ਤਲਵੰਡੀ ਖੁਰਦ, 17 ਜੁਲਾਈ 2018 - ਆਸ਼ਰਮ ਸਤਿਗੁਰੂ ਭੂਰੀ ਵਾਲੇ (ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ) ਦੇ ਮੁਖੀ ਸਵਾਮੀ ਸ਼ੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੇ 62ਵੇਂ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਵਾਮੀ ਜੀ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਦੇ ਬੱਚਿਆਂ, ਹਜੂਰੀ ਸੇਵਾਦਾਰਾਂ ਅਤੇ ਸਰਧਾਲੂ ਸੰਗਤਾਂ ਦੀ ਹਾਜਰੀ ‘ਚ ਕੇਕ ਕੱਟਣ ਦੀ ਰਸਮ ਨਿਭਾਈ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਮਨੁੱਖਾ ਜੀਵ ਜੀਵਨ ਜਾਂਚ ਤੋਂ ਮੁਨਕਰ ਹੋ ਕੇ ਸਮਾਜ ਅੰਦਰ ਆਪਣਾ ਜਨ ਅਧਾਰ ਗੁਆ ਰਿਹਾ ਹੈ, ਇਸ ਤਰ੍ਹਾਂ ਨਾਲ ਉਹ ਬੇਸੁਰਿਆਂ ਵਾਂਗ ਘੁੰਮਦਾ ਹੋਇਆ ਮਿਸ਼ਨ ਤੋਂ ਸਦਾ ਲਈ ਹੀ ਭਟਕ ਜਾਂਦਾ ਹੈ।
ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਧਾਮ ਤਲਵੰਡੀ ਖੁਰਦ ਦੇ ਉੱਪ ਪ੍ਰਧਾਨ ਐਡਵਕੇਟ ਸਤਵੰਤ ਸਿੰਘ ਤਲਵੰਡੀ ਨੇ ਕਿਹਾ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਗੱਦੀ ‘ਤੇ ਬਿਰਾਜਮਾਨ ਹੋ ਕੇ ਉਨ੍ਹਾਂ ਦੇ ਅਸਲ ਵਾਰਸ ਹੋਣ ਦਾ ਸਬੂਤ ਪੇਸ ਕੀਤਾ।ਉਨ੍ਹਾਂ ਵੱਲੋਂ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਵਾਮੀ ਹੰਸਾ ਨੰਦ ਧਾਮ ਗੰਗੋਤਰੀ ਵਾਲਿਆਂ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਬਹੁਤ ਕੁਝ ਕਰਨ ਦੀ ਲੋੜ ਹੈ, ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਅਜਿਹੇ ਕਾਰਜ ਕਰਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਜਾ ਰਹੀ ਹੈ।
ਇਸ ਮੌਕੇ ਸਵਾਮੀ ਸੁਰੇਸ਼ਵਰਾ ਨੰਦ ਜੀ, ਸਵਾਮੀ ਓਮਾ ਨੰਦ ਜੀ, ਸਵਾਮੀ ਹੰਸਾ ਨੰਦ ਜੀ, ਸਵਾਮੀ ਬਲਦੇਵ ਦਾਸ ਜੀ, ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਜਸਬੀਰ ਕੌਰ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਪ੍ਰਿੰ. ਰਮਨਜੋਤ ਕੌਰ ਗਰੇਵਾਲ,ਤੀਰਥ ਸਿਂਘ ਤਲਵੰਡੀ, ਭਾਈ ਬਲਜਿੰਦਰ ਸਿੰਘ, ਗੁਰਮੀਤ ਸਿੰਘ ਬੈਂਸ, ਹਰਵਿੰਦਰ ਸਿੰਘ ਅਮਰੀਕਾ, ਰਾਹੁਲ ਮਿਸ਼ਰਾ, ਯਾਦਵਿੰਦਰ ਸਿੰਘ ਯਾਦੀ, ਪ੍ਰੇਮ ਸਿੰਘ ਸੰਧਨੌਲੀ, ਜਿੰਦਰ ਸਿੰਘ ਮੰਡਿਆਣੀ, ਹਰਪਾਲ ਸਿੰਘ ਭੁਮੱਦੀ, ਮਲਕੀਤ ਸਿੰਘ ਔਜਲਾ, ਮੈਂਬਰ ਦਰਸਨ ਸਿੰਘ, ਕਰਨੈਲ ਸਿੰਘ, ਜੋਗਿੰਦਰ ਸਿੰਘ ਤਲਵੰਡੀ, ਸਤਪਾਲ ਸਿੰਘ ਔਜਲਾ, ਮਨਿੰਦਰ ਸਿੰਘ ਮਾਜਰੀ,ਠੇਕੇਦਾਰ ਨਿਰਮਲ ਸਿੰਘ, ਜੱਥੇਦਾਰ ਹਰਚੰਦ ਸਿੰਘ ਬੜੂੰਦੀ, ਪਰਮਜੀਤ ਸਿੰਘ ਸਿੱਧਵਾ, ਚੋਧਰੀ ਸ਼ਾਮ ਲਾਲ ਆਦੋਆਣਾ, ਸਵਰਨਜੀਤ ਸਿੰਘ ਗਾਜਾ, ਚੋਧਰੀ ਭੀਮ ਕੁਮਾਰ, ਸ਼ਿੰਦਰਪਾਲ ਆਦੋਆਣਾ, ਭਗਵੰਤ ਸਿੰਘ ਬੁਰਜ ਹਕੀਮਾ,ਫ਼ਨਬਸਪ; ਮਲਕੀਤ ਸਿੰਘ ਦੋਧੀ ਆਦਿ ਹਾਜਰ ਸਨ।