22ਵਾਂ ਵਿਰਸਾ ਸੰਭਾਲ ਗੱਤਕਾ ਕੱਪ ਚੜਦੀ ਕਲਾ ਨਾਲ ਹੋਇਆ ਸਮਾਪਤ
ਮਨਪ੍ਰੀਤ ਸਿੰਘ
ਰੂਪਨਗਰ 20 ਦਸੰਬਰ
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪਰਸਤੀ ਹੇਠ 22ਵਾਂ ਸਲਾਨਾ ਵਿਰਸਾ ਸੰਭਾਲ ਗੱਤਕਾ ਦਾ ਗੁਰਦੁਆਰਾ ਭੱਠਾ ਸਾਹਿਬ ਰੋਪੜ ਅਨਾਜ ਮੰਡੀ ਦੀ ਪਾਰਕਿੰਗ ਵਿਖੇ ਕਰਵਾਇਆ ਗਿਆ ਜੋ ਕਿ 17 ਅਤੇ 18 ਦਸੰਬਰ ਨੂੰ ਚੜਦੀ ਕਲਾ ਵਿੱਚ ਸੰਪੂਰਨ ਹੋਇਆ ਇਸ ਵਿੱਚ 17 ਤਰੀਕ ਨੂੰ ਗਤਕਾ ਮੁਕਾਬਲੇੇ ਅਤੇ ਦੁਮਾਲੇ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਗਤਕੇ ਮੁਕਾਬਲਿਆ ਵਿੱਚ ਨੌ ਟੀਮਾਂ ਨੇ ਭਾਗ ਲਿਆ । ਇਸ ਮੌਕੇ ਗਤਕਾ ਮੁਕਾਬਲਿਆ ਵਿੱਚ ਵਿਸ਼ੇਸ਼ ਤੌਰ ਤੇ
ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ
ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਉਹਨਾਂ ਨਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਜਸਵੀਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਬੱਚਿਆਂ ਨੂੰ ਆ ਕੇ ਆਸ਼ੀਰਵਾਦ ਦਿੱਤਾ।
ਇਸੇ ਲੜੀ ਤਹਿਤ 18 ਦਸੰਬਰ ਨੂੰ ਦਸਤਾਰ ਮੁਕਾਬਲੇ ਅਤੇ ਲੰਬੇ ਕੇਸ ਮੁਕਾਬਲਿਆ ਵਿੱਚ ਲਗਭਗ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹਨਾਂ ਦੋ ਦਿਨ ਦੇ ਸਮਾਗਮਾਂ ਵਿੱਚ ਲਗਭਗ ਦੋ ਲੱਖ ਦੇ ਕਰੀਬ ਇਨਾਮ ਵੰਡੇ ਗਏ। ਸਮਾਗਮ ਦੌਰਾਨ ਸਮਾਜ ਸੇਵੀ ਅਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਅਖਾੜੇ ਦੇ ਮਜਬੂਤੀ ਵਾਸਤੇ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਕਿ ਗਿਆਨੀ ਸਤਨਾਮ ਸਿੰਘ ਪਟਨਾ ਸਾਹਿਬ ਦੀ ਪ੍ਰਧਾਨਗੀ ਅਤੇ ਸੀਨੀਅਰ ਕਮੇਟੀ ਵੱਲੋਂ ਗੁਰਦੀਪ ਸਿੰਘ ਦੀਪ ਅਤੇ ਰਣਜੋਤ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਇਸ ਮੌਕੇ ਡਾਕਟਰ ਜਸਪਾਲ ਸਿੰਘ ਆਸਟਰੇਲੀਆ ਵਾਸੀ ਜਿਨਾਂ ਨੇ ਕਿ ਪਿਛਲੇ ਲੰਮੇ ਸਮੇਂ ਤੋ ਅਸਟ੍ਰੇਲੀਆ ਦੀ ਰਾਜਨੀਤਿਕ ਸ਼ਰਨ ਲਈ ਹੈ ਛੇ ਸਾਲਾਂ ਤੋਂ ਆਸਟਰੇਲੀਆ ਵਿਖੇ ਜਾ ਕੇ ਰਹਿ ਰਹੇ ਹਨ ਤੇ ਡਾਕਟਰ ਜਸਪਾਲ ਸਿੰਘ ਨੂੰ ਅਖਾੜੇ ਦੀਆਂ ਸੇਵਾਵਾਂ ਤੋਂ ਸੇਵਾ ਮੁਕਤ ਕੀਤਾ ਗਿਆ ।
ਇਸ ਮੌਕੇ ਸ਼ਹੀਦੀ ਪੰਦਰਵਾੜੇ ਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਆਸਥਾ ਪ੍ਰਗਟ ਕੀਤੀ ਉੱਥੇ ਅਖਾੜੇ ਵੱਲੋਂ ਚੱਲ ਰਹੇ ਗਤਕਾ ਕੱਪ ਅਤੇ ਦਸਤਾਰ ਮੁਕਾਬਲੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀਆਂ ਭਰ ਕੇ ਸੰਪੂਰਨ ਲਾਹੇ ਪ੍ਰਾਪਤ ਕੀਤੇ। ਇਸ ਮੌਕੇ ਅਖਾੜੇ ਵੱਲੋਂ ਸੰਗਤਾਂ ਵਾਸਤੇ ਕਾਫੀ ਦਾ ਲੰਗਰ ਵੀ ਲਗਾਇਆ ਗਿਆ। ਅਖਾੜੇ ਵੱਲੋਂ ਸਾਰੀਆਂ ਸ਼ਖਸ਼ੀਅਤਾਂ ਦਾ ਸਹਿਯੋਗੀਆਂ ਦਾ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ,, ਅਖਾੜੇ ਵੱਲੋਂ ਨਵ ਨਿਯੁਕਤ ਜਥੇਦਾਰਾਂ ਨੂੰ ਜੋ ਕਿ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਸੇਵਾਦਾਰਾਂ ਨੂੰ ਵਾਧਾ ਕਰਦੇ ਹੋਏ ਸ਼੍ਰੀ ਸਾਹਿਬ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਝੂਲਣੇ ਮਹਿਲ ਤੋਂ ਮਹਾਂਪੁਰਖ ਬਲਾਚੌਰ ਤੋਂ ਬਾਬਾ ਜੀ ਹਰਜਿੰਦਰ ਸਿੰਘ ਬਰਾੜ ਸੋਲਖੀਆਂ ਤੋਂ ਮੈਨੇਜਰ ਸੁਖਵਿੰਦਰ ਸਿੰਘ ਜੀ,, ਗੁਰਦੀਪ ਸਿੰਘ ਦੀਪ, ਰਣਜੋਤ ਸਿੰਘ ਬਾਜ, ਤਰਨਜੀਤ ਸਿੰਘ ,ਸਤਨਾਮ ਸਿੰਘ ਅਤੇ ਅਖਾੜੇ ਦੀ ਸਮੁੱਚੀ ਟੀਮ ਹਾਜ਼ਰ ਸੀ। ਇਸ ਸਮਾਗਮ ਵਿੱਚ ਦਲੇਰ ਖਾਲਸਾ ਇੰਟਰਨੈਸ਼ਨਲ ਗੱਤਕਾ ਗਰੁੱਪ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਖਾਲਸਾ ਇਕ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ 18 ਤਰੀਕ ਨੂੰ ਗੁਰਦੁਆਰਾ ਭੱਠਾ ਸਾਹਿਬ ਵਿਖੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਗਤਕਾ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਗੁਰਸਿੱਖੀ ਨਾ ਜੁੜਨ ਲਈ ਪ੍ਰੇਰਿਤ ਕੀਤਾ। ਅਖਾੜੇ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਅਤੇ ਸਾਰੀਆਂ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਜਿਲਾ ਪ੍ਰਧਾਨ ਹਿੰਮਤ ਸਿੰਘ ਰਾਜਾ, ਗੁਰਮੁਖ ਸਿੰਘ ਸੈਣੀ,,ਨਾਨਕ ਸਿੰਘ ਦਲੇਰ ਖਾਲਸਾ,, ਪੰਜਾਬੀ ਸਿੰਗਰ ਏਕਮ ਚਨੌਲੀ ਬਹਾਦਰ ਸਿੰਘ ਆਸਰੋ ਸੋਹਣ ਸਿੰਘ ਭਵਾਨੀ ਸੁਰਮੁਖ ਸਿੰਘ ਬਬਾਨੀ ਤੇ ਅਖਾੜੇ ਦੀ ਸਮੁੱਚੀ ਟੀਮ ਹਾਜ਼ਰ ਸੀ।