ਜਗਦੀਸ਼ ਥਿੰਦ
ਫਾਜ਼ਿਲਕਾ 17 ਨਵੰਬਰ 2017 :
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫਾਜ਼ਿਲਕਾ ਸ੍ਰੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਵੱਲੋਂ ਅਬੋਹਰ ਦੇ ਸਰਕਾਰੀ ਕੰਨਿਆ ਸੀ.ਸੈ ਸਕੂਲ ਵਿਖੇ ਪ੍ਰਤਿਯੋਗੀ ਮੁਕਾਬਲੇ ਕਰਵਾ ਕੇ ਚਿਲਡਰਨ ਦੋਸਤੀ ਵੀਕ ਮਨਾਇਆ ਗਿਆ।
> ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਇਹ ਪ੍ਰਤੀਯੋਗੀ ਮੁਕਾਬਲੇ ਬਾਲ ਅਧਿਕਾਰ, ਬਾਲ ਸੁਰੱਖਿਆ ਅਤੇ ਬੇੇਟੀ ਬਚਾਓਬੇਟੀ ਪੜਾਓ ਵਿਸ਼ਿਆਂ ਉਪਰ ਅਧਾਰਿਤ ਸਨ ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮੁਕਾਬਲਿਆ ਨੂੰ ਕਰਵਾਉਣ ਦਾ ਮੁੱਖ ਮਕਸਦ ਬੱਚਿਆ ਨੂੰ ਉਹਨਾਂ ਦੇ ਅਧਿਕਾਰਾ ਪ੍ਰਤੀ ਜਾਗਰੂਕ ਕਰਨਾ ਹੈ।
> ਇੰਨ੍ਹਾਂ ਪ੍ਰਤੀਯੋਗੀ ਮੁਕਾਬਲਿਆ ਦਾ ਪ੍ਰਬੰਧ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਿਚੋ ਗੁਰਜੀਤ ਕੋਰ ਅਤੇ ਰੁਪਿੰਦਰ ਸਿੰਘ ਦੁਆਰਾ ਕੀਤਾ ਗਿਆ।ਬੱਚਿਆ ਵਿਚਕਾਰ ਰੰਗੋਲੀ, ਭਾਸਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
> ਇਸ ਮੌਕੇ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਣਵੀਰ ਕੋਰ, ਸਕੂਲ ਪ੍ਰਿੰਸੀਪਲ ਸ੍ਰੀਮਤੀ ਬਿੰਦੂ ਸ਼ਰਮਾ, ਕੰਪਿਊਟਰ ਟੀਚਰ ਪਰਮਜੀਤ ਸੰਧੂ ਹਾਜ਼ਰ ਸਨ।