ਖੰਨਾ, 21 ਫਰਵਰੀ 2018 :
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੀ ਐੱਚ ਸੀ ਮਾਨੂੰਪੁਰ ਵਿਖੇ ਸੀ .ਐੱਮ.ਓ ਸ੍ਰੀ ਮਨੋਹਰ ਲਾਲ ਜੀ ਦੀ ਅਗਵਾਈ ਵਿੱਚ ਖੰਨਾ ਦੇ ਸਮੂਹ ਸਕੂਲ ਮੁਖੀਆਂ ਦੀ ਮੀਜ਼ਲ ਰੂਬੇਲਾ ਕੰਪੇਨ ਤਹਿਤ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ ।ਜਿਸ ਵਿੱਚ ਡਾਕਟਰ ਰੂਬੀਨਾ ਨੇ ਸਮਾਜ ਵਿੱਚੋਂ ਪੋਲੀਓ ਦੇ ਖ਼ਾਤਮੇ ਤੋਂ ਬਾਅਦ ਹੁਣ ਸਿਹਤ ਵਿਭਾਗ ਖਸਰਾ ਅਤੇ ਰੁਬੀਨਾ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ । ਉਨ੍ਹਾਂ ਨੇ ਸਮਾਜ ਦੇ ਵਿੱਚੋਂ ਖਸਰਾ ਤੇ ਰੂਬੇਲਾ ਨਾਂ ਦੀਆਂ ਨਾ ਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ, ਇਸ ਦੇ ਲੱਛਣਾਂ ਅਤੇ ਇਸ ਬਿਮਾਰੀ ਦੇ ਸਮਾਜ ਦੇ ਲੋਕਾਂ ਤੇ ਹੋਣ ਵਾਲੇ ਗੰਭੀਰ ਰੋਗਾਂ ਬਾਰੇ ਜਾਣਕਾਰੀ ਦਿੱਤੀ । ਇਸ ਬਿਮਾਰੀ ਨਾਲ ਗਰਭ ਅਵਸਥਾ ਦੌਰਾਨ ਬੱਚਿਆਂ ਨੂੰ ਅੰਨ੍ਹੇ ,ਬੋਲੇ ,ਮੰਦਬੁਧੀ ਅਤੇ ਦਿਲ ਦੇ ਨੁਕਸ ਪੈਦਾ ਹੋ ਸਕਦੇ ਹਨ । ਇਨ੍ਹਾਂ ਦੋਨਾਂ ਬਿਮਾਰੀਆਂ ਨੂੰ ਟੀਕਾਂ ਕਰਨ ਦੇ ਰਾਹੀਂ ਫੈਲਣ ਤੋਂ ਰੋਕਿਆ ਜਾ ਸਕਦਾ ਹੈ । ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਿਭਾਗ ਅਪਰੈਲ -ਮਈ ਮਹੀਨੇ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾ ਕਿ 9 ਮਹੀਨਿਆਂ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇੱਕ ਟੀਕਾ ਐੱਮ.ਆਰ ਵੈਕਸੀਨ ਲਗਾਉਣ ਜਾ ਰਿਹਾ ਹੈ ।
ਮੀਟਿੰਗ ਵਿੱਚ ਅਮਨਪ੍ਰੀਤ ਸਿੰਘ ਬੀ.ਈ.ਈ .ਖੰਨਾ ਨੇ ਦੱਸਿਆ ਕੀ ਸਿਹਤ ਵਿਭਾਗ ਸਿੱਖਿਆ ਵਿਭਾਗ ਨਾਲ ਮਿਲ ਕੇ ਸਮਾਜ ਵਿੱਚੋਂ ਇਸ ਬਿਮਾਰੀ ਨੂੰ ਜੜੋਂ ਮੁਕਤ ਕਰਨ ਲਈ ਇੱਕ ਵੱਡੇ ਪੱਧਰ ਤੇ ਪ੍ਰੋਗਰਾਮ ਤਿਆਰ ਕਰ ਰਿਹਾ ਹੈ । ਇਸ ਬਿਮਾਰੀ ਨੂੰ ਦੂਰ ਕਰਨ ਲਈ ਇੱਕ ਵੈਕਸੀਨ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਮਾਣਿਕ, ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿਸਨੂੰ ਇੱਕ ਮੁਹਿੰਮ ਦੇ ਰੂਪ ਵਿੱਚ ਲਗਾਉਣਾ ਸ਼ੁਰੂ ਕੀਤਾ ਜਾਵੇਗਾ 1 ਐਸ.ਐਮ.ਓ ਸ੍ਰੀ ਮਨੋਹਰ ਲਾਲ ਜੀ ਨੇ ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਸਿਹਤ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਮਿਲ ਕੇ ਇਸ ਮੀਜ਼ਲ ਰੂਬੇਲਾ ਕੰਪੇਨ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ,ਕੀ ਅਸੀਂ ਸਮਾਜ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਕਰਨਾ ਹੈ ਤੇ ਉਨ੍ਹਾਂ ਨੇ ਸਾਰੇ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ, ਕਿ ਇਸ ਸਮਾਜ ਭਲਾਈ ਤੇ ਦੇਸ਼ ਦੇ ਭਵਿੱਖ ਲਈ ਜ਼ਰੂਰੀ ਮੁਹਿੰਮ ਲਈ ਉਹ ਜੋੜ ਰਹੇ ਹਨ ।
ਅੱਜ ਦੀ ਮੀਟਿੰਗ ਦੇ ਵਿੱਚ ਸਕੂਲ ਮੁੱਖੀ ਸਿਵ ਸ਼ਰਨ , ਸ੍ਰੀ ਸਤਵੀਰ ਸਿੰਘ ਰੌਣੀ, ਮਨਦੀਪ ਸਿੰਘ ਖੰਨਾ ,ਸੰਦੀਪ ਸਿੰਘ ਜਰਗ, ਜਸਵੀਰ ਸਿੰਘ ਰੌਣੀ, ਰਣਜੋਤ ਸਿੰਘ ਹੋਲ ,ਸੁਖਵਿੰਦਰ ਸਿੰਘ ਇੱਕੋਲਾਹਾ , ਬਲਵਿੰਦਰ ਸਿੰਘ ਗਾਜੀਪੁਰ ,ਅਮਨਦੀਪ ਸਿੰਘ ਮਲਕਪੁਰ , ਹਰਦੀਪ ਸਿੰਘ ਜਰਗ, ਪਰਲਾਦ ਸਿੰਘ, ਮੈਡਮ ਸਰਬਜੀਤ ਕੌਰ, ਬਲਜਿੰਦਰ ਕੌਰ , ਜਸਪ੍ਰੀਤ ਕੌਰ , ਅਮਨਪ੍ਰੀਤ ਕੌਰ, ਸੀਮਾ ਰਾਣੀ ਅਤੇ ਹੋਰ ਬਹੁਤ ਸਾਰੇ ਸਕੂਲਾਂ ਦੇ ਮੁਖੀ ਹਾਜ਼ਰ ਸਨ ।