ਰਾਜ ਪੱਧਰੀ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਨ ਵਾਲੀਆਂ ਆਈ.ਟੀ.ਆਈ ਫ਼ਿਰੋਜ਼ਪੁਰ ਦੀਆਂ ਸਿੱਖਿਆਰਥਣਾਂ ਦਾ ਸਵਾਗਤ ਕਰਨ ਮੌਕੇ ਆਈ.ਐਮ.ਏ ਚੇਅਰਮੈਨ ਰਵਿੰਦਰਜੀਤ ਸਿੰਘ, ਪ੍ਰਿੰਸੀਪਲ ਹਰਮੀਤ ਸਿੰਘ, ਕੋਚ ਹਰਦੇਵ ਸਿੰਘ ਤੇ ਸਮੂਹ ਸਟਾਫ ।
ਫ਼ਿਰੋਜ਼ਪੁਰ, 26 ਅਪ੍ਰੈਲ, 2017 (ਗੁਰਿੰਦਰ ਸਿੰਘ) : ਤਕਨੀਕੀ ਸਿਖਲਾਈ ਸੰਸਥਾਵਾਂ ਦੀਆਂ ਬੀਤੇ ਦਿਨੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਯੋਜਿਤ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਥਾਨਕ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਦੀਆਂ ਸਿੱਖਿਆਰਥਣਾ ਨੇ ਜਿੱਤਾਂ ਦਰਜ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰ ਵਾਪਸ ਪਰਤਣ 'ਤੇ ਅੱਜ ਆਈ.ਟੀ.ਆਈ ਵਿਖੇ ਆਈ.ਐਮ.ਸੀ ਦੇ ਚੇਅਰਮੈਨ ਰਵਿੰਦਰਜੀਤ ਸਿੰਘ, ਸੰਸਥਾ ਦੇ ਪ੍ਰਿੰਸੀਪਲ ਹਰਮੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਅਤੇ ਸਿੱਖਿਆਰਥਣਾਂ ਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸੰਸਥਾ ਦੇ ਪ੍ਰਿੰਸੀਪਲ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੀਆਂ ਸਿੱਖਿਆਰਥਣਾਂ ਨੇ ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰੀ ਵਾਲੀਬਾਲ ਮੁਕਾਬਲੇ ਵਿੱਚੋਂ ਪਹਿਲਾ ਸਥਾਨ, ਪਟਿਆਲਾ ਵਿਖੇ ਹੋਏ ਖੋ ਖੋ ਦੇ ਰਾਜ ਪੱਧਰੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਅਤੇ ਲੁਧਿਆਣਾ ਵਿਖੇ ਹੋਏ ਐਥਲੈਟਿਕਸ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਂਇਸ ਸੰਸਥਾਂ ਦੀ ਸਿੱਖਿਆਰਥਣ ਵੀਰਪਾਲ ਕੌਰ ਨੇਲੰਬੀ ਛਾਂਲ ਵਿੱਚੋ ਪਹਿਲਾ ਸਥਾਨ ਅਤੇ ਜੈਵਲਿਨ ਥਰੋਅ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ । 200 ਮੀਟਰ ਰੇਸ ਵਿੱਚੋਂ ਗੁਰਮੀਤ ਕੌਰ ਨੇ ਤੀਸਰਾ ਸਥਾਨ ਜਦ ਕਿ ਵੀਰਪਾਲ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ ਅਤੇ ਜਸਪ੍ਰੀਤ ਕੌਰ 'ਤੇ ਅਧਾਰਿਤ ਟੀਮ ਨੇ 4 ਘ100 ਮੀਟਰ ਰਿਲੇਅ ਰੇਸ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਹਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਕੋਚ ਹਰਦੇਵ ਸਿੰਘ ਕਾਉਣੀ ਸਹਾਇਕ ਥਾਣੇਦਾਰ ਪੰਜਾਬ ਪੁਲਿਸ, ਸਟਾਫ ਅਤੇ ਸਿੱਖਿਆਰਥਣਾਂ ਦੀ ਸਖਤ ਮਿਹਨ ਦਾ ਨਤੀਜਾ ਹੈ ਜਿਸ ਸਦਕਾ ਸੰਸਥਾ ਦਾ ਨਾਂ ਰਾਜ ਪੱਧਰ 'ਤੇ ਉੱਚਾ ਹੋਇਆ ਹੈ। ਇਸ ਮੌਕੇ ਆਈ.ਐਮ.ਏ ਦੇ ਚੇਅਰਮੈਨ ਰਵਿੰਦਰਜੀਤ ਸਿੰਘ, ਪ੍ਰਿੰਸੀਪਲ ਹਰਮੀਤ ਸਿੰਘ ਅਤੇ ਸਮੂਹ ਸਟਾਫ ਨੇ ਕੋਚ ਹਰਦੇਵ ਸਿੰਘ ਕਾਊਣੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਆਈ.ਐਮ.ਏ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਨੇ ਜੇਤੂ ਟੀਮਾਂ ਨੂੰ ਆਪਣੇ ਵੱਲੋਂ 1100-1100 ਰੁਪਏ ਇਨਾਮ ਵਜੋਂ ਦਿੱਤੇ। ਇਸ ਮੌਕੇ ਰਮਨ ਬਹਿਲ, ਮੈਡਮ ਹਰਜੀਤ ਕੌਰ, ਮੈਡਮ ਹਰਨੀਤ ਕੌਰ, ਮੈਡਮ ਪ੍ਰਕਾਸ਼ ਕੌਰ, ਮੈਡਮ ਪ੍ਰਵੀਨ, ਮੈਡਮ ਸੀਮਾ ਰਾਣੀ, ਸੁਭਾਸ਼ ਚੰਦਰ ਅਤੇ ਸਮੂਹ ਸਟਾਫ ਨੇ ਸਿੱਖਿਆਰਥਣਾਂ ਨੂੰ ਵਧਾਈ ਦਿੱਤੀ।