ਵਿਧਾਇਕ ਕੁਲਵੰਤ ਸਿੰਘ ਵੱਲੋਂ 48.50 ਲੱਖ ਦੀ ਲਾਗਤ ਦੇ ਨਾਲ ਸੁਹਾਣਾ ਕੈਨਾਲ ਵਾਟਰ ਰਾਈਜਿੰਗ ਮੇਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ
ਨਹਿਰੀ ਪਾਣੀ ਨੂੰ ਸੁਹਾਣਾ ਨਾਲ ਜੋੜਨ ਦਾ ਕੰਮ ਸ਼ੁਰੂ ਹੋਣ ਨਾਲ ਮਿਲੇਗੀ ਸੁਹਾਣਾ ਨਿਵਾਸੀਆਂ ਨੂੰ ਵੱਡੀ ਰਾਹਤ : ਕੁਲਵੰਤ ਸਿੰਘ
ਮੋਹਾਲੀ 27 ਜੂਨ 2026 : ਸੁਹਾਣਾ ਪਿੰਡ ਦੀ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵੱਧ ਰਹੀ ਆਬਾਦੀ ਦੀਆਂ ਪਾਣੀ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਅੱਜ 48.50 ਲੱਖ ਦੀ ਲਾਗਤ ਦੇ ਨਾਲ -'ਸੁਹਾਣਾ ਕੈਨਾਲ ਵਾਟਰ ਰਾਈਜਿੰਗ ਮੇਨ ਪ੍ਰੋਜੈਕਟ'- ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ ਪਿੰਡ ਸੁਹਾਣਾ ਨੂੰ 5 ਟਿਊਬਲਾ ਰਾਹੀਂ ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਸੀ, ਮੌਜੂਦਾ ਪਾਣੀ ਦੀ ਸਪਲਾਈ ਲੋੜ ਅਨੁਸਾਰ ਕੰਮ ਨਹੀਂ ਕਰ ਰਹੀ ਅਤੇ ਭਵਿੱਖ ਦੀਆਂ ਲੋੜਾਂ ਨੂੰ ਵੇਖਦਿਆਂ ਵਾਧੂ ਪਾਣੀ ਦੇ ਸਰੋਤ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਇਸੇ ਮਕਸਦ ਦੇ ਨਾਲ ਪਿੰਡ ਸੁਹਾਣਾ ਨੂੰ ਗਮਾਡਾ ਦੀ ਕੈਨਾਲ ਵਾਟਰ ਸਪਲਾਈ ਸਕੀਮ ਤੋਂ ਪਾਣੀ ਲਿਆਉਣ ਲਈ ਇਸ ਨਵੇਂ ਰਾਈਜਿੰਗ ਮੇਨ ਪ੍ਰੋਜੈਕਟ ਯੋਜਨਾ ਤਿਆਰ ਕੀਤੀ ਗਈ ਹੈ, ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੁਹਾਣਾ ਦੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ ਪਿੰਡ ਨੂੰ ਲਗਭਗ 13 ਲੱਖ ਲੀਟਰ ਵਾਧੂ ਪਾਣੀ ਪ੍ਰਤੀ ਦਿਨ ਉਪਲਬਧ ਹੋਵੇਗਾ, ਜਿਸ ਦੇ ਨਾਲ ਮੌਜੂਦਾ ਪਾਣੀ ਸਪਲਾਈ ਪ੍ਰਣਾਲੀ ਨੂੰ ਮਜਬੂਤ ਸਹਾਰਾ ਮਿਲੇਗਾ ਅਤੇ ਪਿੰਡ ਵਾਸੀਆਂ ਨੂੰ ਨਿਯਮਤ ਅਤੇ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇਗੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਸੁਹਾਣਾ ਇਲਾਕੇ ਦਾ ਇੱਕ ਇਤਿਹਾਸਿਕ ਪਿੰਡ ਹੈ, ਜਿਸ ਦੀ ਪਛਾਣ ਇਸਦੇ ਪੁਰਾਤਨ ਇਤਿਹਾਸ, ਤੇਜ਼ੀ ਨਾਲ ਹੋ ਰਹੇ ਸ਼ਹਿਰੀ ਵਿਕਾਸ ਅਤੇ ਵਧ ਰਹੀ ਆਬਾਦੀ ਦੇ ਕਾਰਨ ਹੋਰ ਵੀ ਮਹੱਤਵਪੂਰਨ ਬਣ ਗਈ ਹੈ, ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਜਨਸੰਖਿਆ ਅਤੇ ਰਿਹਾਇਸ਼ ਖੇਤਰ ਵਿੱਚ ਵਾਧਾ ਹੋਣ ਕਾਰਨ ਪੀਣ ਯੋਗ ਪਾਣੀ ਦੀ ਮੰਗ ਵੀ ਵਿੱਚ ਵੀ ਕਾਫੀ ਵਾਧਾ ਹੋਇਆ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਵਿਭਾਗ ਦੀ ਤਰਫੋਂ ਅਗਲੇ ਇੱਕ ਮਹੀਨੇ ਅੰਦਰ ਅੰਦਰ 2 ਨਵੇਂ ਅੰਡਰਗਰਾਊਂਡ ਸਟੋਰੇਜ ਰਿਜ਼ਰਵਵਾਇਰ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਜਿਸ ਦੇ ਨਾਲ ਵਾਧੂ ਪ੍ਰਾਪਤ ਹੋਣ ਵਾਲੇ ਪਾਣੀ ਦੀ ਸੰਭਾਲ ਅਤੇ ਵੰਡ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਰਾਈਜਿੰਗ ਮੇਨ ਅਤੇ ਦੋਵੇਂ ਯੂ.ਜੀ.ਐਸ.ਆਰ.- ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 98 ਲੱਖ ਰੁਪਏ ਹੈ, ਜਿਸ ਵਿੱਚੋਂ ਅੱਜ ਸ਼ੁਰੂ ਕੀਤੇ ਗਏ ਰਾਈਜਿੰਗ ਮੇਨ ਦੇ ਕੰਮ ਦੀ ਲਾਗਤ 48.50 ਲੱਖ ਰੁਪਏ ਹੈ, ਉਹਨਾਂ ਕਿਹਾ ਕਿ ਇਸ ਨਵੀਂ ਪਾਈਪ ਲਾਈਨ ਅਤੇ ਸਟੋਰੇਜ ਪ੍ਰਣਾਲੀ ਦੇ ਚਾਲੂ ਹੋਣ ਤੋਂ ਬਾਅਦ ਪਿੰਡ ਸੁਹਾਣਾ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪਾਈਪਲਾਈਨ ਨਵੀਂ ਪਾਈਪ ਲਾਈਨ ਅਤੇ ਸਟੋਰੇਜ ਪ੍ਰਣਾਲੀ ਦੇ ਚਾਲੂ ਹੋਣ ਦੇ ਨਾਲ ਪਿੰਡ ਨੂੰ ਵਾਧੂ 13 ਲੱਖ ਲੀਟਰ ਪਾਣੀ ਦੀ ਸਪਲਾਈ ਉਪਲਬਧ ਹੋਵੇਗੀ ਇਸ ਦੇ ਨਾਲ ਹੀ ਪਾਣੀ ਦੇ ਘੱਟ ਪ੍ਰੈਸ਼ਰ ਅਤੇ ਘੱਟ ਮਾਤਰਾ ਦੀ ਸਮੱਸਿਆ ਦਾ ਵੀ ਸਥਾਈ ਹੱਲ ਹੋਵੇਗਾ ਵੱਧ ਰਹੀ ਆਬਾਦੀ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਪਾਣੀ ਦੀ ਸਪਲਾਈ ਨੂੰ ਯਕੀਨੀ ਬਣੀ ਰਹੇਗੀ ਟਿਊਬਾਂ ਉੱਤੇ ਨਿਰਭਰਤਾ ਵਿੱਚ ਕਮੀ ਆਵੇਗੀ ਅਤੇ ਪਾਣੀ ਦੀ ਸਰੋਤਾਂ ਵਿੱਚ ਵਿਭਿੰਨਤਾ ਆਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਪਾਣੀ ਦੀ ਕਮੀ ਵਾਲੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇਗਾ। ਅਤੇ ਨਵੀਂ ਸਟੋਰੇਜ ਸਮਰੱਥਾ ਦੇ ਚਲਦਿਆਂ ਪਾਣੀ ਦੀ ਵੰਡ ਪ੍ਰਣਾਲੀ ਹੋਰ ਸੁਚਾਰੂ ਅਤੇ ਭਰੋਸੇਯੋਗ ਬਣੀ ਰਹੇਗੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਤਰਫੋਂ ਇਹ ਪ੍ਰੋਜੈਕਟ ਪਿੰਡ ਸੁਹਾਣਾ ਦੇ ਨਿਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਆਉਣ ਵਾਲੇ ਬਾਲੀਆਂ ਪੀੜੀਆਂ ਲਈ ਟਿਕਾਊ ਅਤੇ ਭਰੋਸੇ ਯੋਗ ਪਾਣੀ ਸਪਲਾਈ ਪ੍ਰਣਾਲੀ ਸਥਾਪਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ -ਆਰ.ਪੀ. ਸ਼ਰਮਾ, ਕੌਂਸਲਰ- ਕਮਲਜੀਤ ਕੌਰ ਸੁਹਾਣਾ, ਸ਼ਰਨਜੀਤ ਕੌਰ ਸੁਹਾਣਾ- ਕੌਂਸਲਰ, ਕੁਲਦੀਪ ਸਿੰਘ ਸਮਾਣਾ, ਸੁਰਿੰਦਰ ਸਿੰਘ ਰੋਡਾ ਸੁਹਾਣਾ, ਗੁਰਜੀਤ ਸਿੰਘ ਮਾਮਾ ਮਟੌਰ ਕੌਂਸਲਰ, ਹਰਪਾਲ ਸਿੰਘ ਬਰਾੜ- ਕੌਂਸਲਰ,ਰੁਪਿੰਦਰ ਸਿੰਘ ਰੂਪਾ ਸੋਹਣਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਪਰਮਿੰਦਰ ਸਿੰਘ ਬਲਾਕ ਪ੍ਰਧਾਨ- ਜਗਤਾਰ ਸਿੰਘ, ਵੀ ਉਚੇਚੇ ਤੌਰ ਤੇ ਮੌਜੂਦ ਰਹੇ,
- Download Babushahi App
-
-