ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜ਼ਰੀਏ ਜ਼ਿਲ੍ਹੇ ਦੇ ਕਈ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਉਪਲਭਧ
ਵੱਖ-ਵੱਖ ਬੀਮਾਰੀਆਂ ਦਾ ਹੋ ਰਿਹੈ ਇਲਾਜ, ਟੈਸਟਾਂ ਅਤੇ ਦਵਾਈਆਂ 'ਤੇ ਵੀ ਕੋਈ ਖ਼ਰਚਾ ਨਹੀਂ : ਸਿਵਲ ਸਰਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਪ੍ਰੈਲ :
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜ਼ਰੀਏ ਮੁਫ਼ਤ ਡਾਕਟਰੀ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ 10 ਲੱਖ ਰੁਪਏ ਦੇ ਮੁਫ਼ਤ ਸਿਹਤ ਬੀਮੇ ਦੀ ਸਹੂਲਤ ਦਿਤੀ ਗਈ ਹੈ, ਜਿਸ ਤਹਿਤ ਰੋਜ਼ਾਨਾ ਭਾਰੀ ਗਿਣਤੀ ਵਿਚ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਾਰਡ ਧਾਰਕ ਵੱਖ-ਵੱਖ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਡਾਕਟਰੀ ਇਲਾਜ ਕਰਵਾ ਸਕਦੇ ਹਨ। ਹਸਪਤਾਲ ਵਿਚ ਇਲਾਜ ਲਈ ਦਾਖ਼ਲ ਹੋਣ ਦੌਰਾਨ ਉਨ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿਤੀਆਂ ਜਾ ਰਹੀਆਂ ਹਨ।
ਜ਼ਿਲ੍ਹੇ ਦੇ ਸੂਚੀਬੱਧ ਨਿੱਜੀ ਹਸਪਤਾਲਾਂ ਦੀ ਸੂਚੀ ਇਸ ਪ੍ਰਕਾਰ ਹੈ : ਜੇ.ਪੀ.ਆਈ ਹਸਪਤਾਲ ਮੋਹਾਲੀ, ਗ੍ਰੇਸ਼ੀਅਨ ਹਸਪਤਾਲ ਮੋਹਾਲੀ , ਕੌਸ਼ਲ ਹਸਪਤਾਲ ਖਰੜ, ਅਮਰ ਹਸਪਤਾਲ ਮੋਹਾਲੀ, ਕੰਬੋਜ ਮਲਟੀਸਪੈਸ਼ਲਿਟੀ ਹਸਪਤਾਲ ਖਰੜ, ਇੰਡਸ ਇੰਟਰਨੈਸ਼ਨਲ ਹਸਪਤਾਲ ਡੇਰਾਬੱਸੀ, ਐਮਕੇਅਰ ਹਸਪਤਾਲ ਜ਼ੀਰਕਪੁਰ , ਇੰਡਸ ਸੁਪਰਸਪੈਸ਼ਲਿਟੀ ਹਸਪਤਾਲ ਮੋਹਾਲੀ, ਸੁਖਮਨੀ ਮਲਟੀਸਪੈਸ਼ਲਿਟੀ ਹਸਪਤਾਲ ਡੇਰਾਬੱਸੀ, ਬਹਿਗਲ ਹਸਪਤਾਲ ਮੋਹਾਲੀ, ਇੰਡਸ ਹਸਪਤਾਲ ਮੋਹਾਲੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹਸਪਤਾਲ ਸੋਹਾਣਾ, ਚੌਧਰੀ ਹਸਪਤਾਲ ਕੁਰਾਲੀ, ਜੇ ਪੀ ਹਸਪਤਾਲ ਜ਼ੀਰਕਪੁਰ, ਏਸ ਹਾਰਟ ਇੰਸਟੀਚਿਊਟ ਮੋਹਾਲੀ, ਚੀਮਾ ਮੈਡੀਕਲ ਕੰਪਲੈਕਸ ਮੋਹਾਲੀ, ਐਡੀਸਨ ਹਸਪਤਾਲ ਮੋਹਾਲੀ, ਮਾਈ ਹਸਪਤਾਲ ਮੋਹਾਲੀ, ਵੈਲਮੈਡ ਟਰਾਈਸਿਟੀ ਹਸਪਤਾਲ ਕੁਰਾਲੀ, ਸੇਜ ਮੈਡੀਸਨ ਖਰੜ, ਰੇਡੀਅੰਸ ਹਸਪਤਾਲ ਖਰੜ,ਕੁਰੇਸ਼ੀਆ ਮਲਟੀਸਪੈਸ਼ਲਿਟੀ ਹਸਪਤਾਲ ਜ਼ੀਰਕਪੁਰ, ਧੁਪਰ ਹਸਪਤਾਲ ਜ਼ੀਰਕਪੁਰ, ਹੋਲੀ ਬੇਸਿਲ ਮੈਡੀਕਲੀਨਿਕ ਖਰੜ, ਗੋਲਡਨ ਹਸਪਤਾਲ ਢਕੋਲੀ, ਪੰਜਾਬ ਇੰਸਟੀਚਿਊਟ ਆਫ਼ ਲਿਵਰ ਅਤੇ ਬਿਲਰੀ ਸਾਇੰਸਜ਼ ਮੋਹਾਲੀ, ਹੈਲਥਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਖਰੜ, ਕਲੀਅਰਮੈਡੀ ਬਾਹਰਾ ਮਲਟੀਸਪੈਸ਼ਲਿਟੀ ਹਸਪਤਾਲ ਕੁਰਾਲੀ, ਅਲਫ਼ਾ ਚੰਡੀਗੜ੍ ਹਸਪਤਾਲ ਘੜੂੰਆਂ। ਇਸ ਤੋਂ ਇਲਾਵਾ ਮੋਹਾਲੀ, ਖਰੜ, ਕੁਰਾਲੀ, ਡੇਰਾਬੱਸੀ, ਬਨੂੜ, ਲਾਲੜੂ, ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਮੁਫ਼ਤ ਇਲਾਜ ਮਿਲ ਰਿਹਾ ਹੈ। ਡਾ. ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਵੱਖ—ਵੱਖ ਬੀਮਾਰੀਆਂ ਦਾ ਬਿਲਕੁਲ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਇਸ ਸਹੂਲਤ ਦਾ ਪੂਰਾ ਲਾਭ ਲੈਣ ਲਈ ਸਿਹਤ ਬੀਮਾ ਕਾਰਡ ਤੁਰੰਤ ਬਣਵਾਉਣੇ ਚਾਹੀਦੇ ਹਨ।
Click to Follow Babushahi Facebook page →