ਮੁਗਲ ਤੇ ਬ੍ਰਿਟਿਸ਼ ਸਾਸ਼ਨ ਕਾਲ....! ਉਜਾੜੇ ਵਾਂਗ ਹੁਣ ਵੀ ਪੰਜਾਬ ‘ਚ ਹੜ੍ਹਾਂ ਦੀ ਤਬਾਹੀ ਨੂੰ ਹਰਾ ਕੇ ਹਾਸਲ ਕਰੇਗੀ ਪੰਜਾਬੀਅਤ ਜਿੱਤ- ਧਾਲੀਵਾਲ
-ਹੜ੍ਹਾਂ ‘ਚ ਹੋਏ ਨੁਕਸਾਨ ਦੇ ਮੁਆਵਜੇ ਦੇ ਵਾਧੇ ’ਤੇ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਲੱਗੇਗੀ ਮੋਹਰ- ਧਾਲੀਵਾਲ
-ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰ ਵਸੇਬੇ ਦੀ ਆਪਣੀ ਮੁਹਿੰਮ ਤਹਿਤ ਪੁਨਰ ਵਸੇਬੇ ‘ਚ ਲੋਕਾਂ ਨੂੰ ਦਰਪੇਸ਼ ਦਿੱਕਤਾਂ ਸੁਣੀਆਂ –
ਅੰਮ੍ਰਿਤਸਰ/ਅਜਨਾਲਾ, 19 ਸਤੰਬਰ ()- ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਖੇਤਰ ਦੇ ਹੜ੍ਹ ਪੀੜਤਾਂ ਨੂੰ ਪੁਨਰ ਵਸੇਬੇ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁਗਲ ਕਾਲ ਤੇ ਬ੍ਰਿਿਟਸ਼ ਸ਼ਾਸ਼ਨ ਦੌਰਾਨ ਪੰਜਾਬ, ਪੰਜਾਬੀਅਤ ’ਤੇ ਢਾਹੇ ਜਾਂਦੇ ਰਹੇ ਜ਼ਬਰ ਨਾਲ ਉਜੜਦੇ ਰਹੇ ਪੰਜਾਬ ਅਤੇ ਕੁਦਰਤੀ ਆਫਤਾਂ ਕਾਰਣ ਵੀ ਹੁੰਦੀ ਰਹੀ ਤਬਾਹੀ ਦੀ ਪੰਜਾਬੀਅਤ ਦੀ ਇਕਮੁੱਠਤਾ ਵਲੋਂ ਪੰਜਾਬ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਲਈ ਦਿੱਤੀ ਜਾਂਦੀ ਰਹੀ ਬੁਰੀ ਤਰਾਂ ਹਾਰ ਵਾਂਗ ਹੀ ਹੁਣ ਇਸ ਵੇਲੇ ਅਕਹਿ ਤੇ ਅਸਹਿ ਬਰਸਾਤਾਂ ‘ਚ ਕੁਦਰਤੀ ਕਰੋਪੀ ਭਿਆਨਕ ਹੜਾਂ ‘ਚ ਬੁਰੀ ਤਰਾਂ ਅਰਥਿਕ ਤੇ ਸਮਾਜਿਕ ਤੌਰ ਤੇ ਬਰਬਾਦ ਹੋਏ ਪੰਜਾਬ ਦੇ ਪੁਨਰ ਨਿਰਮਾਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਥਾਪਿਤ ਕੀਤੇ ਗਏ ‘ਮਿਸ਼ਨ ਚੜਦੀ ਕਲਾ’ ਤਹਿਤ ਪੰਜਾਬ ਸਮੇਤ ਸਮੁੱਚੇ ਦੇਸ਼ ਵਾਸੀਆਂ, ਖਾਸ ਕਰਕੇ ਵਿਦੇਸ਼ਾਂ ’ਚ ਵੱਸਦੇ ਦਾਨੀ ਪੰਜਾਬੀਆਂ ਦੀ ਪੰਜਾਬ ‘ਚ ਇਸ ਸਮੇਂ ਸਭ ਤੋਂ ਔਖੀ ਘੜੀ ’ਚ ਉਦਾਰਤਾ ਭਰੀ ਇਕ ਪੰਜਾਬੀਅਤ ਪਰਿਵਾਰ ਵਜੋਂ ਇਕਮੁਠਤਾ ਅੱਗੇ ਹੜ੍ਹਾਂ ਦੀ ਕਰੋਪੀ ’ਤੇ ਪੰਜਾਬੀਅਤ ਜਲਦੀ ਜਿੱਤ ਹਾਸਲ ਕਰੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਧਾਲੀਵਾਲ ਨੇ ਅਜਨਾਲਾ ਖੇਤਰ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ‘ਚ ਸਰਕਾਰੀ ਤੇ ਗੈਰ ਸਰਕਾਰੀ ਸਹਾਇਤਾ ਨਾਲ ਕੀਤੇ ਜਾ ਰਹੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਦੀ ਮੁਹਿੰਮ ਜਾਰੀ ਰੱਖਦਿਆਂ ਅੱਜ ਸਰਹੱਦੀ ਪਿੰਡ ਕੋਟ ਰਜਾਦਾ ਤੇ ਸੂਫੀਆਂ ਆਦਿ ਪਿੰਡਾਂ ‘ਚ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਲਈ ਖੇਤਾਂ ਤੇ ਪਿੰਡਾਂ ‘ਚ ਸਾਫ ਸਫਾਈ ਤੇ ਨੁਕਸਾਨੇ ਘਰਾਂ ਦਾ ਜਾਇਜ਼ਾ ਲੈਣ ਮੌਕੇ ਦਰਪੇਸ਼ ਵੱਖ ਵੱਖ ਸਮੱਸਿਆਵਾਂ ਸੁਨਣ ਤੇ ਹੱਲ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਮਿਸ਼ਨ ਚੜਦੀ ਕਲਾ ਤਹਿਤ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ 26 ਸਤੰਬਰ ਤੋਂ 29 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ। ਸੈਸ਼ਨ ‘ਚ ਕੇਂਦਰੀ ਸਰਕਾਰ ਦੇ ਰਾਹਤ ਫੰਡ ਦੀ ਨੀਤੀ ਤਹਿਤ ਫਸਲਾਂ ਦੇ 100 ਫੀਸਦੀ ਖਰਾਬੇ ਬਦਲੇ ਦਿੱਤੀ ਜਾਣ ਵਾਲੀ 6800 ਰੁਪਏ ਪ੍ਰਤੀ ਏਕੜ ਮੁਆਵਜਾ, ਮਰੇ ਪਸ਼ੂਆਂ ਦਾ ਪ੍ਰਤੀ ਪਸ਼ੂ 37500 ਰੁਪਏ, ਨੁਕਸਾਨੇ ਗਏ ਘਰਾਂ ਦਾ 40 ਹਜਾਰ ਰੁਪਏ ਅਤੇ ਹੜ੍ਹਾਂ ‘ਚ ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਆਦਿ ਮੁਆਵਜਾ ਰਾਸ਼ੀ ‘ਚ ਸੂਬਾ ਮਾਨ ਸਰਕਾਰ ਵਲੋਂ ਪੰਜਾਬ ਦੇ ਪੁਨਰ ਨਿਰਮਾਣ ਲਈ ਹੰਭਲਾ ਮਾਰਣ ਹਿੱਤ ਕੇਂਦਰੀ ਨੀਤੀ ‘ਚ ਸੋਧਾਂ ਕੀਤੀਆਂ ਜਾਣ ਤਾਂ ਜੋ ਹੜ੍ਹਾਂ ਕਾਰਣ ਪੰਜਾਬ ਦੇ 23 ਜ਼ਿਿਲਆਂ ਦੇ 2300 ਤੋਂ ਵਧੇਰੇ ਪਿੰਡਾਂ ‘ਚ 3200 ਸਕੂਲਾਂ, 1400 ਸਿਹਤ ਕੇਂਦਰਾਂ, 8500 ਕਿਲੋਮੀਟਰ ਸੜਕਾਂ, 2500 ਪੁੱਲ ਪੁਲੀਆਂ, ਪੰਚਾਇਤ ਘਰਾਂ ਸਮੇਤ 20 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ, ਨੁਕਸਾਨੇ ਗਏ ਰਿਹਾਇਸ਼ੀ ਘਰਾਂ, ਹੜ੍ਹਾਂ ‘ਚ 56 ਵਿਅਕਤੀਆਂ ਦੀਆਂ ਹੋਈਆਂ ਗੈਰ ਕੁਦਰਤੀ ਮੌਤਾਂ ਤੇ ਸੈਂਕੜੇ ਪਸ਼ੂਆਂ ਦੇ ਹੜ੍ਹਾਂ ਦੇ ਪਾਣੀ ਚ ਰੁੜ ਜਾਣ ਆਦਿ ਨੁਕਸਾਨ ਦੀ ਭਰਪਾਈ ਤਹਿਤ ਫਸਲਾਂ ਦੇ ਖਰਾਬੇ ਲਈ 20 ਹਜਾਰ ਰੁਪਏ ਪ੍ਰਤੀ ਏਕੜ ਸਮੇਤ ਨੁਕਸਾਨੇ ਘਰਾਂ , ਪਸ਼ੂਆਂ ਆਦਿ ਦੇ ਮੁਆਵਜਾ ਰਾਸ਼ੀ ‘ਚ ਵੀ ਉਚਿਤ ਵਾਧਾ ਕੀਤਾ ਜਾ ਸਕਦਾ। ਉਨ੍ਹਾਂ ਨੇ ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਦਾਨੀ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੀ ਕੁਦਰਤੀ ਆਫਤ ਕਾਰਣ ਹੋਈ ਤਬਾਹੀ ਨੂੰ ਹਰਾਉਣ ਲਈ ਮਾਨਵਤਾ ਵਜੋਂ ਖੁੱਲੇ੍ਹ ਦਿਲ ਨਾਲ ਮਿਸ਼ਨ ਚੜਦੀ ਕਲਾ ‘ਚ ਦਾਨ ਭੇਜਿਆ ਜਾਵੇ।