Punjab News: ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ
ਲੜਕੀ ਦੀ ਮਾਂ ਨੇ ਆਪਣੇ ਜਵਾਈ ਤੇ ਲਾਏ ਧੀ ਨੂੰ ਮਾਰਨ ਦੇ ਦੋਸ਼
ਦੀਪਕ ਜੈਨ, ਜਗਰਾਉਂ
ਜਗਰਾਉਂ ਦੇ ਮਹੱਲਾ ਲੈਂਹਦੀ ਭੈਣੀ ਦੇ ਇਲਾਕੇ ਚ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਛਾਣ ਨਿਸ਼ਾ ਵਾਸੀ ਮੁਹੱਲਾ ਲੈਂਹਦੀ ਭੈਣੀ ਵਜੋਂ ਹੋਈ ਹੈ। ਜਿਸ ਦਾ ਕਰੀਬ ਚਾਰ ਸਾਲ ਪਹਿਲਾਂ ਜਗਰਾਉਂ ਦੇ ਰਹਿਣ ਵਾਲੇ ਮੰਗਲ ਸਿੰਘ ਪੁੱਤਰ ਬਲਜੀਤ ਸਿੰਘ ਨਾਲ ਵਿਆਹ ਹੋਇਆ ਸੀ। ਸਿਵਲ ਹਸਪਤਾਲ ਮੌਜੂਦ ਮੁਹੱਲਾ ਨਿਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਮ੍ਰਿਤਕਾ ਨਿਸ਼ਾ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਹੈ ਜਦਕਿ ਮ੍ਰਿਤਕਾ ਨੀਸਾ ਦੀ ਮਾਂ ਗੁਰਮੀਤ ਕੌਰ ਨੇ ਉਸਦੇ ਪਤੀ ਮੰਗਲ ਸਿੰਘ ਤੇ ਦਾਜ ਦਹੇਜ ਦੀ ਮੰਗ ਕਰਦਿਆਂ ਆਪਣੀ ਧੀ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਂਦੇ ਹੋਏ ਕਿਹਾ ਹੈ ਕਿ ਬੀਤੇ ਕੱਲ ਵੀ ਉਸਦੀ ਧੀ ਨਾਲ ਉਸਦੀ ਫੋਨ ਤੇ ਗੱਲ ਹੋਈ ਸੀ ਅਤੇ ਉਸਨੇ ਉਸਨੂੰ ਦੱਸਿਆ ਸੀ ਕਿ ਉਸਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਸਨੂੰ ਪੂਰਾ ਯਕੀਨ ਹੈ ਕਿ ਉਸਦੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ ਹੈ ਬਲਕਿ ਉਸਦੇ ਪਤੀ ਮੰਗਲ ਸਿੰਘ ਨੇ ਉਹਨਾਂ ਦੀ ਧੀ ਨਿਸ਼ਾ ਦਾ ਗਲਾ ਘੋਟ ਕੇ ਉਸ ਨੂੰ ਮਾਰਿਆ ਹੈ।
ਇਸ ਮਾਮਲੇ ਵਿੱਚ ਮ੍ਰਿਤਕਾ ਨਿਸ਼ਾ ਦੇ ਸੋਹਰੇ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇੱਕੋ ਘਰ ਵਿੱਚ ਤਾਂ ਰਹਿੰਦੇ ਹਨ ਪਰ ਆਪਣੇ ਧੀ ਪੁੱਤ ਤੋਂ ਅਲੱਗ ਹਨ ਅੱਜ ਵੀਰਵਾਰ ਦੀ ਤੜਕਸਾਰ ਉਹਨਾਂ ਦੇ ਲੜਕੇ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਸਦੀ ਪਤਨੀ ਨਿਸ਼ਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਬਾਰੇ ਉਹਨਾਂ ਨੂੰ ਬਸ ਇੰਨਾ ਹੀ ਪਤਾ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕਾ ਨੀਸ਼ਾ ਦੀ ਲਾਸ਼ ਕਬਜ਼ੇ ਵਿੱਚ ਲੈ ਸਿਵਿਲ ਹਸਪਤਾਲ ਦੇ ਮੁਰਦਾ ਘਰ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਫਿਲਹਾਲ ਦੀ ਘੜੀ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।