ਇੰਪਰੂਵਮੈਂਟਸ ਵੱਲੋਂ ਸੰਚਾਲਤ ਇੰਟਰਸਟੇਟ ਬੱਸ ਟਰਮੀਨਲ ਦੇ ਠੇਕੇਦਾਰ ਨੇ ਨਹੀਂ ਕੀਤੀ ਅਦਾਇਗੀ
84 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਇੰਪਰੂਵਮੈਂਟ ਟਰਸਟ ਨੇ ਠੇਕੇਦਾਰ ਦੇ ਖਿਲਾਫ ਕਰਵਾਇਆ ਦਰਜ
ਰੋਹਿਤ ਗੁਪਤਾ, ਗੁਰਦਾਸਪੁਰ
ਇੰਪਰੂਵਮੈਂਟ ਟਰਸਟ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬਸ ਟਰਮੀਨਲ ਦੇ ਠੇਕੇਦਾਰ ਦੇ ਖਿਲਾਫ 84 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਦੋ ਸਾਲ ਪਹਿਲਾਂ ਇਸ ਠੇਕੇਦਾਰ ਲਖਬੀਰ ਸਿੰਘ ਨੂੰ ਨਵੇਂ ਬੱਸ ਸਟੈਂਡ ਦੀ ਪਾਰਕਿੰਗ ਫੀਸ, ਅੱਡਾ ਫੀਸ , ਬੱਸ ਸਟੈਂਡ ਦੇ ਅੰਦਰ ਦੀਆਂ ਦੁਕਾਨਾਂ ਦਾ ਕਿਰਾਇਆ ਤੇ ਹੋਰ ਬਸ ਸਟੈਂਡ ਨਾਲ ਸੰਬੰਧਿਤ ਠੇਕੇ 2 ਕਰੋੜ 33 ਲੱਖ ਰੁਪਏ ਵਿੱਚ ਦਿੱਤੇ ਗਏ ਸਨ। ਪਹਿਲਾਂ ਤਾਂ ਇਹ ਠੇਕੇਦਾਰ ਮਹੀਨਾ ਵਾਰ ਕਿਸ਼ਤਾਂ ਠੀਕ ਢੰਗ ਨਾਲ ਭਰਦਾ ਰਿਹਾ ਪਰ ਪਿਛਲੇ ਛੇ ਮਹੀਨੇ ਤੋਂ ਇਸ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਇਸ ਨੂੰ ਬਾਰ-ਬਾਰ ਨੋਟਿਸ ਕੱਢੇ ਗਏ । ਬਾਵਜੂਦ ਇਸਦੇ ਅਦਾਇਗੀ ਨਾ ਕਰਨ ਤੇ ਪਿਛਲੇ ਮਹੀਨੇ ਫਰਵਰੀ ਵਿੱਚ ਇਸਨੂੰ ਕਿਸੇ ਵੀ ਤਰ੍ਹਾਂ ਦੀ ਵਸੂਲੀ ਕਰਨ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ ਅਤੇ ਠੇਕੇ ਇੰਪਰੂਵਮੈਂਟ ਟਰਸਟ ਵੱਲੋਂ ਆਪਣੇ ਹੱਥ ਵਿੱਚ ਲੈ ਲਏ ਗਏ ਸਨ ਤੇ ਹੁਣ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਕੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਇੰਪਰੂਵਮੈਂਟਸ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਹਰਦੋਥਲਾ ਥਾਣਾ ਦਸੂਹਾ ਨੂੰ ਸਾਲ 2024 ਤੋਂ ਸਾਲ 2026 ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਨਟਰਸਟੇਟ ਬੱਸ ਟਰਮੀਨਲ ਗੁਰਦਾਸਪੁਰ ਅਤੇ ਪਾਰਕਿੰਗ ਦੇ ਠੇਕੇ 14 ਜੂਨ 2024 ਨੂੰ ਦਿੱਤੇ ਗਏ ਸਨ। ਪਰ ਪਿਛਲੇ ਛੇ ਮਹੀਨਿਆਂ ਤੋਂ ਇਸਨੇ ਮਹੀਨਾਵਾਰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ । ਟਰਸਟ ਵੱਲੋਂ ਇਸ ਨੂੰ ਬਾਰ-ਬਾਰ ਨੋਟਿਸ ਕੱਢੇ ਜਾਣ ਦੇ ਬਾਵਜੂਦ ਦੇ ਇਸ ਨੇ ਕੋਈ ਪਰਵਾਹ ਨਹੀਂ ਕੀਤੀ । ਟਰਸਟ ਵੱਲੋਂ ਇਸ ਕੋਲੋਂ ਕੁੱਲ 83,73,786/- ਰੁਪਏ ਲੈਣੇ ਹੈ ਤੇ ਹੁਣ ਇਸ ਕੋਲੋ ਠੇਕੇ ਵੀ ਵਾਪਸ ਲੈ ਲਏ ਗਏ ਹਨ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਇਸ ਕੋਲੋਂ ਪਿਆਰ ਸਮੇਤ ਸਾਰੀ ਵਸੂਲੀ ਕੀਤੀ ਜਾਵੇਗੀ ਨਾਲ ਹੀ ਇਸ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਈ ਜਾ ਰਹੀ ਹੈ ਤਾਂ ਜੋ ਇਹ ਅੱਗੇ ਕਿਸੇ ਹੋਰ ਜਿਲੇ ਵਿੱਚ ਇਸ ਤਰ੍ਹਾਂ ਦੇ ਠੇਕੇ ਨਾ ਲੈ ਸਕੇ । ਉਹਨਾਂ ਕਿਹਾ ਕਿ ਟਰਸਟ ਦੇ ਪੈਸੇ ਦਾ ਕਿਸੇ ਨੂੰ ਵੀ ਗਬਰ ਨਹੀਂ ਕਰਨ ਦਿੱਤਾ ਜਾਵੇਗਾ।
Click to Follow Babushahi Facebook page →