ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਟੀ.ਬੀ ਜਾਗਰੂਕਤਾ ਕੈਂਪ ਦੌਰਾਨ ਕੈਦੀਆਂ ਦਾ ਚੈੱਕਅੱਪ ਕਰਦੇ ਡਾ: ਤਰਨਪਾਲ ਕੌਰ ਸੋਢੀ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 22 ਜੂਨ, 2017 : ਕੇਂਦਰੀ ਜੇਲ੍ਹ ਫ਼ਿਰੋਜਪੁਰ ਵਿਖੇ ਸਿਵਲ ਸਰਜਨ ਫ਼ਿਰੋਜਪੁਰ ਦੇ ਸਹਿਯੋਗ ਨਾਲ ਜਨਾਨਾ ਵਾਰਡ ਵਿੱਚ ਟੀ.ਬੀ. ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ: ਤਰਨਪਾਲ ਕੌਰ ਸੋਢੀ, (ਡੀ.ਟੀ.ਓ. ਫਿਰੋਜਪੁਰ) ਦੇ ਦੇਖ ਰੇਖ ਹੇਠ ਲਗਾਏ ਇਸ ਕੈਂਪ ਦੌਰਾਨ 41 ਔਰਤਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿੱਚ ਔਰਤਾਂ ਦਾ ਵਜ਼ਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆਦਿ ਵਿਸ਼ੇਸ਼ ਰੌਪ ਵਿੱਚ ਚੈੱਕ ਕੀਤੀ ਗਈੇ। ਇਸ ਮੌਕੇ ਟੀ.ਬੀ.ਦੀ ਬਿਮਾਰੀ ਦੇ ਲੱਛਣ ਅਤੇ ਇਸ ਤੋ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਟੀ.ਬੀ. ਦੇ ਮਰੀਜ਼ਾਂ ਦਾ ਵੀ ਚੈੱਕਅਪ ਕੀਤਾ ਅਤੇ ਇਹਨਾਂ ਦੇ ਟਰੀਟਮੈਂਟ ਚਾਰਟ ਦੇਖਣ ਉਪਰੰਤ ਉਹਨਾਂ ਨੂੰ ਭਰੋਸਾ ਦਿੱਤਾ ਕਿ ਆਪ ਸਹੀ ਇਲਾਜ ਲੈਦੇ ਹੋ ਤਾਂ ਇਸ ਬਿਮਾਰੀ ਦਾ ਜੜ੍ਹ ਤੋ ਇਲਾਜ ਹੋ ਜਾਵੇਗਾ। ਇਸ ਮੌਕੇ ਅਜਮੇਰ ਸਿੰਘ ਰਾਣਾ ਸੁਪਰਡੈਂਟ ਜੇਲ੍ਹ, ਜੀਵਨ ਠਾਕਰ ਡਿਪਟੀ ਸੁਪਰਡੈਂਟ, ਦਰਬਾਰਾ ਸਿੰਘ ਸੰਧੂ ਡਿਪਟੀ ਸੁਪਰਡੈਂਟ, ਡਾ: ਡੇਵਿਡ ਅਤੇ ਹੋਰ ਜੇਲ੍ਹ ਸਟਾਫ਼ ਵੀ ਹਾਜ਼ਰ ਰਹੇ।