ਗੁਰਦਾਸਪੁਰ: ਪੈਨਸ਼ਨਰ ਸੇਵਾ ਮੇਲਾ 13,14 ਅਤੇ 15 ਨਵੰਬਰ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ,11 ਨਵੰਬਰ 2025- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲਗਭਗ 3.15 ਲੱਖ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ । ਜਿਸ ਰਾਹੀਂ ਪੰਜਾਬ ਸਰਕਾਰ ਦੇ ਪੈਨਸ਼ਨਰ/ਫੈਮਲੀ ਪੈਨਸ਼ਨਰ ਘਰ ਬੈਠੇ ਹੀ ਆਨਲਾਇਨ ਮਾਧਿਅਮ (ਮੋਬਾਇਲ, ਲੈਪਟਾਪ ਆਦਿ) ਰਾਹੀਂ ਆਪਣਾ ਜੀਵਨ ਪ੍ਰਮਾਣ ਪੱਤਰ ਆਪਣੇ ਸਬੰਧਤ ਬੈਂਕ ਨੂੰ ਸਬਮਿਟ ਕਰ ਸਕਣਗੇ।
ਜਿਲ੍ਹਾ ਖਜਾਨਾ ਅਫਸਰ ਜੋਗਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੈਨਸ਼ਨਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਖਜਾਨਾ ਅਫਸਰ ਗੁਰਦਾਸਪੁਰ ਵੱਲੋਂ ਪੈਨਸ਼ਨਰਾਂ ਲਈ ਪੈਨਸ਼ਨਰ ਸੇਵਾ ਮੇਲਾ 13,14 ਅਤੇ 15 ਨਵੰਬਰ 2025 ਨੂੰ ਜਿਲ੍ਹਾ ਖਜਾਨਾ ਦਫਤਰ ਗੁਰਦਾਸਪੁਰ, ਡੀ.ਏ.ਸੀ. ਕੰਪਲੈਕਸ ਏ-ਬਲਾਕ ਦੂਸਰੀ ਮੰਜਿਲ ਕਮਰਾ ਹਾਲ ਨੰਬਰ 314 ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੇਵਾ ਮੇਲਾ ਵਿੱਚ ਬੈਕਾਂ ਦੇ ਨੁਮਾਇੰਦੇ ਵੀ ਹਾਜਿਰ ਰਹਿਣਗੇ।
ਇਸ ਲਈ ਸਾਰੇ ਜਿਲ੍ਹਾ ਗੁਰਦਾਸਪੁਰ ਅਤੇ ਜਿਲ੍ਹਾ ਪਠਾਨਕੋਟ ਦੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੇਲੇ ਵਿੱਚ ਆਪਣੇ ਪੀ.ਪੀ.ਓ. ਦੀ ਕਾਪੀ, ਬੈਂਕ ਪਾਸਬੁਕ, ਆਧਾਰ ਕਾਰਡ, ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੁਬਾਇਲ ਨੰਬਰ ਨਾਲ ਲਿਆਉਣ ਦੀ ਕਿਰਪਾਲਤਾ ਕਰਨ।
ਜੇਕਰ ਪੈਨਸ਼ਨਰ ਦੀ ਈ.ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਪੱਤਰ ਨਾਲ ਸਬੰਧਤ ਕੋਈ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸਨੂੰ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ