ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਖਮੀਰ ਸਿੰਘ ਰਾਜਪੂਤ ਯੋਗ ਦਿਵਸ ਸਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ।
ਰੂਪਨਗਰ, 20 ਜੂਨ-ਅੰਤਰ ਰਾਸ਼ਟਰੀ ਯੋਗ ਦਿਵਸ (21 ਜੂਨ) ਨੂੰ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਤਿਆਰੀਆਂ ਦਾ ਜਾਇਜਾ ਲੈਣ ਲਈ ਸ਼੍ਰੀ ਲਖਮੀਰ ਸਿੰਘ ਰਾਜਪੂਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਲੋਂ ਅੱਜ ਸਰਕਾਰੀ ਕਾਲਜ ਰੂਪਨਗਰ ਦੇ ਫੁਟਬਾਲ ਗਰਾਉਂਡ ਦਾ ਦੋਰਾ ਕੀਤਾ ਗਿਆ।
ਇਹ ਸਮਾਗਮ ਸਵੇਰੇ 7 ਵਜੇ ਤੋਂ 7.45 ਤੱਕ ਚੱਲੇਗਾ।ਸਮੂਹ ਅਧਿਕਾਰੀਆਂ ਅਤੇ ਪ੍ਰਤੀਭਾਗੀ ਸਵੇਰੇ 6.30 ਵਜੇ ਕਾਲਜ ਗਰਾਉਂਡ ਵਿਚ ਆਪਣਾ ਸਥਾਨ ਹਾਸਿਲ ਕਰ ਲੈਣਗੇ।
ਇਸ ਮੌਕੇ ਫਰੀ ਮੈਡੀਕਲ ਹੈਲਥ ਚੈਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਜੀ.ਏ.,ਪਰਮਜੀਤ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਜ਼ਿਲਾ ਆਯੁਰਵੈਦਿਕ ਅਫਸਰ ਡਾ: ਰਾਜਕਰਨ ਸਿੰਘ ਅਤੇ ਜ਼ਿਲੇ ਦੇ ਹੋਰ ਅਧਿਕਾਰੀ ਹਾਜਰ ਸਨ।