ਦੀ ਰੈਵਿਨਿਉ ਪਟਵਾਰ ਯੂਨੀਅਨ ਵੱਲੌਂ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਸੌਂਪਿਆ ਮੰਗ ਪੱਤਰ
ਬਲਰਾਜ ਸਿੰਘ ਰਾਜਾ, ਬਾਬੂਸ਼ਾਹੀ ਨੈਟਵਰਕ
ਬਾਬਾ ਬਕਾਲਾ ਸਾਹਿਬ, 13 ਅਗਸਤ 2022
ਰੈਵੀਨਿਉ ਪਟਵਾਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਬਾਬਾ ਬਾਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ 1056 ਪਟਵਾਰ ਹੱਲਕੇ ਬਹਾਲ ਕਰਨ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ । ਪਿੱਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਭਰ ਵਿੱਚੋਂ 1056 ਪਟਵਾਰ ਸਰਕਲ ਖਤਮ ਕਰ ਦਿੱਤੇ ਗਏ ਸਨ । ਪੰਜਾਬ ਵਿੱਚ ਕੁੱਲ 4716 ਪਟਵਾਰ ਸਰਕਲ ਸਨ ਪਰ ਪੰਜਾਬ ਸਰਕਾਰ ਨੇ ਹੁਣ 3660 ਹੀ ਰਹਿਣ ਦਿੱਤੇ ਹਨ ।
ਸਰਕਾਰਾਂ ਨੇ ਪੰਜਾਬ ਦੇ 12 ਜ਼ਿਲ੍ਹਿਆਂ ਤੋਂ 23 ਜ਼ਿਲ੍ਹੇ , 62 ਤਹਿਸੀਲਾਂ ਤੌਂ 96 ਤਹਿਸੀਲਾਂ , 3 ਕਮਿਸ਼ਨਰੀਆਂ ਤੋਂ 5 ਕਮਿਸ਼ਨਰੀਆਂ ਅਤੇ ਅਨੇਕਾਂ ਹੀ ਪੁਲਿਸ ਜ਼ਿਲ੍ਹਿਆਂ ਚ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਵਾਧਾ ਕੀਤਾ । ਵੱਧੀ ਅਬਾਦੀ ਅਤੇ ਅਨੇਕਾਂ ਲੋਕ ਭਲਾਈ ਦੀਆਂ ਆਈਆਂ ਨਵੀਆਂ ਸਕੀਮਾਂ ਕਾਰਨ ਪਟਵਾਰ ਸਰਕਲਾਂ ਦੇ ਕੰਮਾਂ ਦਾ ਬੋਝ ਤਾਂ ਪਹਿਲਾਂ ਈ ਜ਼ਿਆਦਾ ਸੀ ਪਰ ਪਟਵਾਰ ਸਰਕਲ ਹੋਰ ਵੱਡੇ ਹੋ ਜਾਣ ਕਾਰਨ ਜਿੱਥੇ ਪਟਵਾਰੀ ਲਈ ਕੰਮ ਕਰਨਾ ਅਤਿ ਮੁਸ਼ਕਿਲ ਹੋ ਜਾਵੇਗਾ ਉੱਥੇ ਬੇਰੁਜ਼ਗਾਰੀ ਵਿੱਚ ਵੀ ਭਾਰੀ ਵਾਧਾ ਹੋਵੇਗਾ ।
ਐਮ ਐਲ ਏ ਦਲਬੀਰ ਸਿੰਘ ਟੌਗ ਜੀ ਨੇ ਬੜੇ ਧਿਆਨ ਨਾਲ ਇਹ ਜੱਥੇਬੰਦਕ ਮਸਲਾ ਵਿਚਾਰਿਆ ਅਤੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਮਾਨ ਯੋਗ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਜੀ ਕੋਲ ਤੁਹਾਡਾ ਪੱਖ ਰੱਖਾਂਗਾ । ਇਸ ਮੌਂਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ , ਰਛਪਾਲ ਸਿੰਘ ਜਲਾਲ ਉੱਸਮਾਂ ਜਿਲ੍ਹਾ ਨੁਮਾਇੰਦਾਾ,ਪ੍ਰਧਾਨ ਤਹਿਸੀਲ ਬਾਬਾ ਬਾਕਾਲਾ ਸਾਹਿਬ , ਕੁਲਵਿੰਦਰ ਸਿੰਘ ਰੰਧਾਵਾ ਜਰਨਲ ਸਕੱਤਰ, ਅੰਗਰੇਜ਼ ਸਿੰਘ ਦੇਵੀਦਾਸ ਪੁਰਾ,ਗੁਰਦੇਵ ਸਿੰਘ ਬੁੱਟਰ ਪ੍ਰਿਤਪਾਲ ਸਿੰਘ ਪੱਡਾ ਮਹਿਤਾਬ ਕੋਟ ਆਦਿ ਵਫ਼ਦ ਵਿੱਚ ਸ਼ਾਮਿਲ ਸਨ ।