ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਸਤਵੇਂ ਦਿਨ ਵਿਚ ਪਹੁੰਚਿਆ
ਮਨਪ੍ਰੀਤ ਸਿੰਘ
ਰੂਪਨਗਰ 15 ਜੂਨ 2026- ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਸਤਵੇਂ ਦਿਨ ਵਿਚ ਪਹੁੰਚ ਗਿਆ । ਇਹ ਧਰਨਾ 15-06-2026 ਤੋਂ ਬਾਅਦ ਵੀ ਜਾਰੀ ਰਹੇਗਾ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਂਦੀ । ਆਉਣ ਵਾਲੇ ਦਿਨਾਂ ਵਿਚ ਝੰਡਾ ਮਾਰਚ ਘਨੌਲੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਵੀ ਕਢੀਆ ਜਾਵੇਗਾ। ਅੱਜ ਮਿਤੀ 15-06-2026 ਨੂੰ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣ ਲਈ ਗਏ ਹੋਏ ਹਨ। ਰੋਪੜ ਥਰਮਲ ਪਲਾਂਟ ਤੋਂ ਸੈਂਕੜੇ ਕੰਟਰੈਕਟਰ ਵਰਕਰ ਦੋ ਗੱਡੀਆਂ ਭਰ ਕੇ ਸਵੇਰੇ 10-00 ਬਜੇ ਖੰਨਾ ਬਿਜਲੀ ਮੰਤਰੀ ਦੀ ਕੋਠੀ ਘੇਰਨ ਲਈ ਤੁਰ ਗਈ ਸੀ। ਬਿਜਲੀ ਉਤਪਾਦਨ ਬਹੁਤ ਘੱਟ ਗਿਆ ਹੈ। ਬਿਜਲੀ ਕੱਟ ਨਾਲ ਵਪਾਰ ਪ੍ਰਭਾਵਤ ਹੋ ਰਹੇ ਹਨ, ਪੰਜਾਬ ਦੀ ਇੰਡਸਟਰੀ ਨੂੰ ਵੀ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਦੀ ਹੋਵੇਗੀ। ਰੋਪੜ ਥਰਮਲ ਪਲਾਂਟ ਦੀਆਂ ਭਰਾਤਰੀ ਜਥੇਬੰਦੀਆਂ ਵੀ ਅੱਜ ਰਾਤ ਤੋਂ ਧਰਨਾ ਸ਼ੁਰੂ ਕਰ ਰਹੀਆਂ ਹਨ । ਰੋਪੜ ਥਰਮਲ ਪਲਾਂਟ ਦਾ ਪੂਰਾ ਚੁੱਕਾ ਜਾਮ ਹੋਣ ਵਾਲਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ/ਮੀਤ ਪ੍ਰਧਾਨ, ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਸਸਕੌਰ/ਸਕੱਤਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਮਨਪ੍ਰੀਤ ਸਿੰਘ/ਮੈਂਬਰ, ਗੁਲਸ਼ਨ/ਮੈਂਬਰ ਰਾਮਾਨੰਦ/ਡਵਿਜਨ ਪ੍ਰਧਾਨ ਸਿਵਲ ਅਤੇ ਬਿਕਰਮਜੀਤ ਸਿੰਘ/ਮੈਂਬਰ, ਗਣੇਸ ਕੁਮਾਰ/ਮੈਂਬਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-