ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਐਮ.ਐਲ.ਏ, ਰਾਜਪੁਰਾ ਸ. ਹਰਦਿਆਲ ਸਿੰਘ ਕੰਬੋਜ਼ ਯੋਗਾ ਕਰਦੇ ਹੋਏ
ਰਾਜਪੁਰਾ 21 ਜੂਨ (ਦੀਦਾਰ ਗੁਰਨਾ ) ਅੱਜ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਐਮ.ਐਲ.ਏ, ਰਾਜਪੁਰਾ ਸ. ਹਰਦਿਆਲ ਸਿੰਘ ਕੰਬੋਜ਼ ਨੇ ਖੁਦ ਯੋਗਾ ਕੀਤਾ ਅਤੇ ਸਭ ਨੂੰ ਯੋਗਾ ਕਰਨ ਦੀ ਅਪੀਲ ਕੀਤੀ ! ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ ਕੰਬੋਜ਼ ਨੇ ਕਿਹਾ ਕਿ ਹਰ ਵਿਅਕਤੀ ਲਈ ਯੋਗਾ ਕਾਫੀ ਲਾਹੇਵੰਦ ਹੈ ਕਿਉਂਕਿ ਯੋਗ ਨਾਲ ਜਿਥੇ ਮਾਨਸਿਕ ਤਣਾਅ ਦੂਰ ਹੁੰਦਾ ਹੈ ਉਥੇ ਹੀ ਸਰੀਰਕ ਪੱਖੋਂ ਵੀ ਵਿਅਕਤੀ ਚੁਸਤ ਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਸਭ ਤੋਂ ਪੁਰਾਤਨ ਵਿਧੀ ਹੈ ਜਿਸ ਨਾਲ ਕਈ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰੋਜ਼ਾਨਾਂ ਕੁਝ ਸਮਾਂ ਯੋਗਾ ਜਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਸ੍ਰੀ ਜਗਦੀਸ਼ ਕੁਮਾਰ ਜੱਗਾ (ਪ੍ਰਧਾਨ ਲੋਕ ਭਲਾਈ ਚੈਰੀਟੇਬਲ ਟਰੱਸ਼ਟ ਰਾਜਪੁਰਾ), ਅਤੇ ਸ੍ਰੀ ਨਰਿੰਦਰ ਸ਼ਾਸ਼ਤਰੀ (ਪ੍ਰਧਾਨ ਮਿਉਂਸਿਪਲ ਕਮੇਟੀ, ਰਾਜਪੁਰਾ) ਯੋਗ ਦਿਵਸ ਮੋਕੇ ਰਾਜਪੁਰਾ ਵਿਖੇ ਯੋਗਾ ਕੀਤਾ ਅਤੇ ਕਿਹਾ ਕਿ ਸਾਨੂੰ ਸਭ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਅਤੇ ਸ੍ਰੀ ਜਗਦੀਸ਼ ਕੁਮਾਰ ਜੱਗਾ ਜੀ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਾ-ਭਰਾ ਬਣਾਉਣ ਦੇ ਮੰਤਵ ਲਈ ਪੋਦੇ ਵੀ ਲਗਾਏ ।