ਗੱਤਕਾ ਕੱਪ ਮੁਕਾਬਲੇ ਦਾ ਦ੍ਰਿਸ਼ ਅਤੇ ਜੇਤੂਆਂ ਨੂੰ ਸਨਮਾਨਿਤ ਕਰਦੇ ਸ੍ਰੀ ਕਮਲ ਸ਼ਰਮਾ, ਵਰਿੰਦਰ ਸਿੰਘ ਵਾਲੀਆ ਤੇ ਹੋਰ।
ਗੁਰਿੰਦਰ ਸਿੰਘ
ਫਿਰੋਜ਼ਪੁਰ 29 ਜਨਵਰੀ 2018 :
ਨੌਜਵਾਨ ਪੀੜ•ੀ ਨੂੰ ਪੁਰਖਾਂ ਦੀ ਖੇਡ ਮਾਰਸ਼ਲ ਆਰਟ ਤੋਂ ਜਾਣੂ ਕਰਵਾਉਣ ਲਈ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਗੱਤਕਾ ਕੱਪ ਦੇ ਮੁਕਾਬਲਿਆਂ ਵਿਚ ਸ਼ਿਰਕਤ ਕਰਨਾ ਹੀ ਬਜ਼ੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਤੀਕ ਹੈ। ਇਹ ਵਿਚਾਰ ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਸ੍ਰੀ ਕਮਲ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਭਾਜਪਾ ਨੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਫ਼ਿਰੋਜ਼ਪੁਰ ਵਿਖੇ ਪੰਜਾਬੀ ਜਾਗਰਣ ਸਮੂਹ ਵੱਲੋਂ ਕਰਵਾਏ ਦੂਸਰੇ ਗੱਤਕਾ ਕੱਪ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਹੇ। ਇਸ ਮੌਕੇ ਉਹਨਾਂ ਨਾਲ ਪੰਜਾਬੀ ਜਾਗਰਣ ਸਮੂਹ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾਂ, ਹਰਮਨੀ ਆਯੁਰਵੈਦਿਕ ਕਾਲਾਜ ਦੇ ਚੇਅਰਮੈਨ ਧਰਮ ਪਾਲ ਬਾਂਸਲ ਵੀ ਮੌਜੂਦ ਸਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਇਸ ਅਮੀਰ ਵਿਰਸੇ ਨੂੰ ਸਾਂਭੀ ਰੱਖਣਾ ਸਾਡਾ ਪੰਜਾਬੀਆਂ ਦਾ ਮੁੱਢਲਾ ਫਰਜ਼ ਬਣਦਾ ਹੈ। ਉਨ•ਾਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਪੁਰਾਤਨ ਵਿਰਸੇ ਨਾਲ ਜੋੜੀ ਰੱਖਣ ਲਈ ਕਰਵਾਇਆ ਇਹ ਮੁਕਾਬਲਾ ਜਿਥੇ ਕਾਬਿਲ-ਏ-ਤਾਰੀਫ ਹੈ, ਉਥੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਵੀ ਤਾਰੀਫ ਦੇ ਹੱਕਦਾਰ ਹਨ। ਇਸ ਦੌਰਾਨ ਹੋਏ ਗੱਤਕੇ ਦੇ ਮੁਕਾਬਲਿਆਂ ਦਾ ਆਨੰਦ ਲੈਂਦਿਆਂ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਇਸ ਅਮੀਰ ਵਿਰਸੇ ਦੀ ਸਾਂਭ-ਸੰਭਾਲ ਲਈ ਨੌਜਵਾਨ ਪੀੜ•ੀ ਨੂੰ ਹੰਭਲਾ ਮਾਰਨਾ ਚਾਹੀਦਾ ਹੈ।
ਗੱਤਕਾ ਮੁਕਾਬਲਿਆਂ ਵਿਚ ਭਾਗ ਲੈਣ ਪਹੁੰਚੀਆਂ ਲੜਕੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਜਿਸ ਤਰ•ਾਂ ਲੜਕੀਆਂ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ, ਉਸੇ ਤਰ•ਾਂ ਇਸ ਖੇਡ ਦੇ ਕਰੱਤਵ ਸਿੱਖ ਕੇ ਲੜਕੀਆਂ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਸਮਰੱਥ ਬਣ ਜਾਂਦੀਆਂ ਹਨ। ਜ਼ਿਲ•ਾ ਇੰਚਾਰਜ਼ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਸਸ਼ਤਰ ਪ੍ਰਦਰਸ਼ਨ ਵਿੱਚ ਸਰਦਾਰ ਜਗਤ ਸਿੰਘ ਸਪੋਰਟਸ ਅਕੈਡਮੀ ਗੁਰੂਹਰਸਹਾਏ ਦੀ ਟੀਮ ਪਹਿਲੇ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸਕੂਲ ਫੱਤੇ ਵਾਲਾ ਦੂਸਰੇ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰੂਹਰਸਹਾਏ ਦੀ ਟੀਮ ਤੀਸਰੇ ਸਥਾਨ 'ਤੇ ਰਹੀਆਂ। ਇਸੇ ਤਰ•ਾਂ ਫਰੀ ਸੋਟੀ ਵਿਅਗਤੀਗਤ ਮੁਕਾਬਲੇ (ਲੜਕੇ) ਵਿੱਚ ਮਨਜਿੰਦਰ ਸਿੰਘ, ਈਸ਼ਬੀਰ ਸਿੰਘ ਤੇ ਰਵਿੰਦਰ ਸਿੰਘ ਕ੍ਰਮਵਾਰ ਪਹਿਲੇ,ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਫਰੀ ਸੋਟੀ ਵਿਅਕਤੀਗਤ ਮੁਕਾਬਲੇ (ਲੜਕੀਆਂ) ਵਿੱਚੋਂ ਵਿਰਾਸਤ ਏ ਕੌਮ ਗਤਕਾ ਅਕੈਡਮੀ ਜੀਰਾ ਦੀਆਂ ਵੀਰਪਾਲ ਕੌਰ, ਕਰਮਦੀਪ ਕੌਰ ਤੇ ਨਵਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼੍ਰੀ ਕਮਲ ਸ਼ਰਮਾ, ਪੰਜਾਬੀ ਜਾਗਰਣ ਸਮੂਹ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾਂ, ਹਰਮਨੀ ਆਯੁਰਵੈਦਿਕ ਕਾਲਜ ਦੇ ਚੇਅਰਮੈਨ ਧਰਮ ਪਾਲ ਬਾਂਸਲ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਹਾਰਮਨੀ ਕਾਲਜ ਦੇ ਡਾਇਰੈਟਕਰ ਯੋਗੇਸ਼ ਬਾਂਸਲ, ਹਰਬੀਰ ਸਿੰਘ ਪ੍ਰਧਾਨ ਜ਼ਿਲ•ਾ ਗੱਤਕਾ ਐਸੋਸੀਏਸ਼ਨ, ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਜੁਗਰਾਜ ਸਿੰਘ ਕਟੋਰਾ, ਸੁਰਜੀਤ ਸਿੰਘ ਸਦਰਦੀਨ, ਹਰਦੇਵ ਸਿੰਘ ਵਿਰਕ, ਡਾ: ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ।