ਫਰੀਦਕੋਟ, 20 ਜੁਲਾਈ 2018: ਯੁਵਕ ਸੇਵਾਵਾਂ ਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਰਪ੍ਰਸਤੀ, ਪ੍ਰਮੁੱਖ ਸਕੱਤਰ ਸ੍ਰੀ ਸੰਜੈ ਕੁਮਾਰ ਆਈ.ਏ.ਐਸ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੀ ਰਹਿਨੁਮਾਈ ਅਤੇ ਸ੍ਰੀ ਰਾਜੀਵ ਪ੍ਰਾਸ਼ਰ, ਆਈ.ਏ.ਐਸ., ਡਿਪਟੀ ਕਮਿਸ਼ਨਰ, ਫਰੀਦਕੋਟ ਦੀ ਅਗਵਾਈ ਵਿੱਚ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀ/ਗੈਰ ਵਿਦਿਆਰਥੀ ਯੁਵਕ/ਯੁਵਤੀਆਂ ਦੇ ਹਾਈਕਿੰਗ ਟ੍ਰੈਕਿੰਗ ਕੈਂਪ ਮਨਾਲੀ (ਹਿਮਾਚਲ ਪ੍ਰਦੇਸ਼) ਵਿਖੇ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਨ•ਾਂ ਕੈਂਪਾਂ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਮਿਤੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਉਨ•ਾ ਦੱਸਿਆ ਕਿ ਸਭ ਤੋਂ ਪਹਿਲਾ ਕਾਲਜ ਵਿਦਿਆਰਥੀਆਂ ਦਾ ਕੈਂਪ ਮਿਤੀ 20 ਜੁਲਾਈ 2018 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਿੱਚ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਤੋਂ 7 ਕੈਂਪਰ ਹਿੱਸਾ ਲੈ ਰਹੇ ਹਨ। ਇਸ ਤੋਂ ਬਾਅਦ ਲੜੀਵਾਰ ਕਾਲਜ ਵਿਦਿਆਰਥਣਾਂ 30 ਜੁਲਾਈ ਤੋਂ 08 ਅਗਸਤ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ 9 ਤੋਂਂ18 ਅਗਸਤ, ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ 19 ਤੋਂ 28 ਅਗਸਤ, ਗੈਰ ਵਿਦਿਆਰਥੀ 29 ਅਗਸਤ ਤੋਂ 07 ਸਤੰਬਰ ਅਤੇ ਗੈਰ ਵਿਦਿਆਰਥਣਾਂ 08 ਤੋਂ 17 ਸਤੰਬਰ 2018 ਦੇ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਕਾਲਜ, ਸਕੂਲਾਂ ਦੇ ਵਿਦਿਆਰਥੀਆਂ ਵਜੋਂ ਯੁਵਕ/ਯੁਵਤੀਆਂ ਅਤੇ ਗੈਰ ਵਿਦਿਆਰਥੀਆਂ ਵਜੋਂ ਯੂਥ ਕਲੱਬਾਂ ਦੇ ਮੈਂਬਰ ਭਾਗ ਲੈ ਸਕਦੇ ਹਨ। ਕੈਂਪ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦੀ ਚੋਣ ਡਿਪਟੀ ਕਮਿਸ਼ਨਰ, ਫਰੀਦਕੋਟ ਵਲੋਂ ਕੀਤੀ ਜਾਵੇਗੀ। ਹਰ ਇੱਕ ਕੈਂਪ 10 ਦਿਨ ਦਾ ਹੋਵੇਗਾ। ਕੈਂਪ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਆਉਣ ਜਾਣ ਦਾ ਕਿਰਾਇਆ, ਖਾਣ ਪੀਣ ਅਤੇ ਰਹਿਣ ਸਹਿਣ ਦਾ ਸਾਰਾ ਇੰਤਜਾਮ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਉਹਨਾਂ ਇਹਨਾਂ ਕੈਂਪਾਂ ਦੇ ਮਹੱਤਵ ਸਬੰਧੀ ਦੱਸਿਆ ਕਿ ਕੈਂਪਾਂ ਵਿੱਚ ਵੱਖ-ਵੱਖ ਜਿਲਿ•ਆਂ ਤੋਂ ਆਏ ਨੌਜਵਾਨ ਯੁਵਕ/ਯੁਵਤੀਆਂ ਅਨੁਸਾਸ਼ਨ ਵਿੱਚ ਰਹਿਣਾ, ਸਾਫ-ਸਫਾਈ ਰੱਖਣਾ, ਇੱਕ ਟੀਮ ਵਿੱਚ ਰਹਿ ਕੇ ਮਿਲ ਕੇ ਕੰਮ ਕਰਨ ਦੀ ਭਾਵਨਾ, ਕੁਦਰਤੀ ਆਫਤਾਂ ਵਿੱਚ ਕਿਸ ਤਰ•ਾਂ ਬਚਿਆ ਜਾ ਸਕਦਾ ਹੈ ਅਤੇ ਸਹਿਣਸ਼ੀਲਤਾ ਰੱਖਣਾ ਆਦਿ ਬਾਰੇ ਸਿੱਖਦੇ ਹਨ। ਇਨ•ਾਂ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਆਪਣੇ ਸਭਿਆਚਾਰ ਤੋਂ ਇਲਾਵਾ ਪਹਾੜੀ ਖੇਤਰ ਦੇ ਸਭਿਆਚਾਰ ਅਤੇ ਰਹਿਣ-ਸਹਿਣ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹਨਾਂ ਦੱਸਿਆ ਕਿ ਕੈਂਪਾਂ ਵਿੱਚ ਭਾਗ ਲੈਣ ਲਈ ਚਾਹਵਾਨ ਨੌਜਵਾਨ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਕਮਰਾ ਨੰ. 241, ਮਿੰਨੀ ਸਕੱਤਰੇਤ, ਫਰੀਦਕੋਟ ਵਿਖੇ ਆਪਣੀਆਂ ਅਰਜੀਆਂ ਭੇਜ਼ ਸਕਦੇ ਹਨ। ਇਸ ਤੋਂ ਇਲਾਵਾ ਮੋਬਾਇਲ ਨੰ. 94179-29247 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ