ਹਲਕਾ ਇੰਚਾਰਜ ਹਰਦੀਪ ਗਿੱਲ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਭਾਜਪਾ ਵੱਲੋਂ ਰੋਡ ਸ਼ੋਅ
ਰਾਕੇਸ਼ ਨਈਅਰ ਚੋਹਲਾ
ਜੰਡਿਆਲਾ ਗੁਰੂ/ਤਰਨਤਾਰਨ,23 ਮਈ 2024 - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਹੱਕ ਵਿੱਚ ਕਸਬਾ ਜੰਡਿਆਲਾ ਗਰੂ ਵਿਖੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਬਰਦਸਤ ਰੋਡ ਸ਼ੋਅ ਕੀਤਾ ਗਿਆ,ਜਿਸ ਵਿੱਚ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਸ.ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਵੀ ਹਿੱਸਾ ਲਿਆ।ਇਹ ਰੋਡ ਸ਼ੋਅ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ੇਖ ਫੱਤਾ ਗੇਟ ਵਿਖੇ ਸਮਾਪਤ ਹੋਇਆ।ਰੋਡ ਸ਼ੋ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਭਾਜਪਾ ਉਮੀਦਵਾਰ 'ਤੇ ਫੁੱਲਾਂ ਦੀ ਵਰਖਾ ਕੀਤੀ।ਜਗ੍ਹਾ-ਜਗ੍ਹਾ ਦੁਕਾਨਦਾਰਾਂ ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਰੋਡ ਸ਼ੋ ਦੌਰਾਨ ਬੈਂਡ ਵਾਜੇ ਦੀ ਧੁੰਨ 'ਤੇ ਲੋਕ ਭੰਗੜੇ ਪਾਉਂਦੇ ਦੇਖੇ ਗਏ।ਇਸ ਦੌਰਾਨ ਬੋਲਦਿਆਂ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਹੈ ਅਤੇ ਪੰਜਾਬ ਦੇ ਲੋਕ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਵੀ ਭਰਵਾਂ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ।ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਦੇ ਵਿਕਾਸ ਲਈ ਭਾਜਪਾ ਨੂੰ ਜਿਤਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ।ਮੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨਾਂ ਨੂੰ ਪਰਖ ਕੇ ਵੇਖ ਲਿਆ ਹੈ ਕਿਸੇ ਵੀ ਪਾਰਟੀ ਨੇ ਗਰੀਬ ਵਰਗ ਦੀ ਬਾਂਹ ਨਹੀਂ ਫੜੀ।ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਗੁੰਡਾਗਰਦੀ ਅਤੇ ਦਹਿਸ਼ਤਗਰਦੀ ਪੂਰੀ ਚਰਮ ਸੀਮਾ 'ਤੇ ਹੈ।
ਭਾਜਪਾ ਨੇ ਯੂ.ਪੀ ਅਤੇ ਬਿਹਾਰ ਵਰਗੇ ਵੱਡੇ ਸੂਬਿਆਂ ਵਿੱਚ ਗੁੰਡਾ ਤੰਤਰ ਨੂੰ ਨੱਥ ਪਾਈ ਹੈ।ਪੰਜਾਬ ਵਿੱਚ ਨਸ਼ਾਖੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਦੀ ਹਿੰਮਤ ਵੀ ਭਾਜਪਾ ਕੋਲ ਹੈ।ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੇ ਇਸ ਰੋਡ ਸ਼ੋ ਨੇ ਸਾਰੀਆਂ ਪਾਰਟੀਆਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ।
ਗਿੱਲ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਤੋਂ ਭਾਜਪਾ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ।ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ,ਸੁਪਨਦੀਪ ਸਿੰਘ ਸਾਬੀ,ਮਨਜੀਤ ਸਿੰਘ ਤਰਸਿੱਕਾ,ਲਾਡੀ ਨੰਬਰਦਾਰ,ਕਪਿਲ ਦੇਵ (ਸਾਰੇ ਭਾਜਪਾ ਮੰਡਲ ਪ੍ਰਧਾਨ ਜੰਡਿਆਲਾ ਗੁਰੂ ) ਜਗਰੂਪ ਸਿੰਘ ਵਡਾਲੀ,ਨਿਰਵੈਲ ਸਿੰਘ ਸਰਪੰਚ,ਬਲਵੰਤ ਸਿੰਘ,ਦੀਪਕ ਕੁਮਾਰ ਗਹਿਰੀ ਮੰਡੀ,ਕੁਲਦੀਪ ਸਿੰਘ ਮੈਂਬਰ ਪੰਚਾਇਤ,ਗੁਰਮੇਲ ਸਿੰਘ ਬੇਰੀ ਵਾਲਾ,ਮਨਦੀਪ ਕੌਰ ਰਿਆੜ,ਰਾਜਵੀਰ ਸਿੰਘ ਮਹਿਤਾ,ਜਗੀਰ ਸਿੰਘ ਸਰਪੰਚ ਬੁੱਟਰ,ਲਾਭ ਸਿੰਘ ਗੱਗੜਭਾਣਾ, ਸਰਬਜੀਤ ਸਿੰਘ ਖਾਨਕੋਟ,ਗੁਰਬਖਸ਼ ਸਿੰਘ ਗੋਪੀ,ਪਰਮਿੰਦਰ ਸਿੰਘ, ਨਾਨਕ ਸਿੰਘ ਨਵਾਂ ਪਿੰਡ,ਬਲਦੇਵ ਸਿੰਘ ਬੱਬੂ,ਬਲਵਿੰਦਰ ਸਿੰਘ ਸੈਦੋਲੇਲ੍ਹ,ਹਰਜੋਤ ਸਿੰਘ ਮਹਿਤਾ,ਠੇਕੇਦਾਰ ਬਲਵਿੰਦਰ ਸਿੰਘ ਤਰਸਿੱਕਾ,ਸੁਭਾਸ਼ ਚੰਦਰ, ਸੁਖਵਿੰਦਰ ਸਿੰਘ ਰੂਬੀ, ਅਮਰਜੀਤ ਕੌਰ ਪ੍ਰਧਾਨ,ਸ਼ੀਲਾ ਸ਼ਰਮਾ,ਲਖਬੀਰ ਕੌਰ,ਗੋਲਡੀ ਮੱਲੀਆਂ , ਕੁਲਦੀਪ ਸਿੰਘ ਬੰਡਾਲਾ,ਮਨਦੀਪ ਸਿੰਘ ਮਹਿਰਬਾਨਪੁਰਾ,ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।