← ਪਿਛੇ ਪਰਤੋ
ਅੰਮ੍ਰਿਤਸਰ 10 ਅਕਤੂਬਰ 2018: ਚੀਫ ਖਾਲਸਾ ਦੀਵਾਨ ਦੀ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਵਿੱਚ ਸਾਬਕਾ ਪੰਜਾਬ ਪੁਲੀਸ ਦੇ ਡੀ ਆਈ ਜੀ.,ਸਿੱਖ ਇਤਿਹਾਸਕਾਰ ਤੇ ਪੰਥਕ ਚਿੰਤਕ ਸ੍ਰ ਇਕਬਾਲ ਸਿੰਘ ਲਾਲ ਪੁਰਾ ਨੇ ਦੀਵਾਨ ਦੇ ਮੈਂਬਰਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਦੀਵਾਨ ਇਸ ਵੇਲੇ ਬੜੇ ਹੀ ਨਾਜੁਕ ਦੌਰ ਵਿੱਚੋ ਦੀ ਗੁਜ਼ਰ ਰਿਹਾ ਹੈ ਜਿਸ ਦੀ ਸੇਵਾ ਸੰਭਾਲ ਦੀਵਾਨ ਦੇ ਉਸ ਇਤਿਹਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਇਤਿਹਾਸ ਸ੍ਰ ਠਾਕੁਰ ਸਿੰਘ ਸੰਧਾਵਲੀਆ ਨੇ ਦੀਵਾਨ ਦੀ ਬੁਨਿਆਦ ਰੱਖਣ ਵੇਲੇ ਰਚਿਆ ਸੀ। ਦੀਵਾਨ ਦੇ ਮੈਂਬਰਾਂ ਨੂੰ ਟੁੰਬਦਿਆ ਸ੍ਰ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਦੀਵਾਨ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਚਾਰ ਬੱਚੇ ਈਸਾਈ ਧਰਮ ਕਬੂਲ ਕਰਨ ਜਾ ਰਹੇ ਸਨ। ਪਹਿਲਾਂ ਖਾਲਸਾ ਦੀਵਾਨ ਲਾਹੌਰ ਤੇ ਖਾਲਸਾ ਦੀਵਾਨ ਅੰਮ੍ਰਿਤਸਰ ਹੋਂਦ ਵਿੱਚ ਆਏ ਤੇ ਦੀਵਾਨ ਨੇ ਸਿੱਖ ਪੰਥ ਦੇ ਸਮਾਜਿਕ, ਸਭਿਆਚਾਰਕ ,ਧਾਰਮਿਕ ਤੇ ਰਾਜਸੀ ਸਮੱਸਿਆਵਾਂ ਹੱਲ ਕਰਨ ਲਈ ਪ੍ਰੋਗਰਾਮ ਉਲੀਕੇ ਤੇ ਤੱਤਕਾਲੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਾਫੀ ਮਸਲੇ ਹੱਲ ਵੀ ਕਰਵਾਏ। ਉਹਨਾਂ ਕਿਹਾ ਕਿ ਦੀਵਾਨ ਦੇ ਸੰਵਿਧਾਨ ਅਨੁਸਾਰ ਦੀਵਾਨ ਦਾ ਕਾਰਜ ਧਰਮ ਪ੍ਰਚਾਰ ਤੇ ਵਿਦਿਆ ਦਾ ਪ੍ਰਸਾਰ ਕਰਨਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦਾ ਇੱਕ ਬੈਂਕ ਜਿਹੜਾ ਬੜੀ ਘਾਲਣਾ ਘਾਲ ਕੇ ਦੀਵਾਨ ਦੇ ਆਹੁਦੇਦਾਰਾਂ ਤੇ ਮੈਂਬਰਾਂ ਦੀ ਮਦਦ ਨਾਲ ਪੰਜਾਬ ਐੰਡ ਸਿੰਧ ਬੈਂਕ ਬਣਾਇਆ ਸੀ ਉਹ ਵੀ ਸਰਕਾਰ ਨੇ ਆਪਣੇ ਕਬਜ਼ੇ ਹੇਠ ਕਰ ਲਿਆ ਹੈ। ਉਹਨਾਂ ਕਿਹਾ ਕਿ 1947 ਦੀ ਵੰਡ ਤੋ ਬਾਅਦ ਜਦੋ ਸਿਰਫ ਪੰਜਾਬ ਐੰਡ ਸਿੰਘ ਬੈਂਕ ਦੀਆ ਦੋ ਬਰਾਂਚਾਂ ਹੀ ਰਹਿ ਗਈਆ ਸਨ ਜਿਹਨਾਂ ਵਿੱਚ ਇੱਕ ਹਾਲ ਬਜਾਰ ਵਾਲੀ ਬਰਾਂਚ ਤੇ ਇੱਕ ਹੋਰ ਸੀ ਤੇ ਬੈਂਕ ਬੰਦ ਕਰਨ ਦੀਆ ਬਾਤਾਂ ਪਾਈਆ ਜਾ ਰਹੀਆ ਸਨ ਤਾਂ ਉਸ ਵੇਲੇ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ ਸੰਤ ਸਿੰਘ ਜਿਹੜੇ ਪੰਜਾਬ ਐੰਡ ਸਿੰਧ ਬੈਂਕ ਦੀ 12 ਮੈਂਬਰੀ ਕਾਰਕਰਨੀ ਕਮੇਟੀ ਦੇ ਮੈਬਰ ਸਨ ਦੇ ਯਤਨਾਂ ਨਾਲ ਵੀ ਬੈਂਕ ਬੱਚ ਸਕਿਆ ਸੀ। ਉਹਨਾਂ ਕਿਹਾ ਕਿ ਦੀਵਾਨ ਦੇ ਆਹੁਦੇਦਾਰ ਤੇ ਕਾਰਜ ਸਾਧਕ ਕਮੇਟੀ ਵਿੱਚ ਉਹ ਵਿਅਕਤੀ ਹੀ ਹੋਣੇ ਚਾਹੀਦੇ ਹਨ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮੱਰਪਿੱਤ ਹੋਣ। ਉਹਨਾਂ ਕਿਹਾ ਕਿ ਦੀਵਾਨ ਦੀ ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਅਪਨਾਈ ਬੇਗਾਨਗੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੀਵਾਨ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਹੀ ਨਿਭਾ ਰਿਹਾ। ਪਿਛਲੇ ਸਮੇਂ ਦੌਰਾਨ 1984 ਦੇ ਸਾਕਾ ਨੀਲਾ ਤਾਰਾ ਤੇ ਦਿੱਲੀ ਸਮੇਤ ਦੋਸ਼ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਪਰ ਦੀਵਾਨ ਕੋਈ ਜਿੰਮੇਵਾਰੀ ਵਾਲੀ ਭੂਮਿਕਾ ਨਹੀ ਨਿਭਾ ਸਕਿਆ। ਜੇਕਰ ਦੀਵਾਨ ਨੇ ਇੱਕ ਵਕੀਲ ਕੀਤਾ ਵੀ ਉਹ ਵੀ ਕੋਈ ਸਹੀ ਨਤੀਜੇ ਸਾਹਮਣੇ ਨਹੀ ਲਿਆ ਸਕਿਆ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ 2015 ਵਿੱਚ ਗੁਰੂ ਸਾਹਿਬ ਦੇ ਬੇਅਦਬੀ ਹੋਈ ਤਾਂ ਦੀਵਾਨ ਚੁੱਪ ਰਿਹਾ ਤੇ ਦੀਵਾਨ ਨੇ ਬਣਦੀ ਭੂਮਿਕਾ ਨਹੀ ਨਿਭਾਈ। ਗੁਰੂ ਸਾਹਿਬ ਦੀ ਬੇਅਦਬੀ ਨੂੰ ਜਾਗਰੂਕ ਸਿੱਖ ਉਸੇ ਤਰ੍ਵ•ਾ ਹੀ ਵੇਖਦੇ ਹਨ ਜਿਸ ਤਰ•ਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਨੇਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ ਸੀ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਕਾਰਜ ਅੱਜ ਬਰਗਾੜੀ ਮੋਰਚੇ ਵਾਲੇ ਕਰ ਰਹੇ ਹਨ ਅਜਿਹਾ ਹੀ ਕਾਰਜ ਦੀਵਾਨ ਦੇ ਮੈਂਬਰ ਅੱਗੇ ਹੋ ਕੇ ਕਰਦੇ। ਉਹਨਾਂ ਕਿਹਾ ਕਿ ਦੀਵਾਨ ਕੁਰਬਾਨੀ ਵਾਲੇ ਸਿੱਖਾਂ ਦੀ ਜਮਾਤ ਹੈ ਨਾ ਕਿ ਵਪਾਰੀਆ ਤੇ ਐਸ਼ ਪ੍ਰਸਤਾ ਦਾ ਅੱਡਾ ਹੈ। ਉਹਨਾਂ ਕਿਹਾ ਕਿ ਵਿਦਿਅਕ ਖੇਤਰ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਵੀ ਅਸੀ ਡੀ ਏ ਵੀ ਸੰਸਥਾਵਾਂ ਨਾਲੋ ਬਹੁਤ ਪਿੱਛੇ ਚੱਲੇ ਗਏ ਹਾਂ। ਦੀਵਾਨ ਦੇ ਮੈਂਬਰਾਂ ਵਿੱਚ ਅਕਾਦਮਿਕ ਪੱਧਰ ਦੇ ਮੈਂਬਰਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ ਜਦ ਕਿ ਦੀਵਾਨ ਬੜੇ ਕਾਬਲ ਅਕਾਦਮਿਕ ਪੱਧਰ ਦੇ ਵਿਦਵਾਨ ਤੇ ਬੁੱਧੀ ਜੀਵੀ ਮੈਂਬਰ ਬਣਾ ਸਕਦਾ। ਉਹਨਾਂ ਕਿਹਾ ਕਿ ਸ੍ਰ ਜੈ ਰੂਪ ਸਿੰਘ ਵਰਗੇ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੇਂਦਰੀ ਯੂਨੀਵਰਸਿਟੀ ਦੇ ਵੀ ਵਾਈਸ ਚਾਂਸਲਰ ਰਹੇ ਹਨ ਉਹਨਾਂ ਨੂੰ ਨਾਲ ਨਹੀ ਜੋੜ ਸਕੇ। ਇਸੇ ਤਰ•ਾ ਦੁਨੀਆ ਭਰ ਦੇ ਪ੍ਰਸਿੱਧ ਆਰਥਿਕ ਮਾਹਿਰ ਸ੍ਰ ਗੁਰਸ਼ਰਨ ਸਿੰਘ ਭੱਲਾ ਜਿਹੜੇ ਆਰਥਿਕ ਮਸਲਿਆ ਦੀ ਮੁਹਾਰਤ ਰੱਖਦੇ ਤੇ ਕਈ ਦੇਸ਼ਾਂ ਦੀਆ ਸਰਕਾਰਾਂ ਉਹਨਾਂ ਨਾਲ ਆਰਥਿਕ ਮੁੱਦਿਆ ਤੇ ਰਾਬਤਾ ਕਾਇਮ ਕਰਕੇ ਆਪਣਾ ਬੱਜਟ ਤਿਆਰ ਕਰਦੀਆ ਹਨ ਦੀਵਾਨ ਉਹਾਂ ਦੀਆ ਸੇਵਾਵਾਂ ਨਹੀ ਲੈ ਸਕਿਆ। ਆਰਥਿਕ ਮਾਹਿਰ ਤਾਂ ਸ੍ਰ ਭੱਲਾ ਬਾਰੇ ਇਸ ਤਰ੍ਵਾ ਵੀ ਕਹਿੰਦੇ ਹਨ ਕਿ ਉਪਰ ਅੱਲਾ ਤੇ ਥੱਲੇ ਭੱਲਾ ਹੈ ਜਿਹੜਾ ਕਰਾਮਾਤੀ ਕਾਰਜ ਕਰਨ ਵਿੱਚ ਮੁਹਾਰਤ ਰੱਖਦਾ ਹੈ। ਉਹਨਾਂ ਕਿਹਾ ਕਿ ਦੀਵਾਨ ਦੇ ਮੈਂਬਰਾਂ ਨੂੰ ਮਿਲ ਬੈਠ ਕੇ ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਦੀਵਾਨ ਨੂੰਸਿੱਖਾਂ ਦੀ ਪ੍ਰਤੀਨਿਥੀ ਸੰਸਥਾ ਬਣਾਇਆ ਜਾ ਸਕੇ।
Total Responses : 97