ਮੋਹਾਲੀ ਵਿੱਚ ਐਨਏਬੀ ਇੰਸਟੀਚਿਊਟ ਫਾਰ ਦਾ ਬਲਾਇੰਡ ਐਂਡ ਆਈ ਕੇਅਰ ਸੈਂਟਰ ਦਾ ਉਦਘਾਟਨ ਹੋਇਆ
- ਐਂਬੈਸੀ ਆਫ ਜਾਪਾਨ ਇਨ ਇੰਡੀਆ ਦੇ ਸਹਿਯੋਗ ਨਾਲ ਇੱਕ ਸੁਪਨਾ ਹਕੀਕਤ ਵਿੱਚ ਬਦਲ ਗਿਆ
ਮੋਹਾਲੀ, 23 ਅਪ੍ਰੈਲ 2024 - ਨੈਸ਼ਨਲ ਐਸੋਸੀਏਸ਼ਨ ਫਾਰ ਦਾ ਬਲਾਇੰਡ ਚੰਡੀਗੜ੍ਹ ਅਤੇ ਪੰਜਾਬ ਬ੍ਰਾਂਚ, 23 ਅਪ੍ਰੈਲ, 2024 ਮੁੱਖ ਸਿਸਵਾਂ-ਕੁਰਾਲੀ ਹਾਈਵੇ, ਮੋਹਾਲੀ ਪਿੰਡ ਚਾਂਦਪੁਰ, ਬਲਾਕ ਮਾਜਰੀ ਵਿਖੇ ਐਨਏਬੀ ਇੰਸਟੀਚਿਊਟ ਫਾਰ ਦਾ ਬਲਾਈਂਡ ਐਂਡ ਆਈ ਕੇਅਰ ਸੈਂਟਰ ਦਾ ਸ਼ਾਨਦਾਰ ਉਦਘਾਟਨ ਕੀਤਾ l ਇਹ ਸੰਸਥਾਨ ਐਂਬੈਸੀ ਆਫ ਜਾਪਾਨ ਇਨ ਇੰਡੀਆ ਦੇ ਵੱਲੋਂ ਦਿੱਤੀ ਵਿਤਰੀਤ ਸਹਾਇਤਾ ਨਾਲ ਸੰਭਵ ਹੋਇਆ ਹੈ। ਇਹ ਜਾਪਾਨ ਅਤੇ ਭਾਰਤ ਦਰਮਿਆਨ ਦੋਸਤੀ ਅਤੇ ਸਹਿਯੋਗ ਦੇ ਮਜ਼ਬੂਤ ਬੰਧਨ ਨੂੰ ਦਰਸਾਉਂਦਾ ਹੈ। ਇਹ ਸੰਸਥਾ ਲੋੜਵੰਦ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।
ਇਹ ਇਤਿਹਾਸਕ ਕਾਰਜ ਐਨਏਬੀ ਦੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਜੋ ਵਿਕਲਾਂਗ ਵਿਅਕਤੀਆਂ ਨੂੰ ਵਿਆਪਕ ਸੇਵਾਵਾਂ ਪ੍ਰਦਾਨ ਕਰਨਾ ਅਤੇ ਨਜ਼ਰ ਦੇ ਨੁਕਸਾਨ ਨੂੰ ਰੋਕਣ ਅਤੇ ਇਲਾਜ ਕਰਨ ਦੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।ਐਨਏਬੀ ਸਮਾਜ ਨੂੰ ਪ੍ਰਿਵੈਂਸ਼ਨ ਪ੍ਰੋਗਰਾਮ ਦੇ ਤਹਿਤ ਅੱਖਾਂ ਦੀ ਦੇਖਭਾਲ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਤੋਂ ਪਹਿਲਾਂ, ਇੰਸਟੀਚਿਊਟ ਬਿਲਡਿੰਗ ਦਾ ਫੇਜ਼ 1 ਐਸਬੀਆਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ। 10,000 ਵਰਗ ਫੁੱਟ ਤੋਂ ਵੱਧ ਖੇਤਰ ਹੁਣ ਵਿਕਲਾਂਗ ਵਿਅਕਤੀਆਂ (PwD) ਅਤੇ ਕਮਜ਼ੋਰ ਵਰਗਾਂ ਲਈ ਭਲਾਈ ਗਤੀਵਿਧੀਆਂ ਲਈ ਉਪਲਬਧ ਹੈ। ਇਸ ਸੰਸਥਾ ਦੇ ਆਈ ਕੇਅਰ ਸੈਂਟਰ ਵਿੱਚ ਮੁਫਤ ਅੱਖਾਂ ਦੇ ਕੈਂਪ ਇੱਕ ਨਿਯਮਤ ਵਿਸ਼ੇਸ਼ਤਾ ਹਨ ਅਤੇ ਆਕੂਪੇਸ਼ਨ ਥੈਰੇਪੀ ਹੁਣ ਬਹੁ- ਵਿਕਲਾਂਗ ਵਿਅਕਤੀਆਂ ਲਈ ਉਪਲਬਧ ਹੈ।
ਇਸ ਮੌਕੇ ਤੇ ਸ਼੍ਰੀ ਕੋਡੇਰਾ ਜੀਰੋ ਕਾਉਂਸਲਰ ਆਫ ਇਕਨੋਮਿਕ ਸੈਕਸ਼ਨ ਅਤੇ ਸ਼੍ਰੀ ਨਿਸ਼ੀ ਰਯੂਹੀ ਅੰਬੈਸੀ ਆਫ ਜਾਪਾਨ ਇਨ ਇੰਡੀਆ ਦੀ ਮੌਜੂਦਗੀ ਦੇ ਵਿੱਚ ਇਮਾਰਤ ਦਾ ਉਦਘਾਟਨ ਹੋਇਆ । ਡਾ.ਐਸ.ਐਸ. ਪਾਂਡਵ, ਵਿਸ਼ਵ ਪ੍ਰਸਿਧ ਗੁਲੁਕੋਮਾ ਮਾਹਿਰ ਅਤੇ ਐਡਵਾਂਸਡ ਆਈ ਸੈਂਟਰ, ਪੀਜੀਆਈ ਦੇ ਮੁਖੀ, ਸ਼੍ਰੀ ਮਧੂਕਰ ਮਲਹੋਤਰਾ ਪਾਸਟ ਡਿਸਟਰਿਕਟ ਗਵਰਨਰ ਰੋਟਰੀ ਕਲੱਬ ਆਫ ਚੰਡੀਗੜ੍ਹ ਅਤੇ ਟਾਸਕਸ ਦੇ 18 ਵਲੰਟੀਅਰਾਂ ਮੈਂਬਰਾ ਦੀ ਟੀਮ ਨੇ ਵੀ ਆਪਣੀ ਹਾਜ਼ਰੀ ਨਾਲ ਇਸ ਮੌਕੇ ਦੀ ਸੋਭਾ ਵਧਾਈ। ਟਾਸਕਸ ਪਿਛਲੇ 3 ਸਾਲਾਂ ਤੋਂ ਅੱਖਾਂ ਦੀ ਜਾਂਚ, ਵੋਕੇਸ਼ਨ ਟ੍ਰੇਨਿੰਗ,ਆਕੂਪੇਸ਼ਨਲ ਥੈਰੇਪੀ, ਰੀਹੈਬਲੀਟੇਸ਼ਨ ਅਤੇ ਸੈਂਟਰ ਨੂੰ ਲੋੜੀਂਦੇ ਹੋਰ ਉਪਕਰਣਾਂ ਨਾਲ ਲੈਸ ਕਰਨ ਵਿੱਚ ਮਦਦ ਕਰ ਰਿਹਾ ਹੈ।
ਕੈਂਪਸ ਵਿੱਚ ਐਡਵਾਂਸਡ ਆਈ ਸੈਂਟਰ, ਪੀ.ਜੀ.ਆਈ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ।
ਇਸ ਸੰਸਥਾ ਦਾ ਉਦੇਸ਼ ਨੇਤਰਹੀਣ ਵਿਅਕਤੀਆਂ ਨੂੰ ਸਿੱਖਿਆ, ਵੋਕੇਸ਼ਨਲ ਟ੍ਰੇਨਿੰਗ, ਕੰਪਿਊਟਰ ਟ੍ਰੇਨਿੰਗ, ਸਹਾਇਕ ਤਕਨਾਲੋਜੀ, ਰੀਹੈਬਲੀਟੇਸ਼ਨ , ਵਿਕਲਾਂਗ ਵਿਅਕਤੀਆਂ ਅਤੇ ਪੱਛੜੀਆਂ ਵਰਗ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਹ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਇੱਕ ਕੁਸ਼ਲ ਤਜਰਬੇਕਾਰ ਟੀਮ ਦੁਆਰਾ ਚਲਾਇਆ ਜਾ ਰਿਹਾ ਹੈ।
ਮੁੱਖ ਮਹਿਮਾਨ, ਸ਼੍ਰੀ ਕੋਡੇਰਾ ਜੀਰੋ ਨੇ ਕਿਹਾ ਕਿ “ਜਾਪਾਨ ਨੇਤਰਹੀਣ ਸੰਸਥਾ ਅਤੇ ਅੱਖਾਂ ਦੀ ਦੇਖਭਾਲ ਕੇਂਦਰ ਲਈ ਸਾਡੀ ਸਹਾਇਤਾ ਭਾਰਤ ਦੇ ਨਾਲ ਸਾਂਝੇ ਮੁੱਲਾਂ ਨੂੰ ਦਰਸਾਉਂਦੀ ਹੈ "
ਐੱਨਏਬੀ ਦੇ ਮਾਨਯੋਗ ਵਿਨੋਦ ਚੱਢਾ ਨੇ ਕਿਹਾ, “ਅਸੀਂ ਭਾਰਤ ਵਿੱਚ ਐਂਬੈਸੀ ਆਫ ਜਾਪਾਨ ਅਤੇ ਜਾਪਾਨ ਦੇ ਲੋਕਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਸੰਸਥਾਨ ਦੀ ਇਮਾਰਤ ਦੇ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਹੈ ਨਾ ਸਿਰਫ਼ ਸਾਡੇ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਵਧਾਇਆ ਹੈ "ਅਸੀਂ ਨਾ ਸਿਰਫ਼ ਦੋਸਤੀ ਅਤੇ ਸਹਿਯੋਗ ਦੇ ਬੰਧਨ ਨੂੰ ਮਜ਼ਬੂਤ ਕੀਤਾ ਹੈ, ਸਗੋਂ ਉਹਨਾਂ ਲੋਕਾਂ ਲਈ ਇੱਕ ਉੱਜਵਲ ਭਵਿੱਖ ਲਈ ਰਾਹ ਪੱਧਰਾ ਕੀਤਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।"
ਐਡਵਾਂਸਡ ਆਈ ਸੈਂਟਰ ਦੇ ਮੁਖੀ ਡਾ.ਐਸ.ਐਸ. ਪਾਂਡਵ ਨੇ ਕਿਹਾ, "ਅਸੀਂ ਮੁਫ਼ਤ ਅੱਖਾਂ ਦੇ ਕੈਂਪਾਂ ਦਾ ਆਯੋਜਨ ਕਰਨ ਦੇ ਇਸ ਨੇਕ ਯਤਨ ਵਿੱਚ ਨੈਸ਼ਨਲ ਐਸੋਸੀਏਸ਼ਨ ਫਾਰ ਦਾ ਬਲਾਇੰਡ ਦੇ ਨਾਲ ਮਿਲੇ ਕੇ ਕਾਮ ਕਰਨ ਵਿਚ ਸਾਨੂੰ ਖੁਸ਼ੀ ਹੈ। ਅਸੀਂ ਮਿਲ ਕੇ ਅੱਖਾਂ ਦੀ ਦੇਖਭਾਲ ਦੀ ਲੋੜ ਵਾਲੇ ਲੋਕਾਂ ਲਈ ਇੱਕ ਉੱਜਵਲ ਭਵਿੱਖ ਬਣਾਵਾਂਗੇ।"
ਐੱਨਏਬੀ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਨੇਤਰਹੀਣਾਂ ਅਤੇ ਹੋਰ ਵਿਕਲਾਂਗ ਵਿਅਕਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਹੈ। ਸਮਾਵੇਸ਼ਤਾ ਅਤੇ ਪਹੁੰਚਯੋਗਤਾ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਦੇ ਨਾਲ, ਸੰਸਥਾ ਇੱਕ ਅਜਿਹੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਨੇਤਰਹੀਣ ਵਿਅਕਤੀ ਅਤੇ ਵਿਕਲਾਂਗ ਵਿਅਕਤੀ ਸਮਰੱਥ ਹੋਣ ਅਤੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਣ।