ਸਰਹਿੰਦ ਵਿਖੇ ਕਿਸਾਨਾਂ ਲਈ ਸਿਖਲਾਈ ਕੈਂਪ ਲਗਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 26 ਜੂਨ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਏ ਗਏ ਖੇਤ ਬਚਾਓ ਅਭਿਆਨ ਤਹਿਤ ਪੰਜਾਬ ਨੈਸ਼ਨਨਲ ਬੈਂਕ ਟ੍ਰੇਨਿੰਗ ਇੰਸਟੀਟਿਊਟ, ਸ਼ਮਸ਼ੇਰ ਨਗਰ ਸਰਹਿੰਦ ਵਿਖੇ ਕਿਸਾਨਾਂ ਲਈ ਸਿਖਲਾਈ ਕੈਂਪ ਲਗਾਇਆ ਗਿਆ , ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ, ਸ੍ਰੀ ਗੁਰਵਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਚਲਾਈਆਂ ਜਾ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਆ ਰਹਿਆ ਮੁਸ਼ਕਿਲਾ ਸੰਬੰਧੀ ਵੀ ਕਿਸਾਨਾਂ ਨਾਲ ਵਿਚਾਰ ਵਿਟਾਂਦਰਾ ਕੀਤਾ
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਤਵਿੰਦਰ ਸਿੰਘ ਵਲੋਂ ਝੋਨੇ ਦੇ ਬੋਨੇ ਵਾਇਰਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਅਤੇ ਫ਼ਸਲਾ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫਾਰਿਸ਼ ਤਕਨੀਕਾਂ ਸਾਂਝੀਆਂ ਕੀਤੀਆਂ ਗਈਆਂ
ਖੇਤੀਬਾੜੀ ਵਿਸਥਾਰ ਅਫਸਰ ਪ੍ਰਭੂ ਨਾਥ ਵਲੋਂ ਵਿਭਾਗ ਵਲੋਂ ਚੱਲ ਰਹਿਆ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਖੇਤੀਬਾੜੀ ਉਪ ਨਰੀਖਿਕ ਰਮਨਦੀਪ ਸਿੰਘ ਵਲੋਂ ਮਿੱਟੀ ਪਰਖ ਦੀ ਮਹੱਤਤਾ, ਸੈਪਲ ਲੈਣ ਦਾ ਤਰੀਕਾ ਅਤੇ ਐਗਰੀਸਟੈਕ ਸਕਿਮ ਅਧਿਨ ਬਣ ਰਹਿਆ ਕਿਸਾਨ ਆਈ ਡੀ ਸੰਬੰਧੀ ਜਾਣਕਾਰੀ ਦਿਤੀ. ਇਸ ਮੌਕੇ ਵਿਭਾਗ ਵਲੋਂ ਹਰਦੀਪ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਗੁਰਿੰਦਰ ਸਿੰਘ, ਮਨਾਗਰ ਸਿੰਘ ਅਤੇ ਨਰਿੰਦਰ ਸਿੰਘ ਹਾਜ਼ਰ ਸਨ
- Download Babushahi App
-
-