ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਮੈਡਮ ਟੀਨਾ ਸੋਢੀ ਨਾਲ ਸੁਨੀਲ ਸ਼ਰਮਾ ਜ਼ਿਲ੍ਹਾ ਖੇਡ ਅਫ਼ਸਰ ਅਤੇ ਹੋਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 11 ਅਕਤੂਬਰ, 2017 : ਖੇਡ ਵਿਭਾਗ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ (ਅੰਡਰ 17 ਸਾਲ) ਬੀਤੀ ਸ਼ਾਮ ਸਮਾਪਤ ਹੋ ਗਏ। ਜ਼ਿਲ੍ਹਾ ਪੱਧਰੀ ਇਹ ਖੇਡ ਮੇਲਾ 'ਬੇਟੀ ਬਚਾਓ ਬੇਟੀ ਪੜ੍ਹਾਓ' ਨੂੰ ਸਮਰਪਿਤ ਸੀ, ਇਹਨਾਂ ਮੁਕਾਬਲਿਆਂ ਵਿੱਚ ਐਥਲੈਟਿਕਸ, ਕਬੱਡੀ, ਹੈਂਡਬਾਲ, ਬਾਸਕਿਟਬਾਲ, ਵਾਲੀਬਾਲ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਏ ਸ਼੍ਰੀ ਰਾਮਵੀਰ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਮੈਚਾਂ ਦਾ ਆਨੰਦ ਮਾਣਿਆ ਅਤੇ ਬੱਚਿਆ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਦਿਲਚਸਪੀ ਵਿਖਾ ਕੇ ਚੰਗੀਆ ਪੁਜੀਸ਼ਨਾ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ।
ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਸਮੂਹਿਕ ਤਸਵੀਰ ਖਿਚਾਉਂਦੇ ਡਿਪਟੀ ਕਮਿਸਨਰ ਸ਼੍ਰੀ ਰਾਮਵੀਰ।
ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਪਤਨੀ ਮੈਡਮ ਟੀਨਾ ਸੋਢੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਕਾਂਗਰਸੀ ਆਗੂ ਵੀ ਮੌਜੂਦ ਸਨ। ਜਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਸੁਨੀਲ ਕੁਮਾਰ ਨੇ ਟੂਰਨਾਮੈਂਟ ਵਿੱਚ ਸ਼ਾਮਿਲ ਹੋਏ ਸਮੂਹ ਪਤਵੰਤੇ ਸੱਜਣਾ, ਕੋਚਾਂ ਅਤੇ ਟੀਮਾਂ ਦੇ ਨਾਲ ਆਏ ਅਧਿਕਾਰੀਆਂਂ ਨੂੰ ਜੀ ਆਇਆ ਕਿਹਾ। ਇਸ ਮੌਕੇ ਮੈਡਮ ਟੀਨਾ ਸੋਢੀ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਜਿੱਥੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਸਰੀਰਕ ਤੰਦਰੁਸਤੀ ਲਈ ਵੀ ਖੇਡਾਂ ਬਹੁਤ ਜਰੂਰੀ ਹਨ। ਟੂਰਨਾਮੈਂਟ ਦੌਰਾਨ ਹੋਏ ਫਾਈਨਲ ਮੁਕਾਬਲਿਆਂ ਵਿੱਚ ਐਥਲੈਟਿਕਸ ਸ਼ਾਟ ਪੁੱਟ (ਲੜਕਿਆਂ) ਵਿੱਚ ਅਕਾਸ਼ਪ੍ਰੀਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਸ਼ਾਟ ਪੁੱਟ (ਲੜਕੀਆ)ਂ ਵਿੱਚ ਹਰਜੋਤ ਕੌਰ, ਅਰਸ਼ਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ (ਲੜਕਿਆਂ) ਦੇ ਮੁਕਾਬਲਿਆਂ ਵਿੱਚ ਅਰਸ਼ਦੀਪ ਸਿੰਘ, ਮੌਂਟੀ ਅਤੇ ਨਿਸ਼ਾਨ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। 400 ਮੀਟਰ ਦੌੜ (ਲੜਕੇ) ਦੇ ਮੁਕਾਬਲਿਆਂ ਵਿੱਚ ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ।
4×100 ਮੀਟਰ ਰਿਲੇਅ (ਲੜਕਿਆਂ) ਵਿੱਚ ਰੇਲਵੇ ਫਿਰੋਜ਼ਪੁਰ ਦੀ ਟੀਮ ਪਹਿਲੇ, ਐਸ.ਬੀ.ਐਸ. ਸਟੇਡੀਅਮ ਸੈਂਟਰ ਏ ਦੀ ਟੀਮ ਦੂਜੇ ਅਤੇ ਐਸ.ਬੀ.ਐਸ.ਸਟੇਡੀਅਮ ਸੈਂਟਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਰੇਲਵੇ ਫਿਰੋਜ਼ਪੁਰ ਦੀ ਟੀਮ ਪਹਿਲੇ, ਕੋਟ ਕਰੋੜ ਕਲਾਂ ਦੀ ਟੀਮ ਦੂਜੇ ਅਤੇ ਫੱਤੇ ਵਾਲਾ ਦੀ ਟੀਮ ਤੀਜੇ ਸਥਾਨ ਤੇ ਰਹੀਆਂ। ਹੈਂਡਬਾਲ ਲੜਕਿਆ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਫਿਰੋਜ਼ਪੁਰ ਨੇ ਪਹਿਲਾ, ਗੁਰੂ ਰਾਮਦਾਸ ਸਪੋਰਟਸ ਕਲੱਬ ਨੇ ਦੂਜਾ ਅਤੇ ਮਾਛੀਵਾੜਾ ਕਲੱਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਹੈਂਡਬਾਲ ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਤੂਤ ਦੀ ਟੀਮ ਨੇ ਪਹਿਲਾ, ਸ਼ਹੀਦ ਬਾਬਾ ਹਿੰਮਤ ਸਿੰਘ ਕਲੱਬ ਤੂਤ ਦੀ ਟੀਮ ਨੇ ਦੂਜਾ ਅਤੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਰੱਖੜੀ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਲੜਕੀਆ ਦੇ ਮੁਕਾਬਲਿਆਂ ਵਿੱਚ ਦੇਵ ਸਮਾਜ ਸਕੂਲ ਫਿਰੋਜ਼ਪੁਰ ਦੀ ਟੀਮ ਨੇ ਪਹਿਲਾ, ਕੋਟ ਕਰੋੜ ਕਲਾਂ ਸਕੂਲ ਘੱਲ ਖੁਰਦ ਦੀ ਟੀਮ ਨੇ ਦੂਜਾ ਅਤੇ ਫੱਤੇ ਵਾਲਾ ਬਲਾਕ ਮੱਖੂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਂਦੇ ਹਾਸ਼ਮ ਦੀ ਟੀਮ ਨੇ ਪਹਿਲਾ, ਨਿਜਾਮਦੀਨ ਫਿਰੋਜ਼ਪੁਰ ਦੀ ਟੀਮ ਨੇ ਦੂਜਾ ਅਤੇ ਕਾਮਲਵਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਲੜਕੀਆਂ ਵਿੱਚ ਸਨ੍ਹੇਰ ਦੀ ਟੀਮ ਨੇ ਪਹਿਲਾ, ਸਾਂਦੇ ਹਾਸ਼ਮ ਦੀ ਟੀਮ ਨੇ ਦੂਜਾ ਅਤੇ ਭਾਗੋਕੇ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਜੂਨੀਅਰ ਸ਼ੇਰੇ ਪੰਜਾਬ ਕਲੱਬ ਫਿਰੋਜ਼ਪੁਰ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ. ਸਕੂਲ ਵਾੜਾ ਭਾਈਕਾ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸਕੂਲ ਕੱਸੋਆਣਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਬਾਸਕਿਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਆਰ.ਐਸ.ਡੀ. ਫਿਰੋਜ਼ਪੁਰ ਦੀ ਟੀਮ ਨੇ ਪਹਿਲਾ, ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ ਦੀ ਟੀਮ ਨੇ ਦੂਜਾ ਅਤੇ ਆਰ.ਕੇ.ਜੀ.ਡੀ.ਏ.ਵੀ. ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਬਾਸਕਿਟਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਆਰ.ਐਸ.ਡੀ. ਸਕੂਲ ਦੀ ਟੀਮ ਨੇ ਪਹਿਲਾ, ਡੀ.ਸੀ. ਮਾਡਲ ਸਕੂਲ ਫਿਰੋਜ਼ਪੁਰ ਦੀ ਟੀਮ ਨੇ ਦੂਜਾ ਅਤੇ ਸ.ਸ.ਸ. ਸਕੂਲ ਮੇਘਾ ਰਾਏ ਗੁਰੂ ਹਰਸਹਾਏ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਰਮੀਂ ਕਾਂਤ ਬਾਕਸਿੰਗ ਕੋਚ, ਸ਼੍ਰ੍ਰੀਮਤੀ ਅਵਤਾਰ ਕੌਰ ਕਬੱਡੀ ਕੋਚ, ਗਗਨ ਮਾਟਾ ਤੈਰਾਕੀ ਕੋਚ, ਗੁਰਜੀਤ ਸਿੰਘ ਹੈਂਡਬਾਲ ਕੋਚ, ਜਗਮੀਤ ਸਿੰਘ ਹੈਂਡਬਾਲ ਕੋਚ ਤੋਂ ਇਲਾਵਾ ਵਿਭਾਗ ਦਾ ਸਮੂਹ ਸਟਾਫ ਭੁਪਿੰਦਰ ਸ਼ਰਮਾਂ ਕਲਰਕ, ਸ਼ਾਮ ਲਾਲ, ਗੁਰਭੇਜ ਸਿੰਘ, ਬੋਹੜ ਸਿੰਘ, ਚਾਨਣ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਨਛੱਤਰ ਸਿੰਘ ਹਾਜਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਮੇਹਰਦੀਪ ਸਿੰਘ ਅਤੇ ਅਸ਼ੀਸ਼ ਪਰਾਸ਼ਰ ਨੇ ਨਿਭਾਈ ਜਦ ਕਿ ਵੱਖ-ਵੱਖ ਸਕੂਲਾਂ, ਸਪੋਰਟਸ ਅਕੈਡਮੀਆਂ ਅਤੇ ਕਲੱਬਾਂ ਤੋਂ ਆਏ ਗੁਰਵਿੰਦਰ ਸਿੰਘ ਸਹਾਇਕ ਸਿੱਖਿਆ ਅਫਸਰ (ਖੇਡਾਂ), ਗੁਰੂ ਹਰਸਹਾਏ ਤੋਂ ਤਿਲਕ ਰਾਜ, ਬਲਕਾਰ ਸਿੰਘ, ਸਤਿੰਦਰ ਸਿੰਘ ਲੈਕਚਰਾਰ, ਪਰਮਜੀਤ ਸਿੰਘ, ਪ੍ਰਿਤਪਾਲ ਸਿੰਘ, ਹਰਦੇਵ ਸਿੰਘ, ਜੀਤ ਸਿੰਘ, ਕਿਸ਼ੋਰ ਸਿੰਘ, ਸਤਿੰਦਰਪਾਲ ਸਿੰਘ, ਅਰਮਿੰਦਰ ਸਿੰਘ, ਪਰਮਵੀਰ ਸਿੰਘ, ਅਕਸ਼ ਕੁਮਾਰ, ਵਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੈਮੂਅਲ, ਜਸਵੀਰ ਮਾਨ, ਲਖਵਿੰਦਰ ਸਿੰਘ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਸੁਖਇੰਦਰਪਾਲ ਸਿੰਘ, ਜਸਵਿੰਦਰ ਕੌਰ, ਗੁਰਜੀਤ ਸਿੰਘ, ਵਿਕਰਮਜੀਤ ਸਿੰਘ, ਅਮਰੀਕ ਸਿੰਘ, ਮਨਿੰਦਰ ਸਿੰਘ, ਸ਼ਕਤੀ ਸਿੰਘ, ਭੁਪਿੰਦਰ ਸਿੰਘ, ਰੋਹਿਤ ਸ਼ਰਮਾਂ, ਅਕਸ਼ਿਤ ਵੋਹਰਾ, ਐਸ. ਪੀ.ਸ਼ੁਕਲਾ, ਸਾਹਬ ਸਿੰਘ, ਰਛਪਾਲ ਸਿੰਘ, ਤਰੁਣ ਕੁਮਾਰ, ਚਮਕੌਰ ਸਿੰਘ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ ਆਦਿ ਖੇਡ ਪ੍ਰੇਮੀ ਹਾਜ੍ਰਰ ਸਨ।