← ਪਿਛੇ ਪਰਤੋ
ਫ਼ਿਰੋਜ਼ਪੁਰ 20 ਅਪ੍ਰੈਲ 2018 : (ਗੁਰਿੰਦਰ ਸਿੰਘ) ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਪਿੰਡ ਸਤੀਏ ਵਾਲਾ ਚੌਂਕ ਦੇ ਨੇੜੇ ਇਕ ਬੋਰੀਆਂ ਨਾਲ ਭਰੇ ਟਰੱਕ ਚਾਲਕ ਦਾ ਪਿੱਛਾ ਕਰ ਰਹੇ ਮੋਟਰਸਾਇਕਲ ਸਵਾਰ ਪੁਲਿਸ ਕਰਮਚਾਰੀਆਂ ਨੂੰ ਟਰੱਕ ਚਾਲਕ ਨੇ ਕੁਚਲਣ ਦੀ ਕੀਤੀ ਕੋਸ਼ਿਸ਼ ਦੌਰਾਨ ਇਕ ਕਰਮਚਾਰੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਜਦ ਕਿ ਇਸ ਦੌਰਾਨ ਟਰੱਕ ਸਿੱਧਾ ਕੰਧ ਵਿੱਚ ਵੱਜਣ ਨਾਲ ਟਰੱਕ ਨੂੰ ਅੱਗ ਲੱਗ ਗਈ ਜਿਸ ਨਾਲ ਦੇਖਦੇ ਹੀ ਦੇਖਦੇ ਟਰੱਕ ਅਤੇ ਮੋਟਰਸਾਇਕਲ ਨੂੰ ਅੱਗ ਦੀ ਭੇਂਟ ਚੜ ਗਏ । ਪ੍ਰਾਪਤ ਜਾਣਕਾਰੀ ਮੁਤਾਬਿਕ ਟਰੱਕ ਚਾਲ ਦੀ ਗਲਤੀ ਨਾਲ ਹੋਏ ਇਸ ਹਾਦਸੇ ਵਿੱਚ ਪੁਲਿਸ ਕਰਮਚਾਰੀ ਵਾਲ ਵਾਲ ਬਚ ਗਏ ਪਰ ਟਰੱਕ ਦੂਰ ਤੱਕ ਉਹਨਾਂ ਦਾ ਮੋਟਰ ਸਾਈਲਕ ਘੜੀਸਦਾ ਹੋਇਆ ਲੈ ਗਿਆ ਅਤੇ ਟਰੱਕ ਸ਼ਾਂਤੀ ਵਿਦਿਆ ਮੰਦਰ ਦੀ ਕੰਧ ਵਿੱਚ ਜਾ ਵੱਜਾ। ਸੜਕ 'ਤੇ ਨਿਕਲਦੀ ਅੱਗ ਦੀਆਂ ਚੰਗਿਆੜੀਆਂ ਨਾਲ ਟਰੱਕ ਅਤੇ ਮੋਟਰ ਸਾਈਕਲ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਟਰੱਕ ਵਿੱਚ ਲੱਦੀਆਂ ਹੋਈਆਂ ਬੋਰੀਆਂ ਸਮੇਤ ਟਰੱਕ ਸੜ ਕੇ ਸਵਾਹ ਹੋ ਗਿਆ। ਘਟਨਾ ਵਾਲੀ ਜਗ•ਾ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਤੀਏਵਾਲਾ ਬਾਈਪਾਸ ਰੋਡ 'ਤੇ ਟਰੱਕ ਜਾ ਰਿਹਾ ਸੀ ਦੂਜੇ ਪਾਸੇ ਥਾਣਾ ਕੁਲਗੜ•ੀ ਦੇ ਦੋ ਪੁਲਿਸ ਕਰਮਚਾਰੀ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕਰ ਰਹੇ ਸਨ ਪਰ ਟਰੱਕ ਚਾਲਕ ਨੇ ਪੁਲਿਸ ਕਰਚਮਾਰੀਆਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਉਹਨਾਂ ਫੁਰਤੀ ਦਿਖਾਉਂਦਿਆਂ ਛਾਂਲ ਮਾਰ ਕੇ ਪਾਸੇ ਹੋ ਗਏ ਤੇ ਬਚ ਗਏ ਜਦ ਕਿ ਦੋਵੇਂ ਵਾਹਨ ਬੁਰੀ ਤਰ•ਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦ ਕਿ ਫਾਇਰ ਬ੍ਰਿਗੇਡ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Total Responses : 936