪੁਲਿਸ ਡੀ.ਐੱਸ.ਪੀ. ਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪੁਲਿਸ ਸਿਟੀ ਥਾਣਾ ਦੀ ਟੀਮ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਲੁੱਟ ਕੀਤੀ ਨਕਦੀ ਵੀ ਬਰਾਮਦ ਕੀਤੀ ਹੈ, ਜਦਕਿ ਗ੍ਰਿਫ਼ਤਾਰ ਨੌਜਵਾਨ ਦਾ ਇੱਕ ਸਾਥੀ ਹਾਲੇ ਫ਼ਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਅਧਿਕਾਰੀ ਕਰ ਰਹੇ ਹਨ।