ਪਟਿਆਲਾ, 13 ਦਸੰਬਰ, 2017 :
ਸਿਖਿਆ ਵਿਕਾਸ ਮੰਚ ਪੰਜਾਬ ਵੱਲੋ ਦੋ ਰੋਜ਼ਾ ਬਾਲ ਮੇਲਾ ਪਿੰਡ ਅਜਨੋਦਾ ਕਲਾਂ ਜ਼ਿਲਾ ਪਟਿਆਲਾ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਮੇਲੇ ਦਾ ਉਦਘਾਟਨ ਡਾਕਟਰ ਪਯਾਰਾ ਲਾਲ ਗਰਗ ਅਤੇ ਚੇਅਰਮੈਨ ਕਾਹਨ ਸਿੰਘ ਪੰਨੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੀਤਾ | ਇਸ ਮੇਲੇ ਦਾ ਮੁਖ ਮਕਸਦ ਕੁਰਾਹੇ ਪੈ ਰਹੀ ਨੌਜਵਾਨੀ ਨੂੰ ਬਚਪਨ ਵਿਚ ਹੀ ਸਹੀ ਦਿਸ਼ਾ ਦੇਣਾ ਹੈ |
ਇਸ ਦੋ ਰੋਜ਼ਾ ਮੇਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ੩੫ ਵਿਦਿਆਰਥੀਆਂ ਨੇ ਭਾਗ ਲਿਆ | ਸੋਲੋ ਨਾਚ ਵਿਚ ੭੨ ਲੜਕੀਆਂ ਵਿੱਚੋ ਇਸ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਜਮਾਤ ਪੰਜਵੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ , ਜਤਿੰਦਰ ਕੁਮਾਰ ਜਮਾਤ ਚੌਥੀ ਨੇ ੧੦੦ ਵਿਦਿਆਰਥੀਆਂ ਵਿੱਚੋ ੩ ਸਥਾਨ ਪ੍ਰਾਪਤ ਕੀਤਾ | ਜੰਡਿਆਲੀ ਸਕੂਲ ਦੀ ਗਿੱਧੇ ਦੀ ਟੀਮ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਸਕੂਲ ਦੇ ਐਚ ਟੀ ਸ਼੍ਰੀ ਮਤਿ ਮਹਿੰਦਰ ਕੌਰ ਜੀ ਨੇ ਮੈਡਮ ਨਰਿੰਦਰ ਕੌਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਓਹਨਾ ਦੀ ਬਹੁਤ ਸ਼ਲਾਂਘਾ ਕੀਤੀ | ਓਹਨਾ ਨੇ ਬੱਚਿਆਂ ਨੂੰ ਹੋਰ ਵੀ ਵਧੀਆਂ ਕਰਨ ਲਈ ਪ੍ਰੇਰਿਤ ਕੀਤਾ | ਅਧਿਆਪਕ ਨਰਿੰਦਰ ਕੌਰ ਨੇ ਪੂਨਮ ਮਲਹੋਤਰਾ, ਬੀ ਐਮ ਟੀ ਰਵਿੰਦਰ ਕੁਮਾਰ ( ਮਾਂਗਟ ੨ ਬਲਾਕ) ਅਤੇ ਸੁਖਜਿੰਦਰ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ) ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜੋ ਬੱਚਿਆਂ ਦੀ ਹੋਂਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਦੋਨੋ ਦਿਨ ਪਟਿਆਲਾ ਪੁੱਜੇ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੀ ਐਚ ਟੀ ਨੇ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ| ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮਹਿੰਦਰ ਕੌਰ,ਸੁਨੀਲ ਖੁਰਾਨਾ ,ਨਰਿੰਦਰ ਕੌਰ , ਪੂਨਮ ਮਲਹੋਤਰਾ ਅਤੇ ਹਰਜੋਤ ਕੌਰ ਸ਼ਾਮਿਲ ਸਨ | ਬੱਚਿਆਂ ਨੂੰ ਅਸ਼ੀਰਵਾਦ ਦੇਣ ਪਿੰਡ ਦੇ ਪਤਵੰਤੇ ਸੱਜਣ ਅਤੇ ਐੱਸ ਐਮ ਸੀ ਮੇਮ੍ਬਰ ਵੀ ਸ਼ਾਮਿਲ ਹੋਏ |