ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਖ਼ਤਰਨਾਕ ਹਿਸਟਰੀਸ਼ੀਟਰ 'ਜੋਤੀ' ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ: ਥਾਣਾ ਕੂੰਮਕਲਾਂ ਵੱਲੋਂ ਖ਼ਤਰਨਾਕ ਅਪਰਾਧੀ (ਹਿਸਟਰੀਸ਼ੀਟਰ) ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 24 ਜਨਵਰੀ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸਮਾਜਿਕ ਅਨਸਰਾਂ ਅਤੇ ਅਪਰਾਧੀਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਕੂੰਮਕਲਾਂ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਸਫਲਤਾ ਹਾਸਲ ਕੀਤੀ ਗਈ।
ਮਿਤੀ 22-01-2026 ਨੂੰ ਦੌਰਾਨੇ ਨਾਕਾਬੰਦੀ ਪੁਲਿਸ ਪਾਰਟੀ ਵੱਲੋਂ ਇੱਕ ਸ਼ੱਕੀ ਵਿਅਕਤੀ ਜਸਵਿੰਦਰ ਸਿੰਘ ਉਰਫ ਜੋਤੀ ਪੁੱਤਰ ਸਤਪਾਲ ਸਿੰਘ, ਵਾਸੀ ਉੱਪਲ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਇੱਕ ਹਾਰਡਕੋਰ ਕਰਿਮਨਲ ਅਤੇ ਹਿਸਟਰੀਸ਼ੀਟਰ ਹੈ, ਜਿਸ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਈ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਹਨ।
ਦੋਸ਼ੀ ਖਿਲਾਫ ਮੁਕੱਦਮਾ ਨੰਬਰ 22 ਮਿਤੀ 22-01-2026 ਅ/ਧ 303(2), 317(2), 317(4) BNS ਥਾਣਾ ਕੂੰਮਕਲਾਂ ਲੁਧਿਆਣਾ ਵਿਖੇ ਦਰਜ ਕਰਕੇ ਉਸਨੂੰ ਹਸਬ-ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।