ਜਖਮੀ ਹੋਏ ਗਗਨਦੀਪ ਸਿੰਘ ਰਿਆੜ ਦੀ ਫੋਟੋ।Photo Credit :
ਹਰਚੋਵਾਲ ਕਾਦੀਆਂ / ਗੁਰਦਾਸਪੁਰ ੧੭ ਮਾਰਚ ( ਗਗਨਦੀਪ ਸਿੰਘ ਰਿਆੜ) ਅੱਜ ਦੁਪਹਿਰ ਇਤਹਾਸਿਕ ਗੁਰਦੁਆਰਾ ਸਹਿਬ ਛੋਟੇ ਛੋਟੇ ਬੱਚਿਆਂ ਦੀ ਬੋਤਲ ਦੁੱਧ ਪਾਉਣ ਨੂੰ ਲੈ ਕੇ ਹੋਏ ਹਮਲੇ ਦੋਰਾਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਕੋਮੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਤੇ ਤੇਜ ਹਥਿਆਰਾਂ ਨਾਲ ਹਮਲਾਂ ਕਰ ਕੇ ਸਖਤ ਰੂਪ ਚ ਜਖਮੀ ਹੋਣ ਦਾ ਸਮਚਾਰ ਪ੍ਰਾਪਤ ਹੋਇਆਂ । ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਰਾਜਾ ਰਾਮ ਵਿਖੇ ਦੁਪਹਿਰ ਵੇਲੇ ਜਦ ੁਗੁਰਦੁਆਰਾ ਸਹਿਬ ਸਟੂਡੈਟਸ ਫੈਡਰੇਸ਼ਨ ਦੇ ਕੋਮੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਮੱਥਾ ਟੇਕਣ ਗਿਆ ਤਾ ਉਸ ਵਕਤ ਦੋ ਸਰਧਾਲੂ ਆਦਮੀ ਜਿਹਨਾਂ ਨੇ ਹੱਥ ਚ ਦੁੱਧ ਵਾਲੀ ਬੋਤਲ ਫੜੀ ਹੋਏ ਸੀ । ਉਹਨੇ ਨੇ ਭੁੱਖੇ ਛੋਟੇ ਬੱਚਿਆ ਲਈ ਪੀਣ ਲਈ ਦੁੱਧ ਮੰਗਿਆ ਤਾ ਉਸ ਟਾਈਮ ਗਗਨਦੀਪ ਸਿੰਘ ਰਿਆੜ ਨੇ ਪਤਲੇ ਚ ਦੁੱਧ ਪਾ ਕੇ ਬੱਚਿਆਂ ਦੇ ਪੀਣ ਲਈ ਦੇ ਦਿੱਤਾ । ਉਥੇ ਮੋਜੂਦ ਦੋ ਵਿਅਕਤੀ ਸਰਵਨ ਸਿੰਘ , ਲੱਖਾ ਸਿੰਘ ਵਾਸੀ ਹਰਚੋਵਾਲ ਨੇ ਬੱਚਿਆ ਦੀ ਪੀਣ ਲਈ ਦਿੱਤੇ ਦੁੱਧ ਦੀ ਵਿਰੋਧਤਾ ਕੀਤਾਂ ਕਿ ਇਥੇ ਵਾਧੂ ਦੁੱਧ ਨਹੀ ਤੁਸੀ ਬਿਨਾਂ ਮਤਬਲ ਨੂੰ ਲੋਕਾਂ ਦੁੱਧ ਦੇ ਰਹੇ । ਇਸ ਗੱਲ ਦੀ ਵਿਰੋਧਤਾਂ ਜਦ ਰਿਆੜ ਨੇ ਕੀਤੀ ਕਿ ਇਹ ਸੰਗਤਾਂ ਲਈ ਦੁੱਧ ਹੈ ਲੋਕਾ ਨੇ ਜਗਾਂ ਜਗਾਂ ਲੰਗਰ ਲਾਏ ਹੋਏ ਹਨ ਤੁਸੀ ਬੱਚਿਆਂ ਨੂੰ ਕਿਉਕਿ ਨਹੀ ਦੇਣ ਦਿੰਦੇ । ਇਸ ਗੱਲ ਲੈ ਮਾਮਲਾਂ ਵੱਧ ਗਿਆਂ ਤਾ ਸਰਵਨ ਸਿੰਘ , ਲੱਖਾ ਸਿੰਘ ਗਗਨਦੀਪ ਰਿਆੜ ਤੇ ਹਮਲਾ ਕਰ ਦਿੱਤਾ ਜਿਸ ਨਾਲ ਸਿਰ ਸੱਟ ਲੱਗ ਗਈ ਖੂਨ ਵਿਹਣ ਲੱਗ ਪਿਆਂ ਕੁਝ ਸ ਲੋਕਾਂ ਨੇ ਵਿੱਚ ਪੈ ਕੇ ਇਸ ਝਗੜੇ ਨੂੰ ਰੁਕਿਆਂ । ਕੂਝ ਸਮੇ ਚ ਗੁਰਦੁਆਰਾ ਸਹਿਬ ਦੇ ਪ੍ਰਬਧਕ ਮੈਬਰਾਂ ਨੇ ਜਖਮੀ ਹਾਲਤ ਗਗਨਦੌਪ ਸਿੰਘ ਰਿਆੜ ਹਸਪਤਾਲ ਦਾਖਲ ਕਰਵਾਇਆਂ । ਇਸ ਮੋਕੇ ਗੁਰਦੁਆਰਾਂ ਰਾਜਾ ਰਾਮ ਮੁੱਖ ਸੇਵਾਦਰ ਬਾਬਾ ਬਲਵਿੰਦਰ ਸਿੰਘ ਮੋਕੇ ਪਹੁੰਚ ਸਾਰੀ ਘਟਨਾਂ ਦੀ ਜਾਣਕਾਰੀ ਲਈ ਇਸ ਜਾਚ ਕਰਾਉਣ ਲਈ ਕਹਿਆਂ ।