ਗੁਰਦਾਸਪੁਰ: ਸਕੀਮ ਨੰਬਰ 7 ਵਿੱਚ ਫਲੈਟਾਂ ਵਿੱਚ ਕਿਰਾਏਦਾਰਾਂ ਦੇ ਪਰੂਫ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ: ਚੇਅਰਮੈਨ ਰਾਜੀਵ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ, 19 ਨਵੰਬਰ 2025- ਰਾਜੀਵ ਸ਼ਰਮਾ, ਚੈਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੀਮ ਨੰਬਰ 7 ਦੇ ਵਿੱਚ ਬਣੇ 480 ਫਲੈਟਾਂ ਵਿੱਚ ਜਿਨਾਂ ਮਾਲਕਾਂ ਵੱਲੋਂ ਕਿਰਾਏਦਾਰ ਰੱਖੇ ਹੋਏ ਹਨ, ਉਨਾਂ ਕਿਰਾਏਦਾਰਾਂ ਦੇ ਪਰੂਫ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਗੁਰਦਾਸਪੁਰ ਦੇ ਦੋਰਾਂਗਲਾ ਦੇ ਨਜਦੀਕ ਪਿੰਡ ਖੁੱਥੀ ਵਿੱਚ ਇੱਕ ਸਾਬਕਾ ਫੌਜੀ ਵਲੋਂ ਘਟਨਾ ਕਰਨ ਤੋਂ ਬਾਅਦ ਫਰਾਰ ਹੋ ਕੇ ਉਹ ਸਕੀਮ ਨੰਬਰ 7 ਵਿੱਚ ਆਪਣੇ ਫਲੈਟ ਦੀਆਂ ਪੌੜੀਆਂ ਵਿੱਚ ਬੈਠ ਗਿਆ ਸੀ।
ਉਨ ਦੱਸਿਆ ਕਿ ਪੁਲਿਸ ਨੂੰ ਪਤਾ ਲੱਗਣ ਉਪਰੰਤ ਪੁਲਿਸ ਵੱਲੋਂ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਉਹ ਆਪਣੇ ਆਪ ਨੂੰ ਸੈਰੰਡਰ ਕਰ ਦੇਵੇ । ਪ੍ਰੰਤੂ ਵਿਅਕਤੀ ਖੁਦ ਨੂੰ ਗੋਲੀ ਮਾਰ ਲਈ ਗਈ।
ਉਨ੍ਹਾਂ ਅੱਗੇ ਦੱਸਿਆਆ ਕਿ ਪੁਲਿਸ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਇਸਦਾ ਟਰੱਸਟ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਮਾਣਯੋਗ ਐਸ.ਐਸ.ਪੀ. ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਕਿ ਸਕੀਮ ਨੰਬਰ 7 ਦੇ ਵਿੱਚ ਬਣੇ 480 ਫਲੈਟਾਂ ਵਿੱਚ ਚੈਕਿੰਗ ਅਭਿਆਨ ਚਲਾਇਆ ਜਾਵੇ ਅਤੇ ਜਿਨਾਂ ਮਾਲਕਾਂ ਵੱਲੋਂ ਕਿਰਾਏਦਾਰ ਰੱਖੇ ਹੋਏ ਹਨ, ਉਹਨਾਂ ਕਿਰਾਏਦਾਰਾਂ ਦੇ ਪਰੂਫ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੇ ਦੇਸ਼ ਵਿੱਚ ਲਿਪਤ ਅਪਰਾਧੀ ਜਾਂ ਨਸ਼ੇ ਦੇ ਕੰਮ ਵਿੱਚ ਲਿਪਤ ਵਿਅਕਤੀ ਇਹਨਾਂ ਫਲੈਟਾਂ ਨੂੰ ਆਪਣੀ ਪਨਾਹਗਾਰ ਨਾ ਬਣਾ ਸਕਣ।