ਬਠਿੰਡਾ, 20 ਫਰਵਰੀ 2017: ਉਪ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਮਿਸ਼ਨ ਆਸ਼ਾ (ਐਸੋਸੀਏਟਿੰਗ ਫਾਰ ਸਮਾਈਲਜ਼, ਹੈਪੀਨੈਸ ਐਂਡ ਐਸਪਾਈਰੇਸ਼ਨ) ਦੀ ਸਮੀਖਿਆ ਬੈਠਕ ਕਰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰ ਦੇ 171 ਆਂਗਣਵਾੜੀਆਂ 'ਚ ਸਿੱਖਿਆ ਦੀ ਦੀਵਾਰ ਬਣਾਉਣ ਲਈ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨੇ ਆਪਣੀ ਇੱਛਾ ਜਤਾਈ ਹੈ।
ਉਨ•ਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਨੇ ਆਪਣੇ ਇਲਾਕੇ ਦੇ ਆਂਗਣਵਾੜੀ ਕੇਂਦਰਾਂ 'ਚ ਇਸ ਦੀਵਾਰ ਨੂੰ ਵਿਕਸਿਤ ਕਰਨ ਦਾ ਬੀੜ•ਾ ਚੁੱਕਿਆ ਹੈ ਉਨ•ਾਂ ਨੂੰ ਸਬੰਧਤ ਵਿਸ਼ਿਆਂ ਦਾ ਮਟੀਰੀਅਲ ਵੰਡ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਨ•ਾਂ ਕੇਂਦਰਾਂ ਦੀ ਇੱਕ ਦੀਵਾਰ ਨੂੰ ਸਿੱਖਿਆ ਦੀ ਕੰਧ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਅੱਖਰ, ਗਿਣਤੀ ਅਤੇ ਜੋੜ ਘਟਾਅ ਦੇ ਸਵਾਲ ਪਾਏ ਜਾਣਗੇ। ਉਨ•ਾਂ ਦੱਸਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਨ•ਾਂ ਕੰਧਾਂ ਦਾ ਕੰਮ ਸ਼ੁਰੂ ਹੋ ਜਾਵੇਗਾ।
ਮਿਸ਼ਨ ਆਸ਼ਾ ਤਹਿਤ ਐਸ.ਡੀ.ਐਮ. ਬਠਿੰਡਾ ਵਲੋਂ ਬੇਸਹਾਰਾ ਗਰੀਬ ਬੱਚਿਆਂ ਲਈ ਚੱਲ ਰਹੇ ਈਵਨਿੰਗ ਸਕੂਲ ਜਿਵੇਂ ਕਿ ਅੱਪੂ ਸੁਸਾਇਟੀ ਦੇ ਸਕੂਲ ਦੀ ਦੌਰਾ ਕੀਤਾ ਗਿਆ ਜਿਥੇ ਕਿ ਲੱਗਭਗ 150 ਦੇ ਕਰੀਬ ਭੀਖ ਮੰਗ ਰਹੇ ਬੱਚਿਆਂ ਨੂੰ ਪੜ•ਾਇਆ ਜਾਂਦਾ ਹੈ । ਇਸੇ ਤਰ•ਾਂ ਹੀ ਗੁੱਡਵਿਲ ਸੁਸਾਇਟੀ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ ਜਿਥੇ ਸੈਂਟਰਾਂ ਵਿਚ ਬੱਚਿਆਂ ਲਈ ਦਰੀਆਂ ਦਿੱਤੀਆਂ ਗਈਆਂ ਅਤੇ ਸ਼੍ਰੀਮਤੀ ਸਾਕਸ਼ੀ ਸਾਹਨੀ ਵਲੋਂ ਆਂਗਣਵਾੜੀ ਵਰਕਰਾਂ ਨੂੰ ਮਿਸ਼ਨ ਆਸ਼ਾ ਬਾਰੇ ਦੱਸਿਆ ਗਿਆ ਕਿ ਉਨ•ਾਂ ਦਾ ਇਸ ਮਿਸ਼ਨ ਵਿਚ ਇੱਕ ਅਹਿਮ ਕਿਰਦਾਰ ਹੈ ਅਤੇ ਸਿੱਖਿਆ ਦੀ ਕੰਧ ਬਾਰੇ ਵੀ ਦੱਸਿਆ ਗਿਆ।
ਮਿਸ਼ਨ ਆਸ਼ਾ ਤਹਿਤ ਨਾ ਸਿਰਫ ਸ਼ਹਿਰ ਦੀਆਂ ਆਂਗਣਵਾੜੀਆਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਬਲਕਿ ਬੇਸਹਾਰਾ ਬੱਚਿਆਂ ਦਾ ਆਧਾਰ ਕਾਰਡ ਵੀ ਬਣਵਾਇਆ ਜਾ ਰਿਹਾ ਹੈ। ਇਸ ਤਹਿਤ ਦਫ਼ਤਰ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਵਲੋਂ 186 ਬੇਸਹਾਰਾ ਬੱਚਿਆ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਇਸ ਤੋਂ ਇਲਾਵਾ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨੂੰ ਵੀ ਪ੍ਰੇਰਿਆ ਜਾ ਰਿਹਾ ਹੈ ਕਿ ਉਹ ਵੀ ਬੇਸਹਾਰਾ ਬੱਚਿਆਂ ਦੀ ਸੂਚੀ ਮੁਹੱਈਆ ਕਰਵਾਉਣ।
ਸ਼੍ਰੀਮਤੀ ਸਹਾਨੀ ਨੇ ਕਿਹਾ ਕਿ ਗਰੀਬ ਬੱਚਿਆਂ ਤੋਂ ਇਲਾਵਾ ਉਨ•ਾਂ ਦੇ ਬੇਰੋਜਗਾਰ ਮਾਤਾ-ਪਿਤਾ ਨੂੰ ਵੀ ਕਿੱਤਾਮੁਖੀ ਸਿੱਖਿਆ ਦੇਣ ਦੀ ਤਜ਼ਵੀਜ ਰੱਖੀ ਗਈ ਹੈ ਜਿਸ ਤਹਿਤ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਵੀ ਬੇਸਹਾਰਾ ਬੱਚੇ ਨੂੰ ਜਾਣਦੇ ਹਨ ਤਾਂ ਉਸ ਬੱਚੇ ਦਾ ਵੇਰਵਾ ਐਸ.ਡੀ.ਐਮ. ਦਫ਼ਤਰ ਬਠਿੰਡਾ ਨੂੰ ਦੇਣ।
ਇਸ ਬੈਠਕ 'ਚ ਖੇਤੀਬਾੜੀ ਵਿਭਾਗ, ਜ਼ਿਲ•ਾ ਪੁਲਿਸ ਪ੍ਰਸ਼ਾਸਨ, ਜੀ.ਆਰ.ਪੀ., ਰੈਡ ਕਰਾਸ ਸੁਸਾਇਟੀ, ਸਹਾਇਕ ਲੇਵਰ ਕਮਿਸ਼ਨਰ ਅਤੇ ਸਵੈ-ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ।