ਨਿਰਭੈ ਸਿੰਘ (ਮਿਲਟੀ) ਕੰਬੋਜ਼
ਰਾਜਪੁਰਾ 21 ਅਕਤੂਬਰ (ਦੀਦਾਰ ਗੁਰਨਾ ) ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਸਪੁੱਤਰ ਨਿਰਭੈ ਸਿੰਘ ਕੰਬੋਜ਼ ਮਿਲਟੀ ਨੂੰ ਦੇਸ਼ ਵਿਚ ਕਾਂਗਰਸ ਦੀ ਬੇਹਤਰੀ ਤੇ ਮਜਬੂਤੀ ਲਈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਯਾਦਵ ਵਲੋਂ ਸ਼ਕਤੀ ਪ੍ਰੋਜੈਕਟ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ। ਨਿਰਭੈ ਸਿੰਘ ਮਿਲਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੌਂਪੀ ਗਈ ਜਿੰਮੇਵਾਰੀ ਲਈ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ, ਸ੍ਰੀ ਕੇਸ਼ਵ ਯਾਦਵ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਇੰਚਾਰਜ ਆਲ ਇੰਡੀਆ ਯੂਥ ਕਾਂਗਰਸ ਸ੍ਰੀ ਕ੍ਰਿਸ਼ਨਾ ਆਲੂਵੁਰਾ, ਸ੍ਰੀਨਿਵਾਸ ਜੀ,ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਸਮੇਤ ਸਮੁੱਚੀ ਕਾਂਗਰਸ ਲੀਡਰਸਿ਼ਪ ਦਾ ਧੰਨਵਾਦ ਕਰਦਿਆਂ ਕਿਹਾ ਉਹ ਕਿ ਪਾਰਟੀ ਵਲੋਂ ਲਗਾਈ ਹਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਤੇ ਉਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਨਿਰਭੈ ਸਿੰਘ ਮਿਲਟੀ ਨੇ ਕਿਹਾ ਕਿ ਕਾਂਗਰਸ ਨੂੰ ਹਰ ਬੂਥ ਤੱਕ ਤਾਕਤਵਰ ਬਣਾਉਣ ਲਈ ਅਤੇ ਹਰ ਛੋਟੇ - ਵੱਡੇ ਵਰਕਰ ਨੂੰ ਨਾਲ ਜੋੜਨ ਲਈ ਕਾਂਗਰਸ ਸੁਪਰੀਮੋ ਸ੍ਰੀ ਰਾਹੁਲ ਗਾਂਧੀ ਵਲੋਂ ਸ਼ਕਤੀ ਪ੍ਰੋਜੈਕਟ ਲਾਂਚ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਅਤੇ ਯੂਥ ਕਾਂਗਰਸ ਦੇ ਸਹਿਯੋਗ ਨਾਲ ਉਹ ਪੰਜਾਬ ਭਰ ਵਿਚ ਇਸ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣ ਲਈ ਆਉਣ ਵਾਲੇ ਦਿਨਾਂ ਵਿਚ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਉੱਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮਿਹਨਤੀ ਵਰਕਰਾਂ ਨੂੰ ਜਿੰਮੇਵਾਰੀਆਂ ਦੇ ਕੇ ਸਿੱਧਾ ਸ੍ਰੀ ਰਾਹੁਲ ਗਾਂਧੀ ਜੀ ਨਾਲ ਜੋੜਿਆ ਜਾਵੇਗਾ। ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ।