ਫ਼ਿਰੋਜ਼ਪੁਰ 15 ਮਈ 2018 (ਗੁਰਿੰਦਰ ਸਿੰਘ) ਕਿਸਾਨ ਜੱਥੇਬੰਦੀਆਂ ਵੱਲੋਂ ਕੈਪਟਨ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਤੇ ਪਾਲੇ ਹੋਏ ਮਾਫੀਏ ਗਰੁੱਪਾਂ ਤੇ ਗੁੰਡਿਆਂ ਦੇ ਗੱਠਜੋੜ ਦਾ ਘਿਣਾਉਣਾ ਰੂਪ ਜ਼ਿਲ•ਾ ਫ਼ਿਰੋਜ਼ਪੁਰ ਅੰਦਰ ਇੱਕ ਮਹੀਨੇ ਵਿੱਚ ਤੀਜੀ ਵਾਰ ਸਾਹਮਣੇ ਆਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਹਨਾਂ ਅਪਰਾਧੀਆਂ ਦੇ ਖਿਲਾਫ ਸਖਤ ਧਾਰਾਵਾਂ ਹੇਠ ਪਰਚੇ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਅੱਜ ਏਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੇ ਸੂਬਿਆਂ ਦਾ ਵੋਟ ਬਟੋਰੂ ਪ੍ਰਬੰਧ ਭ੍ਰਿਸ਼ਟ ਨੇਤਾਵਾਂ, ਭ੍ਰਿਸ਼ਟ ਸਿਵਲ ਤੇ ਪੁਲਿਸ ਅਫ਼ਸਰਸ਼ਾਹੀ ਤੇ ਹਰ ਤਰ•ਾਂ ਦੇ ਮਾਫੀਏ ਗਰੁੱਪਾਂ, ਗੈਂਗਸਟਰਾਂ ਦੇ ਨਾਪਾਕ ਗੱਠਜੋੜ 'ਤੇ ਟਿਕਿਆ ਹੋਇਆ ਹੈ ਅਤੇ ਦੋਹੀਂ ਹੱਥੀਂ ਜਨਤਾ ਨੂੰ ਲੁੱਟ ਤੇ ਕੁੱਟ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਣ ਜ਼ਿਲ•ਾ ਫ਼ਿਰੋਜ਼ਪੁਰ ਵਿੱਚ ਪਿਛਲੇ ਪੰਦਰਾਂ ਦਿਨਾਂ ਵਿੱਚ ਤੀਜੀ ਵਾਰ ਘਿਣਾਉਣੇ ਅਤੇ ਕਰੂਰ ਰੂਪ ਵਿੱਚ ਸਾਹਮਣੇ ਆਈ ਹੈ। ਜਿਥੇ ਹਲਕਾ ਜੀਰਾ ਅੰਦਰ ਬੀਤੀ 30 ਅਪ੍ਰੈਲ ਦੀ ਸ਼ਾਮ ਨੂੰ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਕੱਚਰਭੰਨ ਦੀ ਲਾਸ਼ ਜੀਰੇ ਥਾਣੇ ਅੱਗੇ ਰੱਖ ਕੇ ਸ਼ਾਂਤਮਈ ਧਰਨਾ ਦੇ ਰਹੇ ਪ੍ਰੀਵਾਰਿਕ ਮੈਂਬਰਾਂ ਅਤੇ ਕਿਸਾਨ ਮਜ਼ਦੂਰਾਂ ਉੱਤੇ ਹਲਕਾ ਵਿਧਾਇਕ ਜ਼ੀਰਾ ਦੇ ਪਿਤਾ ਇੰਦਰਜੀਤ ਸਿੰਘ ਜੀਰਾ ਵੱਲੋਂ ਗੁੰਡਾਗੈਂਗ ਨੂੰ ਹਥਿਆਰਾਂ ਨਾਲ ਲੈਸ ਕਰਕੇ ਪੁਲਿਸ ਕਪਤਾਨ ਫ਼ਿਰੋਜ਼ਪੁਰ ਦੀ ਹਾਜ਼ਰੀ ਵਿੱਚ ਹਮਲਾ ਕਰਨਾ, ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨਾ ਅਤੇ ਕੈਪਟਨ ਸਰਕਾਰ ਅਤੇ ਪੁਲਿਸ ਨੇ ਮੂਕ ਦਰਸ਼ਕ ਬਣਕੇ ਖੜਨਾ ਅਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾਲ ਕਰਨਾ। ਇਸ ਤਰ•ਾਂ ਹਲਕਾ ਗੁਰੂਹਰਸਹਾਏ ਦੇ ਪਿੰਡ ਫਤਿਹਗੜ• ਗਹਿਰੀ ਵਿੱਚ 8 ਮਈ ਨੂੰ ਕਾਂਗਰਸ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਗੁੰਡਿਆਂ ਵੱਲੋਂ ਕਾਲਜ ਵਿਦਿਆਰਥਣ ਲਛਮੀ ਦੇਵੀ ਦਾ ਗੋਲੀ ਮਾਰ ਕੇ ਕਤਲ ਕਰ ਦੇਣਾ। ਅੱਜ ਤੱਕ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਨਾ ਕਰਨਾ ਅਤੇ ਹੁਣ 14 ਮਈ ਨੂੰ ਐਸ.ਐਸ.ਪੀ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਸਾਹਮਣੇ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਦੇ ਪਾਲੇ ਹੋਏ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਨੱਚਦਿਆਂ ਪੁਲਿਸ ਕੁਮਰਚਾਰੀਆਂ ਨੂੰ ਕੁਟਾਪਾ ਚਾੜ•ਨਾ ਆਦਿ ਘਟਨਾਵਾਂ ਨਾਲ ਕੈਪਟਨ ਸਰਕਾਰ ਉੱਤੇ ਗੁੰਡਿਆਂ ਦੀ ਸਰਕਾਰ ਹੋਣ ਦਾ ਠੱਪਾ ਪੂਰੀ ਤਰ•ਾਂ ਲੱਗ ਚੁੱਕਾ ਹੈ। ਕਿਸਾਨ ਆਗੂਆਂ ਨੇ ਪੰਜਾਬ ਅੰਦਰ ਇਸ ਤਰ•ਾਂ ਦੇ ਵਰਤਾਰੇ ਦੀ ਸਖਤ ਨਿਖੇਧੀ ਕਰਦਿਆਂ ਕਿਸਾਨਾਂ ਮਜ਼ਦੂਰਾਂ ਨੂੰ ਜੱਥੇਬੰਦ ਹੋ ਕੇ ਇਸ ਭ੍ਰਿਸ਼ਟ ਅਤੇ ਗੁੰਡਿਆਂ ਦੀ ਕੈਪਟਨ ਸਰਕਾਰ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਦੀ ਅਪੀਲ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਜੀਰਾ ਕਾਂਡ ਅਤੇ ਫ਼ਿਰੋਜ਼ਪੁਰ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਧਾਰਾਵਾਂ ਹੇਠ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਲਛਮੀ ਦੇਵੀ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।