ਗੁਰੂ ਨਾਨਕ ਖਾਲਸਾ ਕਾਲਜ ਦੇ ਕਰਮਚਾਰੀ ਅਜਮੇਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 27 ਅਪ੍ਰੈਲ 2024 - ਅਜਮੇਰ ਸਿੰਘ ਜੂਨੀਅਰ ਅਸਿਸਟੈਂਟ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਸੀ, ਪਰ ਅੱਜ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਅਜਮੇਰ ਸਿੰਘ ਦੀ ਇਸ ਵਕਤ 59 ਸਾਲ ਉਮਰ ਸੀ ਤੇ ਅਗਲੇ ਸਾਲ ਉਨ੍ਹਾਂ ਨੌਕਰੀ ਤੋਂ ਰਿਟਾਇਰ ਹੋਣਾ ਸੀ ।
ਉਨ੍ਹਾਂ ਦੀ ਬੇਵਕਤ ਮੌਤ ਹੋਣ ਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਇੰਜ ਸਵਰਨ ਸਿੰਘ, ਸਕੱਤਰ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ ਤੇ ਸਮੂਹ ਸਟਾਫ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਰਦਾਰ ਅਜਮੇਰ ਸਿੰਘ ਦੇ ਦੋਵੇ ਲੜਕੇ ਵਿਦੇਸ਼ ਵਿਚ ਹਨ । ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਬੱਚਿਆਂ ਦੇ ਵਿਦੇਸ਼ ਤੋ ਪਰਤਣ ਤੇ ਕੀਤਾ ਜਾਵੇਗਾ ।