ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ
Ashok Verma
ਭਗਤਾ ਭਾਈ, 16 ਅਕਤੂਬਰ 2025 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਵਿਦਿਆਰਥੀਆਂ ਦਾ ਹਰ ਪੱਖ ਤੋਂ ਵਿਕਾਸ ਕਰਨ ਵਿੱਚ ਯਕੀਨ ਰੱਖਦੀ ਹੈ।ਇੱਥੇ ਵਿਦਿਆਰਥੀਆਂ ਦੇ ਵਿੱਦਿਅਕ ਪੱਖ ਦੇ ਨਾਲ-ਨਾਲ ਉਨ੍ਹਾਂ ਦੀ ਬੌਧਿਕਤਾ ਅਤੇ ਮਾਨਸਿਕ ਵਿਕਾਸ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ।ਇਸੇ ਮਕਸਦ ਦੇ ਤਹਿਤ ਇਸ ਸੰਸਥਾ ਦੇ ਦੂਸਰੀ ਜ਼ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਦੋ-ਰੋਜ਼ਾ ਦੌਰਾ ਕਰਵਾਇਆ ਗਿਆ। ਇਸ ਸਾਇੰਸ ਸਿਟੀ ਵਿੱਚ ਸਾਇੰਸ ਦੀਆਂ ਕਈ ਕਾਢਾਂ ਨੂੰ ਏਨੇ ਨੇੜੇ ਤੋਂ ਦੇਖਿਆ ਜਾਂਦਾ ਹੈ ਕਿ ਹਰ ਵਿਦਿਆਰਥੀ ਦੇ ਮਨ ਵਿੱਚ ਇਸ ਤੋਂ ਵੀ ਵਧ ਕੇ ਕੁਝ ਕਰ ਗੁਜ਼ਰਨ ਦੀ ਲਾਲਸਾ ਪੈਦਾ ਹੁੰਦੀ ਹੈ।
ਸਾਇੰਸ ਦੇ ਖੇਤਰ ਵਿੱਚ ਨਵੀਂਆਂ ਤਕਨੀਕਾਂ ਦੀ ਇਜ਼ਾਦ, ਡਾਇਨਾਸੌਰ ਪ੍ਰਜਾਤੀ ਦੀਆਂ ਵੱਖ-ਵੱਖ ਨਸਲਾਂ,ਡੋਮ ਥਿਏਟਰ ਦੀ ਕਾਰਗੁਜ਼ਾਰੀ ਆਦਿ ਸੰਬੰਧੀ ਹਰ ਪੱਖ ਤੋਂ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਗਿਆਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਹਰ ਸਾਲ ਅਜਿਹੇ ਵਿੱਦਿਅਕ ਟੂਰ ਕਰਵਾਏ। ਜਾਂਦੇ ਹਨ ਜਿਸ ਨਾਲ ਵਿਦਿਆਰਥੀ ਮਨੋਰੰਜਨ ਕਰਦੇ ਹੋਏ ਹੀ ਸਿੱਖਿਆ ਗ੍ਰਹਿਣ ਕਰ ਲੈਦੇ ਹਨ।ਉਨ੍ਹਾਂ ਨੇ ਕਿਹਾ ਕਿ ਅਜਿਹੀ ਪ੍ਰੈਕਟੀਕਲ ਸਿੱਖਿਆ ਸਾਰੀ ਉਮਰ ਵਿਦਿਆਰਥੀਆਂ ਦੇ ਨਾਲ ਰਹਿੰਦੀ ਹੈ ਅਤੇ ਅਜਿਹੇ ਟੂਰਾਂ ਤੋਂ ਵਿਦਿਆਰਥੀਆਂ ਨੂੰ ਆਲੇ –ਦੁਆਲੇ ਸੰਬੰਧੀ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਮੌਕੇ ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਸਦਕਾ ਅਜਿਹਾ ਸੰਭਵ ਹੁੰਦਾ ਹੈ।