.ਕਾਰਗਿਲ ਜੰਗ ਦੇ ਸ਼ਹੀਦ ਨਾਮ ਤੇ ਬਣਾਇਆ ਮੰਦਰ
ਜਿਸ ਵਿੱਚ ਰੋਜਾਨਾ ਸ਼ਾਮ ਸਵੇਰੇ ਹੁੰਦੀ ਹੈ ਪਾਠ ਪੂਜਾ
ਸ਼ਹਾਦਤ ਦੀ ਨਿਸ਼ਾਨੀ ਦੇ ਨਾਲ ਨਾਲ ਨੌਜਵਾਨਾਂ ਦੀ ਪ੍ਰੇਰਨਾ ਬਣਿਆ ਹੋਇਆ ਹੈ ਇਹ ਮੰਦਰ
ਰੋਹਿਤ ਗੁਪਤਾ
ਗੁਰਦਸਪੁਰ , 25 ਜਨਵਰੀ 2026 : ਆਮਤੌਰ ਤੇ ਅਸੀਂ ਪਿੰਡਾਂ ਜਾਂ ਕਸਬਿਆਂ ਅੰਦਰ ਧਾਰਮਿਕ ਮੰਦਰ ਤਾਂ ਬਹੁਤ ਵੇਖੇ ਹੋਣਗੇ ਪਰ ਗੁਰਦਾਸਪੁਰ ਦੇ ਪਿੰਡ ਪਨਿਆੜ ਵਿੱਚ ਕਾਰਗਿਲ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਦੇ ਨਾਂ ਦਾ ਮੰਦਰ ਬਣਾ ਦਿੱਤਾ ਗਿਆ ਹੈ ਜਿੱਥੇ ਹਰ ਰੋਜ਼ ਸ਼ਾਮ ਸਵੇਰੇ ਮੰਦਰ ਦੀ ਤਰ੍ਹਾਂ ਪੂਜਾ ਹੁੰਦੀ ਹੈ। ਕਾਰਗਿਲ ਸ਼ਹੀਦ ਰਣਬੀਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਉਸ ਦੇ ਨਾਂ ਦਾ ਮੰਦਰ' ਬਣਾਇਆ ਹੈ, ਜਿੱਥੇ ਉਹ ਆਪਣੇ ਸ਼ਹੀਦ ਨੂੰ ਪਰਮਾਤਮਾ ਵਾਂਗ ਪੂਜਦੇ ਹਨ।
ਰਣਬੀਰ ਸਿੰਘ ਨੇ 1999 ਦੀ ਕਾਰਗਿਲ ਜੰਗ ਵਿੱਚ, ਦੇਸ਼ ਲਈ ਆਪਣੀ ਜਾਨ ਵਾਰੀ ਸੀ ਉਹ ਚਰਮ ਪਹਾੜੀ ਖੇਤਰ ਵਿੱਚ ਵੈਰੀ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ। ਪਰਿਵਾਰ ਅਨੁਸਾਰ, ਉਹ ਬਹੁਤ ਨਿਰਾਲਾ ਅਤੇ ਬਹਾਦਰ ਜਵਾਨ ਸੀ, ਜਿਸ ਨੇ ਪਿੰਡ ਵਾਸੀਆਂ ਨੂੰ ਹਮੇਸ਼ਾ ਮਾਣ ਦਿੱਤਾ। ਉਸ ਦੀ ਸ਼ਹਾਦਤ ਤੋਂ ਬਾਅਦ ਉਸ ਦੀ ਯਾਦ ਵਿੱਚ ਬਣਾਏ ਮੰਦਿਰ ਵਿੱਚ ਸ਼ਹੀਦ ਰਣਬੀਰ ਸਿੰਘ ਦੀ ਆਦਮ ਕਦ ਮੂਰਤੀ ਬਣਾਈ ਗਈ ਹੈ ਤੇ ਇਸ ਮੂਰਤੀ ਨੂੰ ਭਗਵਾਨ ਦੀ ਮੂਰਤੀ ਵਾਂਗ ਹੀ ਫੁੱਲਾਂ ਦੀ ਮਾਲਾ, ਧੂਪ-ਦੀਪ ਨਾਲ ਸਜਾਇਆ ਗਿਆ ਹੈ। ਪਰਿਵਾਰ ਹਰ ਰੋਜ਼ ਸਵੇਰੇ-ਸ਼ਾਮ ਇੱਥੇ ਪ੍ਰਾਰਥਨਾ ਕਰਦਾ ਹੈ ਅਤੇ ਉਸ ਨੂੰ ਪਰਮਾਤਮਾ ਵਾਂਗ ਪੂਜਦਾ ਹੈ। ਮੰਦਰ ਵਿੱਚ ਪਿੰਡ ਵਾਸੀ ਵੀ ਆ ਕੇ ਪੂਜਾ ਪਾਠ ਕਰਦੇ ਹਨ ਅਤੇ ਸ਼ਹੀਦੀ ਦਿਹਾੜੇ ਤੇ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਂਟ ਕਰਦੇ ਹਨ । ਸ਼ਹੀਦ ਦਾ ਬੇਟਾ ਜੋ ਰਣਬੀਰ ਸਿੰਘ ਦੀ ਸ਼ਹਾਦਤ ਤੋਂ ਕਰੀਬ ਤਿੰਨ ਮਹੀਨੇ ਬਾਅਦ ਪੈਦਾ ਹੋਇਆ ਸੀ ਉਸ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਨੂੰ ਭਗਵਾਨ ਮੰਨਦੇ ਹਾਂ ਅਤੇ ਰੋਜ਼ ਉਨ੍ਹਾਂ ਤੋਂ ਆਸ਼ੀਰਵਾਦ ਮੰਗਦੇ ਹਾਂ।" ਅੱਜ ਇਹ ਮੰਦਰ ਪਿੰਡ ਵਿੱਚ ਸ਼ਹੀਦ ਦੀ ਬਹਾਦਰੀ ਦੀ ਨਿਸ਼ਾਨੀ ਬਣਿਆ ਹੋਇਆ ਹੈ ਅਤੇ ਪਿੰਡ ਦੇ ਨੌਜਵਾਨ ਜੋ ਫੌਜ ਵਿੱਚ ਜਾ ਕੇ ਦੇਸ਼ ਸੇਵਾ ਕਰਨਾ ਚਾਹੁੰਦੇ ਹਨ ਉਹਨਾਂ ਦੀ ਪ੍ਰੇਰਨਾ ਵੀ ।