ਗੁਰਦੁਆਰਾ ਭੱਠਾ ਸਾਹਿਬ ਵਿੱਖੇ 18ਵਾਂ ਸਾਲਾਨਾ ਖੂਨਦਾਨ ਕੈਂਪ ਲਗਾਇਆ
ਮਨਪ੍ਰੀਤ ਸਿੰਘ
ਰੂਪਨਗਰ 21 ਦਸੰਬਰ
ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਜਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਰੂਪਨਗਰ ਤੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ 18ਵਾਂ ਸਾਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 77 ਖੂਨਦਾਨੀ ਸ਼ਾਮਿਲ ਹੋਏ ਜਿਨ੍ਹਾਂ ਵਿੱਚੋਂ ਜਾਂਚ ਦੇ ਬਾਅਦ 73 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇੱਸ ਕੈਂਪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਜਸਬੀਰ ਸਿੰਘ ਘੁੰਗਰਾਲੀ ਸਿੱਖਾਂ ਹਾਜਰ ਹੋਏ ਤੇ ਉਹਨਾ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਵੀ ਹਾਜਰ ਹੋਏ ਤੇ ਉਹਨਾਂ ਨੇ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਨੌਜਵਾਨ ਵੱਧ ਚੜ੍ਹ ਕੇ ਖੂਨਦਾਨ ਕਰਨ ਇਸ ਨਾਲ ਬਿਨਾ ਜਾਣ ਪਹਿਚਾਣ ਕਿਸੇ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ। ਇਸਦੇ ਨਾਲ ਹੀ ਓਹਨਾਂ ਨੌਜਵਾਨਾਂ ਨੂੰ ਕੇਸ ਦਾਹੜੀ ਰੱਖ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਤੇ ਖੰਡੇ ਬਾਟੇ ਦੀ ਪੋਹਲ ਛੱਕਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਓਹਨਾਂ ਜਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਗੁਰਬਚਨ ਸਿੰਘ ਸੋਢੀ, ਮਨਜਿੰਦਰ ਸਿੰਘ ਮਨੀ ਲਾਡਲ, ਇੰਦਰਜੀਤ ਸਿੰਘ ਗੰਧੋ, ਅਮਰਜੀਤ ਸਿੰਘ ਪੰਜੋਲੀ, ਗਿਆਨੀ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਸੋਲਖੀਆਂ, ਜਤਿੰਦਰ ਸਿੰਘ ਟਿੰਕੂ, ਮਨਪ੍ਰੀਤ ਸਿੰਘ ਘਨੌਲੀ, ਅਮਰੀਕ ਸਿੰਘ ਗੰਧੋਂ , ਅਸ਼ਵਨੀ ਸ਼ਰਮਾ ਪਰਮਜੀਤ ਸਿੰਘ, ਰੁਮਿੰਦਰ ਸਿੰਘ, ਅਜਮੇਰ ਸਿੰਘ ਆਦਿ ਹਾਜ਼ਰ ਸਨ।