ਭਾਜਪਾ ਵਲੋਂ ਵੀਰ ਬਾਲ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਕਲਗੀਧਰ ਕਨਿਆ ਪਾਠਸ਼ਾਲਾ ਰੂਪਨਗਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ।
ਮਨਪ੍ਰੀਤ ਸਿੰਘ
ਰੂਪਨਗਰ 28 ਦਸੰਬਰ
ਭਾਰਤੀ ਜਨਤਾ ਪਾਰਟੀ ਵਲੋਂ ਵੀਰ ਬਾਲ ਦਿਵਸ ਦੇ ਪਾਵਨ ਅਵਸਰ ’ਤੇ ਗੁਰਦੁਆਰਾ ਸਾਹਿਬ ਕਲਗੀਧਰ ਕਨਿਆ ਪਾਠਸ਼ਾਲਾ ਵਿੱਚ ਧਾਰਮਿਕ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਹਿਬਜ਼ਾਦਿਆਂ ਦੀ ਅਣਮੋਲ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਵੀ ਪਹੁੰਚੇ, ਜਿਨ੍ਹਾਂ ਸਾਹਿਬਜਾਦਿਆਂ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਰਸ਼ਾਏ ਮਾਰਗ ‘ਤੇ ਚੱਲਣ ਦੀ ਗੱਲ ਆਖੀ। ਇਸ ਮੌਕੇ ਸੰਬੋਧਨ ਕਰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੇ ਭਾਰਤ ਦੇ ਇਤਿਹਾਸ ਦਾ ਅਮਿੱਟ ਅਧਿਆਇ ਹੈ। ਉਨ੍ਹਾਂ ਕਿਹਾ ਕਿ ਬਹੁਤ ਛੋਟੀ ਉਮਰ ਵਿੱਚ ਸਾਹਿਬਜ਼ਾਦਿਆਂ ਨੇ ਜੁਲਮ ਅੱਗੇ ਝੁਕਣ ਦੀ ਬਜਾਏ ਧਰਮ ਅਤੇ ਸੱਚ ਦੀ ਰੱਖਿਆ ਲਈ ਆਪਣੀ ਆਂ ਜਿੰਦਾਂ ਕੁਰਬਾਨ ਕਰ ਦਿੱਤੀਆਂ। ਇਹ ਸ਼ਹਾਦਤ ਅੱਜ ਦੀ ਨੌਜਵਾਨ ਪੀੜ੍ਹੀ ਲਈ ਹੌਸਲੇ, ਅਟੱਲ ਵਿਸ਼ਵਾਸ ਅਤੇ ਨੈਤਿਕ ਮੁੱਲਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ। ਲਾਲਪੁਰਾ ਨੇ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਇਹ ਯਾਦ ਦਿਵਾਂਦਾ ਹੈ ਕਿ ਸਾਨੂੰ ਆਪਣੇ ਪੁਰਖਿਆਂ ਦੇ ਦਿਖਾਏ ਰਸਤੇ ’ਤੇ ਚੱਲਦਿਆਂ ਸਮਾਜ ਅਤੇ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਲਾਲਪੁਰਾ ਨੇ ਇਸ ਧਾਰਮਿਕ ਸਮਾਗਮ ਦੀ ਸਫਲਤਾ ਲਈ ਖਾਸ ਤੌਰ ’ਤੇ ਮਨਿੰਦਰਪਾਲ ਸਿੰਘ ਸਾਹਨੀ ਜੀ ਦਾ ਦਿਲੋਂ ਧੰਨਵਾਦ ਕੀਤਾ।
ਇਸ ਦੌਰਾਨ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਹਿੰਮਤ ਸਿੰਘ ਗਿਰਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਮਾਗਮ ਵਿੱਚ ਪਹੁੰਚੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੀ ਵੱਡੀ ਹਾਜ਼ਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਵੀ ਹਰ ਦਿਲ ਵਿੱਚ ਵੱਸਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜ ਵਿੱਚ ਸਦਭਾਵਨਾ, ਏਕਤਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ। ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰੌਸ਼ਨ ਲਾਲ ਟੇਡੇਵਾਲ, ਰਮਨ ਜਿੰਦਲ, ਰਕੇਸ਼ ਕੁਮਾਰ ਗੋਜਾ, ਨਵੀਨ ਕੁਮਾਰ ਵਸ਼ਿਸ਼ਟ, ਐਡ: ਅਮਨਪ੍ਰੀਤ ਕਾਬੜਵਾਲ, ਪਰਮਜੀਤ ਸਿੰਘ ਰੌਲੂਮਾਜਰਾ, ਧਰਮਿੰਦਰ ਸਿੰਘ ਭਿੰਦਾ, ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ, ਓਂਕਾਰ ਅਬਿਆਣਾ, ਅਰਸ਼ ਬਾਠ, ਸੁਰਜੀਤ ਕੁਮਾਰ ਘਾਹੀਮਾਜਰਾ, ਸਤਿੰਦਰ ਨਾਗੀ, ਜੀਵਨ ਸਿੰਘ, ਡਾ. ਹਜ਼ਾਰੀ ਲਾਲ, ਦਰਸ਼ਨ ਸਿੰਘ, ਸ਼ਿਵ ਕੁਮਾਰ ਸਰਥਲੀ, ਗਰੀਮਾ ਲਾਲਪੁਰ, ਪ੍ਰਦੀਪ ਲਾਲਪੁਰ, ਕੁਲਜਿੰਦਰ ਸਿੰਘ ਲਾਲਪੁਰਾ, ਜਸਪਾਲ ਸਿੰਘ, ਰਣਵੀਰ ਸਿੰਘ ਬੜਵਾ, ਰਾਮਪਾਲ ਬਜਾੜ, ਬਾਲਕ੍ਰਿਸ਼ਨ ਕੁੱਕੂ, ਡਾ. ਇੰਦਰਜੀਤ ਸਿੰਘ, ਬੰਤ ਲਹਿਰਾ, ਕੁਲਵੰਤ ਕੌਰ, ਕੋਮਲ ਰਾਣੀ, ਜਸਪਾਲ ਸਿੰਘ, ਆਸ਼ਾ ਰਾਣੀ, ਅਮਨਿੰਦਰ ਸਿੰਘ ਰਾਏ, ਰਿੱਤੂ ਸ਼ਰਮਾ, ਪਿਆਰਾ ਸਿੰਘ, ਸੌਰਵ ਬਾਂਸਲ, ਇਕਬਾਲ ਕੌਰ ਖੈਰਾਬਾਦ, ਕੁੰਦਨਪ੍ਰੀਤ ਕੌਰ, ਜੀਵਨ ਸਿੰਘ, ਹੇਤ ਰਾਮ ਬਰਦਾਰ, ਜਗਜੀਤ ਸਿੰਘ ਸੇਵਾਮੁਕਤ ਡੀਈਓ, ਕੇਹਰ ਸਿੰਘ, ਗਗਨ ਗੁਪਤਾ, ਟੋਨੀ ਵਰਮਾ, ਹਰਸ਼ ਮਾਜਰੀ, ਕੈਪਟਨ ਮੁਲਤਾਨ ਸਿੰਘ, ਮਨਦੀਪ ਪੁਰਖਾਲੀ ਆਦਿ ਸਹਿਤ ਵੱਡੀ ਗਿਣਤੀ ਸੰਗਤ ਮੌਜੂਦ ਸੀ।