ਨਵਾਂ ਸ਼ਹਿਰ, 13 ਜੁਲਾਈ, 2019 : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਆਦੇਸ਼ਾ ਅਨੁਸਾਰ ਅੱਜ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ 277 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 2,95,37,951/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੰਜ ਨਿਆਇਕ ਪੈਨਲਾਂ ਦੀ ਅਗਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ਼੍ਰੀ ਰਣਧੀਰ ਵਰਮਾ, ਜ਼ਿਲ੍ਹਾ ਜੱਜ ਫੈਮਲੀ ਕੋਰਟ ਸ਼੍ਰੀ ਅਸ਼ੋਕ ਕਪੂਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਜੂਨੀਅਰ ਡਵੀਜ਼ਨ), ਮੈਡਮ ਹਰਪ੍ਰੀਤ ਕੌਰ ਨਾਫਰਾ ਅਤੇ ਸਬ-ਡਵੀਜ਼ਨਲ ਜੁਡੀਸ਼ਿਅਲ ਮੈਜਿਸਟ੍ਰੈਟ ਬਲਾਚੌਰ ਮੈਡਮ ਬਲਵਿੰਦਰ ਕੌਰ ਧਾਲੀਵਾਲ ਨੇ ਕੀਤੀ। ਨਿਆਇਕ ਪੈਨਲਾਂ ਵਿੱਚ ਐਡਵੋਕੇਟ ਸ਼੍ਰੀ ਯੁਧਵੀਰ ਬਜਾਜ, ਸ਼੍ਰੀ ਐਮ. ਪੀ. ਨਇਅਰ, ਸ਼੍ਰੀ ਗੁਲਸ਼ਨ ਕੁਮਾਰ ਰਾਣਾ, ਮੈਡਮ ਮਨਜੀਤ ਕੌਰ, ਸ਼੍ਰੀ ਸੁਰੇਸ਼ ਕਟਾਰੀਆ, ਸ਼੍ਰੀ ਐਸ. ਐਸ. ਝਿਕਾ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਦੀਪਕ ਸ਼ਰਮਾ ਅਤੇ ਸ਼੍ਰੀ ਉਮਾ ਸ਼ੰਕਰ ਬਤੌਰ ਮੈਂਬਰ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਕ੍ਰਿਮਿਨਲ ਕੰਪਾਉਂਡਏਬਲ ਕੇਸ, ਚੈੱਕ ਬਾਊਂਸ ਨਾਲ ਸਬੰਧਿਤ ਕੇਸ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨਾਲ ਸਬੰਧ ਕੇਸ, ਵਿਵਾਹਿਕ ਝਗੜੇ, ਟ੍ਰੈਫਿਕ ਚਲਾਨ, ਲੇਬਰ ਝਗੜੇ ਅਤੇ ਬਿਜਲੀ ਤੇ ਪਾਣੀ ਦੇ ਬਿਲਾਂ, ਬੈਕਾਂ ਦੇ ਕੇਸਾਂ ਅਤੇ ਬੀ ਐਸ ਐਨਲ ਦੇ ਕੇਸਾਂ ਸਬੰਧੀ ਅਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਗਈ ।