← ਪਿਛੇ ਪਰਤੋ
ਮੇਲੇ ਦੌਰਾਨ ਲੰਗਰ ਛੱਕਦੀ ਸੰਗਤ ਅਤੇ ਸੇਵਾ ਕਰਦੇ ਸੇਵਾਦਾਰ।
ਜਗਦੀਸ਼ ਥਿੰਦ ਗੁਰੂਹਰਸਹਾਏ/ਫਿਰੋਜ਼ਪੁਰ, 22 ਜੂਨ, 2017 : ਪਿੰਡ ਬਾਜੇ ਕੇ ਵਿਖੇ ਸਥਿਤ ਪੀਰ ਬਾਬਾ ਗਰੀਬਸ਼ਾਹ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਪੁੱਜ ਕੇ ਬਾਬਾ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਨੋਕਾਮਨਾਵਾਂ ਪੂਰੀਆਂ ਹੋਣ ਵਾਲੀ ਸੰਗਤ ਢੋਲਾਂ ਨਾਲ ਦਰਗਾਹ 'ਤੇ ਨਮਸਤਕ ਹੋਈ। ਇਸ ਮੌਕੇ ਸੇਵਾਦਾਰ ਗੁਲਾਬ ਦਾਸ ਨੇ ਦੱਸਿਆ ਕਿ ਇਹ ਮੇਲਾ ਪਿੰਡ ਬਾਜੇ ਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਦੂਰੋ ਨੇੜਿਓ ਪੁੱਜੀਆਂ ਸੰਗਤਾਂ ਲਈ ਸਵੇਰੇ ਤੋਂ ਸ਼ਾਮ ਤੱਕ ਚਾਹ, ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮੇਲੇ ਦੌਰਾਨ ਸ਼ਾਮ ਵੇਲੇ ਮਾਲਵੇ ਅਤੇ ਮਾਝੇ ਦੀਆਂ ਨਾਮਵਰ ਟੀਮਾਂ ਵਿਚ ਕਬੱਡੀ ਮੈਚ ਕਰਵਾਇਆ ਗਿਆ ਅਤੇ ਜੇਤੂ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Total Responses : 936