ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗਡ਼੍ਹ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ ਸਿੱਧੂ, 18 ਸਾਲ ਵਰਗ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਦੇ ਹੋਏ।
ਫ਼ਤਹਿਗਡ਼੍ਹ ਸਾਹਿਬ, 16 ਅਕਤੂਬਰ:(ਦੀਦਾਰ ਗੁਰਨਾ ) ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਰਵਾਏ ਗਏ 18 ਸਾਲ ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗਡ਼੍ਹ ਵਿਖੇ ਸ਼ੁਰੂ ਕਰਵਾਏ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਪਰਮਜੀਤ ਕੌਰ ਸਿੱਧੂ ਨੇ ਕੀਤਾ। ਉਨ੍ਹਾਂ ਇਸ ਮੌਕੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਪੱਧਰ ਤੋਂ ਹੀ ਖਿਡਾਰੀਆਂ ਨੂੰ ਕਿਸੇ ਨਾ ਕਿਸੇ ਖੇਡ ਨਾਲ ਜੋਡ਼ ਕੇ ਉਨ੍ਹਾ ਦੀ ਖੇਡ ਪ੍ਰਤਿਭਾ ਨੂੰ ਉਭਾਰਿਆ ਜਾ ਸਕਦਾ ਹੈ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿਚ ਰੁਚੀ ਲੈ ਕੇ ਇੱਕ ਚੰਗੇ ਖਿਡਾਰੀ ਬਣ ਕੇ ਆਪਣੇ ਸੂਬੇ ਦਾ ਨਾਅ ਰੋਸ਼ਨ ਕਰਨ। ਉਨ੍ਹਾਂ ਆਖਿਆ ਕਿ ਖੇਡਾਂ ਨਾਲ ਜੁਡ਼ ਕੇ ਜਿੱਥੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਉਭਾਰਿਆ ਜਾ ਸਕਦਾ ਹੈ ਉਥੇ ਹੀ ਇੱਕ ਚੰਗਾ ਖਿਡਾਰੀ ਪਡ਼ਾਈ ਦੇ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋ ਸਕਦਾ ਹੈ। ਉਨ੍ਹਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਖੇਡਾਂ ਦਾ ਉਨ੍ਹਾਂ ਦੇ ਕੈਰੀਅਰ ਵਿਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਟੂਰਨਾਂਮੈਂਟ ਦੇ ਪਹਿਲੇ ਦਿਨ ਲਡ਼ਕੀਆਂ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜ: ਕਾਲਜ ਦੀ ਟੀਮ ਨੇ ਸੈਫਰਨ ਸਿਟੀ ਸਕੂਲ ਦੀ ਟੀਮ ਨੂੰ 1910 ਨਾਲ ਹਰਾਇਆ ਜਦੋਂ ਕਿ ਲਡ਼ਕਿਆਂ ਦੇ ਬਾਸਕਟਬਾਲ ਦੇ ਮੁਕਾਬਲੇ ਵਿੱਚ ਅਸ਼ੋਕਾ ਸਕੂਲ ਸਰਹੰਦ ਨੇ ਗਾਰਡਨ ਵੈਲੀ ਸਕੂਲ ਚੁੰਨੀ ਕਲਾਂ ਨੂੰ 3209 ਦੇ ਫਰਕ ਨਾਲ ਹਰਾਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਲਡ਼ਕਿਆਂ ਹੈਂਡਬਾਲ ਮਕਾਬਲੇ ਵਿਚ ਬਾਬਾ ਜੋਰਵਾਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਦੀ ਟੀਮ ਨੇ ਸਰਕਾਰੀ ਸੀਨੀਅਰ ਸਕੂਲ ਬਡਾਲੀ ਕਲਾਂ ਦੀ ਟੀਮ ਨੂੰ 1914 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਲਡ਼ਕਿਆਂ ਦੇ ਮੁਕਾਬਲੇ ਵਿਚ 1500 ਮੀਟਰ ਦੀ ਦੌਡ਼ ਵਿਚ ਹਿਤੇਸ਼ ਆਨੰਦ ਪਹਿਲੇ ਸਥਾਨ, ਜਸਬੀਰ ਸਿੰਘ ਦੂਸਰੇ ਤੇ ਪਰਵਿੰਦਰ ਸਿੰਘ ਤੀਜੇ ਸਥਾਨ ਤੇ ਰਿਹਾ। ਇਸੇ ਤਰਾਂ ਐਥਲੈਟਿਕਸ ਲਡ਼ਕੀਆਂ ਦੇ ਮੁਕਾਬਲੇ ਵਿਚ 400 ਮੀਟਰ ਦੌਡ਼ ਵਿਚ ਅਮਨਦੀਪ ਕੌਰ ਪਹਿਲੇ, ਰੁਪਿੰਦਰ ਕੌਰ ਦੂਜੇ, ਸਿਮਰਨ ਕੋਰ ਤੀਸਰੇ ਸਥਾਨ ਤੇ ਰਹੀ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਲਡ਼ਕੀਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚ ਉਮਾ ਰਾਣਾ ਪਬਲਿਕ ਸਕੂਲ ਸੰਘੋਲ ਦੀ ਟੀਮ ਨੇ ਗਲੋਬਲ ਸਕੂਲ ਮੰਡੀ ਗੋਬਿੰਦਗਡ਼੍ਹ ਦੀ ਟੀਮ ਨੂੰ 60 ਨਾਲ ਹਰਾਇਆ। ਇਸੇ ਤਰ੍ਹਾਂ ਕਬੱਡੀ ਲਡ਼ਕਿਆਂ ਦੇ ਮੁਕਾਬਲੇ ਦੌਰਾਨ ਸਾਹਿਜਾਦਪੁਰ ਦੀ ਟੀਮ ਨੇ ਮਨੋਲੀ ਦੀ ਟੀਮ ਨੂੰ ਹਰਾਇਆ।