ਢੱਕੀ ਸਹਿਬ ਵਿੱਚ ਧਾਰਮਿਕ ਸਮਾਗਮ ਹੋਇਆ
ਨਾਮ ਤੋਂ ਬਿਨਾਂ ਸੰਸਾਰ ਦੁੱਖਾਂ ਦਾ ਘਰ ਹੈ : ਸੰਤ ਖਾਲਸਾ
ਖੰਨਾ, ਰਵਿੰਦਰ ਢਿੱਲੋਂ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਅਸਾੜ ਮਹੀਨੇ ਦੀ ਸੰਗਰਾਂਦ ਅਤੇ ਮਹੀਨਾਵਾਰੀ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਹੋਏ । ਅ੍ਰੰਮਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੰਗਤਾਂ ਵੱਲੋਂ ਮਿਲਕੇ ਸੁਖਮਨੀ ਸਹਿਬ ਦੇ ਪਾਠ ਕੀਤੇ ਗਏ । ਇਸ ਮੌਕੇ ਖੁੱਲੇ ਪੰਡਾਲ ਵਿੱਚ ਅਸਥਾਨ ਦੇ ਮੁਖੀ ਅਤੇ ਨਾਮ ਨਾਲ ਰੰਗੀ ਰੱਬੀ ਰੂਹ ਸੰਤ ਬਾਬਾ ਦਰਸਨ ਸਿੰਘ ਖਾਲਸਾ ਨੇ ਕਮਾਏ ਹੋਏ ਅਨੁਭਵੀ ਪ੍ਰਵਚਨਾ ਦੀ ਸਾਂਝ ਪਾਉਦਿਆਂ ਕਿਹਾ ਕਿ ਪਰਮਾਤਮਾ ਦੇ ਨਾਮ ਤੇ ਭਰੋਸਾ ਕਰਨ ਵਾਲਾ ਜਿੰਦਗੀ ਦੀ ਬਾਜੀ ਜਿੱਤ ਕੇ ਜਾਂਦਾ ਹੈ। ਪਰਮਾਤਮਾ ਦਾ ਨਾਮ ਉਹ ਸ਼ਕਤੀ ਹੈ ਜਿਸ ਦੀ ਪ੍ਰਾਪਤੀ ਸਤਸੰਗਿਤ ਵਿਚੋਂ ਹੁੰਦੀ ਹੈ। ਸਤਸੰਗਿਤ ਉਹੀ ਹੈ ਜਿੱਥੇ ਕੇਵਲ ਨਾਮ ਉੱਪਰ ਹੀ ਸ਼ਰਧਾ ਵਿਸ਼ਵਾਸ ਲਿਆਂਦਾ ਜਾਵੇ। ਅਸਾੜ ਦੇ ਮਹੀਨੇ ਦੀ ਵਿਆਖਿਆ ਕਰਦਿਆਂ ਸੰਤ ਖਾਲਸਾ ਜੀ ਨੇ ਕਿਹਾ ਜਿਵੇਂ ਅਸਾੜ ਦੇ ਮਹੀਨੇ ਦੀ ਤਪਸ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਪਰ ਜਿੰਦਗੀ ਵਿੱਚ ਵਿਕਾਰਾਂ ਦੀ ਤੜਪ ਨੂੰ ਖ਼ਤਮ ਕਰਨ ਲਈ ਪਰਮਾਤਮਾ ਦੇ ਨਾਮ ਦਾ ਰਸ ਸਾਂਤ ਕਰਨ ਦੇ ਸਮਰੱਥ ਹੈ । ਉਹਨਾਂ ਕਿਹਾ ਕਿ ਜਿਹੜਾ ਇਨਸਾਨ ਗੁਰੂ ਦੀ ਬਾਣੀ ਅਤੇ ਸੰਗਤ ਛੱਡ ਦਿੰਦਾ ਹੈ ,ਉਹ ਨਾ ਜੱਗ ਦਾ ਅਤੇ ਨਾ ਹੀ ਰੱਬ ਦਾ ਰਹਿੰਦਾ ਹੈ। ਇਸ ਲਈ ਸਭ ਨੂੰ ਆਪੋ ਆਪਣੇ ਕਾਰ ਵਿਹਾਰ ਕਰਦਿਆ ਪ੍ਰਮਾਤਮਾ ਦੇ ਨਾਮ ਦੀ ਆਪਣੇ ਆਪਣੇ ਇਸ਼ਟ ਰਾਂਹੀ ਅਰਾਧਨਾ ਕਰਨੀ ਚਾਹੀਦੀ ਹੈ। ਜ਼ਿੰਦਗੀ ਨੂੰ ਬਦਲਣ ਲਈ ਸਤਸੰਗਿਤ ਜਰੂਰੀ ਹੈ । ਉਹਨਾਂ ਕਿਹਾ ਕਿ ਸਭ ਨੂੰ ਜਿਉਣ ਦਾ ਹੱਕ ਹੈ ' ਇਸ ਲਈ ਪਸ਼ੂ ਪੰਛੀਆਂ ਜੀਵਾਂ ਉੱਪਰ ਦਯਾ ਕਰੋ। ਵੱਧ ਤੋਂ ਵੱਧ ਦਰਖਤ ਬੂਟੇ ਲਾ ਕੇ ਉਹਨਾਂ ਦੀ ਸੰਭਾਲ ਕਰੋ ਗਰਮੀਆਂ ਦੇ ਦਿਨ ਚੱਲਦੇ ਹਨ ਆਪੋ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਪੰਛੀਆਂ ਲਈ ਪਾਣੀ ਤੇ ਦਾਣਾ ਜਰੂਰ ਰੱਖੋ। ਉਨਾ ਕਿਹਾ ਕਿ ਗੁਰੂ ਦੀ ਖੁਸੀ ਵਿਖਾਵੇ ਦੀ ਸਿੱਖੀ ਨਾਲ ਨਹੀ ਸਗੋਂ ਨਾਮ ਜਪਣ ਵਾਲਿਆ ਦੇ ਤਾਂ ਚਰਖੜੀਆ ਤੇ ਚੜ੍ਹਨ , ਖੋਪਰੀਆਂ ' ਲਹਾਉਣ ਅਤੇ ਬੰਦ ਬੰਦ ਕਟਵਾਉਣ ਨਾਲ ਵੀ ਨਾਮ ਰਸ ਵਿਚ ਫਰਕ ਨਹੀ ਪੈਦਾ। ਨਾਮ ਰਸ ਦੀ ਪ੍ਰਾਪਤੀ ਲਈ ਸਤਸੰਗਿਤ ਜਰੂਰੀ ਹੈ । ਸਤਿਗੁਰੁ ਦੀ ਆਗਿਆ ਨੂੰ ਸਤਿ ਸਤਿ ਕਰਕੇ ਮੰਨਣ ਵਾਲਿਆਂ ਦਾ ਹੀ ਗਾਇਆ ਸੁਣਿਆ ਸਫਲ ਹੁੰਦਾ ਹੈ ।
- Download Babushahi App
-
-