ਚੰਡੀਗੜ੍ਹ, 5 ਜਨਵਰੀ, 2017 : ਯੋਗ ਸ਼ਿਕਸ਼ਕ ਸੰਘ ਅਤੇ ਨੈਚੁਰਲ ਲਾਇਫ਼ ਐਂਡ ਯੋਗ ਸਾਧਨਾ ਮਿਸ਼ਨ ਵਲੋਂ ਸਾਂਝੇ ਤੌਰ ਤੇ " ਸਾਰਿਆਂ ਲਈ ਸਪਾਇਨਲ ਯੋਗ ਵਰਕਸ਼ਾਪ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ ਕੌਮਾਂਤਰੀ ਯੋਗ ਗੁਰੂ ਸੁਨੀਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਇਸ ਵਰਕਸ਼ਾਪ ਦਾ ਆਯੋਜਨ 29 ਜਨਵਰੀ 2017 ਨੂੰ ਗਾਂਧੀ ਸਮਾਰਕ ਭਵਨ ਸੈਕਟਰ 16-ਏ ਚੰਡੀਗੜ੍ਹ ਵਿੱਖੇ ਹੋਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਨੈਚੁਰਲ ਲਾਇਫ਼ ਐਂਡ ਯੋਗ ਸਾਧਨਾ ਮਿਸ਼ਨ ਦੇ ਬੁਲਾਰੇ ਯੋਗ ਗੁਰੂ ਨਰੇਸ਼ ਸ਼ਰਮਾ ਨੇ ਦਸਿਆ ਕਿ ਇਸ ਵਰਕਸ਼ਾਪ ਵਿੱਚ ਮੁੱਢਲੀਆਂ ਐਕਸਰਸਾਇਜ਼ਾਂ, ਵਾਰਮ ਅੱਪ ਐਕਸਰਸਾਇਜ਼ਾਂ, ਮਨੁੱਖੀ ਸ਼ਰੀਰ ਦੀ ਰੀਡ ਦੀ ਹੱਡੀ ਅਤੇ ਗਰਦਨ ਦੀ ਭੂਮਿਕਾ ਅਤੇ ਰੋਜ਼ਾਨਾ ਜੀਵਨ ਵਿੱਚ ਇਸ ਦੀ ਮਹੱਤਤਾ ਅਤੇ ਰਿਲੈਕਸੇਸ਼ਨ ਤਕਨੀਕਾਂ, ਪ੍ਰਣਾਯਾਮ ਦੇ ਫਾਇਦੇ ਅਤੇ ਹੋਰ ਯੋਗ ਅਭਿਆਸਾਂ ਦੇ ਸੰਪੂਰਣ ਲਾਭਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਯੋਗ ਰਾਹੀਂ ਮਨੁੱਖੀ ਸ਼ਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਇਸ ਤੋਂ ਇਲਾਵਾ ਇਸ ਕਾਰਜਸ਼ਾਲਾ ਵਿੱਚ ਯੋਗ ਸਿੱਖਣ ਦੇ ਵਿਭਿੰਨ ਤਰੀਕਿਆਂ ਸਬੰਧੀ ਵੀ ਬਹੁਮੁੱਲੀ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।
ਯੋਗ ਗੁਰੂ ਸੁਨੀਲ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਸ੍ਰੀ ਸੁਨੀਲ ਸਿੰਘ ਇਕ ਅੰਤਰ-ਰਾਸ਼ਟਰੀ ਪ੍ਰਸਿਧੀ ਪ੍ਰਾਪਤ ਯੋਗ ਗੁਰੂ ਹਨ। ਜਿਨ੍ਹਾਂ ਵਲੋਂ ਅੰਗ੍ਰੇਜ਼ੀ, ਹਿੰਦੀ, ਪੰਜਾਬੀ ਅਤੇ ਭੋਜਪੁਰੀ ਭਾਸ਼ਾ ਵਿੱਚ ਲਗਭੱਗ 3050 ਯੋਗ ਪ੍ਰੋਗਰਾਮ ਕੀਤੇ ਗਏ ਹਨ ਅਤੇ ਵੱਖ-ਵੱਖ ਰਾਸ਼ਟਰੀ ਅੰਤਰ-ਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਕਰੀਬ 2000 ਤੋਂ ਵੱਧ ਯੋਗ ਸਬੰਧੀ ਖੋਜ ਭਰਪੂਰ ਲੇਖ ਲਿਖੇ ਗਏ ਹਨ। ਯੋਗ ਗੁਰੂ ਵਲੋਂ ਕਾਰਪੋਰੇਟ ਘਰਾਣਿਆ, ਮਾਡਲ ਸੰਸਥਾਵਾਂ, ਫਾਇਵ ਸਟਾਰ ਹੋਟਲਾਂ, ਅੰਤਰ-ਰਾਸ਼ਟਰੀ ਸਕੂਲਾਂ ਅਤੇ ਹੋਰ ਕਈ ਖੇਤਰਾਂ ਵਿੱਚ ਕਾਜਸ਼ਾਲਾਵਾਂ ਆਯੋਜਨ ਕਰਨ ਦਾ ਡੂੰਘਾ ਤਜ਼ਰਬਾ ਹੈ। ਉਨ੍ਹਾਂ ਵਲੋਂ ਫਿਲਮਾਂ ਸਿਤਾਰਿਆਂ ਨੂੰ ਯੋਗ ਸਬੰਧੀ ਸਿੱਖਿਆ ਦਿੱਤੀ ਗਈ ਹੈ। ਯੋਗ ਗੁਰੂ ਵਲੋਂ ਯੋਗਾ ਸਿਕਸ਼ਕ ਸੰਘ ਅਤੇ ਨੈਚੁਰਲ ਲਾਇਫ਼ ਐਂਡ ਯੋਗ ਸਾਧਨਾ ਮਿਸ਼ਨ ਦੇ ਪੈਟਰਨ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਦੇ ਇੱਛੁਕ ਮੋਬਾਇਲ ਨੰ:8146553398 ਅਤੇ 9988649191 ਤੇ ਸੰਪਰਕ ਕਰ ਸਕਦੇ ਹਨ।