ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਲੁਧਿਆਣਾ ਆਉਣ ਤੇ ਟਰੈਫਿਕ ਡਾਇਵਰਜਨ ਪਲਾਨ
ਸੁਖਮਿੰਦਰ ਭੰਗੂ
ਲੁਧਿਆਣਾ 19 ਨਵੰਬਰ 2025- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਤੋਂ ਚਲਕੇ ਸ੍ਰੀ ਆਨੰਦਪੁਰ ਸਾਹਿਬ ਜਾਣਾ ਹੈ, ਜੋ ਮਿਤੀ 20.11.2025 ਨੂੰ ਕਮਿਸ਼ਨਰੇਟ ਲੁਧਿਆਣਾ ਵਿੱਚ ਪ੍ਰਵੇਸ਼ ਕਰੇਗਾ ਅਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਰੁਕੇਗਾ। ਇਸ ਸੰਬੰਧ ਵਿੱਚ ਕਮਿਸ਼ਨਰੇਟ ਲੁਧਿਆਣਾ ਵੱਲੋਂ ਹੇਠ ਲਿਖੇ ਅਨੁਸਾਰ ਟਰੈਫਿਕ ਡਾਇਵਰਜਨ ਪਲਾਨ ਤਿਆਰ ਕੀਤਾ ਗਿਆ ਹੈ:
1 ਫਿਰੋਜ਼ਪੁਰ ਰੋਡ ਤੋਂ ਬੱਸ ਸਟੈਂਡ, ਦਿੱਲੀ ਰੋਡ ਵੱਲ ਜਾਣ ਵਾਲੀ ਟਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਦੇ ਉੱਪਰੋਂ ਹੁੰਦੀ ਹੋਈ ਆਪਣੇ ਮੰਜ਼ਿਲ ਵੱਲ ਜਾਵੇਗੀ।
2 ਫਿਰੋਜ਼ਪੁਰ ਰੋਡ ਤੋਂ ਜਲੰਧਰ ਸਾਈਡ ਜਾਣ ਵਾਲੀ ਟਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਦੇ ਉੱਪਰੋਂ, ਵੈਰਕਾ ਮਿਲਕ ਪਲਾਂਟ ਤੋਂ ਸਾਊਥ ਸਿਟੀ ਰਾਹੀਂ ਆਪਣੇ ਮੰਜ਼ਿਲ ਵੱਲ ਜਾਵੇਗੀ।
ਨਗਰ ਕੀਰਤਨ ਦੇ ਸ਼ਹਿਰ ਵਿੱਚ ਪ੍ਰਵੇਸ਼ ਕਰਨ 'ਤੇ ਫਿਰੋਜ਼ਪੁਰ ਸਾਈਡ ਨੂੰ ਜਾਣ ਵਾਲੀ ਸਾਰੀ ਟਰੈਫਿਕ ਪੁਲ ਦੇ ਉੱਪਰੋਂ ਡਾਇਵਰਟ ਕੀਤੀ ਜਾਵੇਗੀ।
ਨਗਰ ਕੀਰਤਨ ਦੇ ਸ਼ਹਿਰ ਵਿੱਚ ਪਹੁੰਚਣ 'ਤੇ ਸ਼ਹਿਰ ਦੀ ਟਰੈਫਿਕ ਨੂੰ ਲੋੜ ਅਨੁਸਾਰ ਹੇਠ ਲਿਖੇ ਸਥਾਨਾਂ ਤੋਂ ਡਾਇਵਰਟ ਕੀਤਾ ਜਾਵੇਗਾ --
ਸੁਨੇਤ ਨਹਿਰ, ਵੇਰਕਾ ਮਿਲਕ ਪਲਾਂਟ, ਜੇ. ਬਲਾਕ ਕਟ ਸਾਹਮਣੇ ਲੋਧੀ ਕਲੱਬ, ਗੁਰਦੁਆਰਾ ਸਿੰਘ ਸਭਾ ਸਾਹਿਬ, DAV ਸਕੂਲ, BRS ਨਗਰ, ਮਲਹਾਰ ਰੋਡ, ਹੀਰੋ ਬੇਕਰੀ, ਜਗਰਾਓਂ ਪੁਲ, PAU ਗੇਟ ਨੰਬਰ 5, PAU ਗੇਟ ਨੰਬਰ, ਸੱਗੂ ਚੌਂਕ, ਫੁਆਰਾ ਚੌਂਕ, ਵਿਸ਼ਕਰਮਾ ਚੌਂਕ