ਸਰਕਾਰ ਨੇ ਕਿਹਾ- ਜਿਸਦਾ ਖੇਤ ਉਸਦੀ ਰੇਤ! ਪਰ ਕਿਸਾਨ ਪੁੱਛਦੇ ਕਿਵੇਂ ਨਿਕਲੇਗੀ ਰੇਤ? ਇਹ ਰੇਤ ਨਹੀਂ ਗਾਰਾ ਹੈ- ਆਪਣੇ ਕੋਲੋਂ ਖਰਚਾ ਕਰਕੇ ਕਢਾਉਣੀ ਪੈਣੀ
ਰੋਹਿਤ ਗੁਪਤਾ, ਗੁਰਦਸਪੁਰ
ਪੰਜਾਬ ਸਰਕਾਰ ਨੇ ਕਿਹਾ ਜਿਸਦਾ ਖੇਤ ਉਸਦੀ ਰੇਤ ਪਰ ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਪੈ ਗਈ ਹੈ ਕਿ ਇਹ ਰੇਤ ਖੇਤਾਂ ਵਿਚੋਂ ਬਿਨਾਂ ਸੰਦਾ ਦੇ ਨਿਕਲੇਗੀ ਕਿਸ ਤਰ੍ਹਾਂ, ਕਿਉਂਕਿ ਜੋ ਛੋਟੇ ਕਿਸਾਨ ਹਨ ਉਨ੍ਹਾਂ ਕੋਲ ਰੇਤ ਕੱਢਣ ਵਾਸਤੇ ਕੋਈ ਵੀ ਸਾਧਨ ਨਹੀ ਹਨ ਅਤੇ ਸਰਕਾਰ ਵਲੋਂ ਰੇਤ ਕੱਢਣ ਦਾ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਹੈ ।ਹੁਣ ਹੜਾਂ ਦੀ ਮਾਰ ਤੋਂ ਬਾਅਦ ਜਦੋਂ ਪਾਣੀ ਘਟਨਾ ਸ਼ੁਰੂ ਹੋਇਆ ਤਾਂ ਖੇਤਾਂ ਦੇ ਅੰਦਰ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ।ਕਿਸਾਨ ਚਿੰਤਤ ਨੇ ਕਿ ਇਹ ਵਾਲੀ ਫਸਲ ਤਾਂ ਬਰਬਾਦ ਹੋ ਗਈ ਹੈ ਲੇਕਿਨ ਜਿਹੜੀ ਜ਼ਮੀਨ ਦੇ ਅੰਦਰ ਰੇਤ ਆ ਗਈ ਹੈ ਉਸ ਦਾ ਉਹ ਕੀ ਕਰਨਗੇ ਕਿਉਂਕਿ ਜਿੰਨੀ ਜਿੰਨੀ ਰੇਤ ਆਈ ਹੈ ਉਸ ਨੇ ਜ਼ਮੀਨ ਤੇ ਖਰਾਬ ਕਰ ਦਿੱਤੀ ਹੈ ,ਅਜੇ ਡੇਢ ਦੋ ਸਾਲ ਉਹਨਾਂ ਦੀ ਕੋਈ ਵੀ ਫਸਲ ਖੇਤਾਂ ਵਿੱਚ ਹੋਣ ਦੀ ਉਮੀਦ ਹੀ ਨਹੀਂ ਹੈ। ਕਿਤੇ ਨਾ ਕਿਤੇ ਸਰਕਾਰ ਖਿਲਾਫ ਰੋਸ ਵੀ ਹੈ ਕਿ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਰਹੀ ਇਸ ਮੋਕੇ ਕਿਸਾਨਾਂ ਹਰਵਿੰਦਰ ਸਿੰਘ , ਸੁਖਜਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕੇ ਇਸ ਤਰ੍ਹਾਂ ਤਾਂ ਮਾਈਨਿੰਗ ਮਾਫੀਆ ਇਸ ਪੋਲਿਸੀ ਦਾ ਨਾਜਾਇਜ਼ ਫਾਇਦਾ ਚੁੱਕ ਸਕਦਾ ਹੈ ਇਸ ਕਰਕੇ ਸਰਕਾਰ ਅੱਗੇ ਇਹੀ ਅਪੀਲ ਹੈ ਕੇ ਅਗਰ ਸਰਕਾਰ ਨੇ ਜਿਸਦਾ ਖੇਤ ਉਸਦੀ ਰੇਤ ਪੋਲਸੀ ਲਾਗੂ ਕਰਨੀ ਹੈ ਤਾਂ ਸਰਕਾਰ ਉਨਾਂ ਨੂੰ ਖੇਤਾ ਵਿੱਚੋ ਰੇਤ ਕੱਢਣ ਵਾਸਤੇ ਸਾਧਨ ਵੀ ਮੁਹਇਆ ਕਰਵਾਏ ਤਾਂ ਹੀ ਕਿਸਾਨੀ ਬੱਚ ਸਕਦੀ ਹੈ।